Virat Kohli could face one match suspension: ਟੀਮ ਇੰਡੀਆ ਨੇ ਚੇੱਨਈ ਵਿੱਚ ਦੂਜਾ ਟੈਸਟ ਮੈਚ ਜਿੱਤ ਕੇ ਚਾਰ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ ਹੈ । ਸੀਰੀਜ਼ ਦਾ ਤੀਜਾ ਮੁਕਾਬਲਾ 24 ਫਰਵਰੀ ਤੋਂ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ । ਪਰ ਤੀਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਵੱਡੀ ਮੁਸ਼ਕਿਲ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ। ਕਪਤਾਨ ਵਿਰਾਟ ਕੋਹਲੀ ‘ਤੇ ਇੱਕ ਟੈਸਟ ਮੈਚ ਵਿੱਚ ਬੈਨ ਹੋਣ ਦਾ ਖਤਰਾ ਮੰਡਰਾ ਰਿਹਾ ਹੈ।
ਦਰਅਸਲ, ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਦੂਜੇ ਟੈਸਟ ਦੇ ਤੀਜੇ ਦਿਨ ਅੰਪਾਇਰ ਨਿਤਿਨ ਮੈਨਨ ਦੇ ਫੈਸਲੇ ‘ਤੇ ਇਤਰਾਜ਼ ਜਤਾਇਆ ਸੀ । ਕਪਤਾਨ ਵਿਰਾਟ ਕੋਹਲੀ ਲੰਬੇ ਸਮੇਂ ਤੋਂ ਅੰਪਾਇਰ ਨਾਲ ਉਲਝੇ ਰਹੇ ਅਤੇ ਉਨ੍ਹਾਂ ਨੇ ਅੰਪਾਇਰ ਨਾਲ ਬਹਿਸ ਵੀ ਕੀਤੀ । ਰੂਟ ਨੂੰ ਆਊਟ ਨਾ ਦੇਣ ਕਾਰਨ ਕਪਤਾਨ ਵਿਰਾਟ ਕੋਹਲੀ ਬਹੁਤ ਨਾਰਾਜ਼ ਹੋ ਗਏ ਸਨ ।
ਆਈਸੀਸੀ ਦੇ ਨਿਯਮਾਂ ਅਨੁਸਾਰ ਅੰਪਾਇਰ ਦੇ ਫੈਸਲੇ ‘ਤੇ ਨਾਰਾਜ਼ਗੀ ਦਿਖਾਉਣ ਲਈ ਖਿਡਾਰੀ ‘ਤੇ ਲੈਵਲ 1 ਜਾਂ ਲੈਵਲ 2 ਚਾਰਜ ਲਗਾਏ ਜਾਂਦੇ ਹਨ । ਇਸ ਚਾਰਜ ਦੇ ਕਾਰਨ, ਖਿਡਾਰੀ ਨੂੰ 1 ਤੋਂ 4 ਦੇ ਵਿਚਕਾਰ ਡਿਮੀਰੇਟ ਪੁਆਇੰਟ ਦਿੱਤੇ ਜਾਂਦੇ ਹਨ। ਜੇ ਕਿਸੇ ਖਿਡਾਰੀ ਨੂੰ 24 ਮਹੀਨਿਆਂ ਦੇ ਅੰਦਰ ਚਾਰ ਡਿਮਰਿਟ ਅੰਕ ਮਿਲ ਜਾਂਦੇ ਹਨ, ਤਾਂ ਉਸ ‘ਤੇ ਇੱਕ ਟੈਸਟ ਜਾਂ ਦੋ ਵਨਡੇ ਮੈਚਾਂ ਦਾ ਬੈਨ ਲਗਾਇਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੂੰ 2019 ਦੇ ਅੰਤ ਵਿੱਚ ਪਹਿਲਾਂ ਹੀ ਦੋ ਡਿਮੀਰੇਟ ਪੁਆਇੰਟ ਮਿਲ ਚੁੱਕੇ ਹਨ। ਜੇ ਵਿਰਾਟ ਕੋਹਲੀ ਨੂੰ ਚੇੱਨਈ ਵਿੱਚ ਅੰਪਾਇਰ ਦੇ ਫੈਸਲੇ ‘ਤੇ ਨਾਰਾਜ਼ਗੀ ਦਿਖਾਉਣ ਕਾਰਨ ਦੋ ਜਾਂ ਦੋ ਤੋਂ ਵੱਧ ਡਿਮੀਰੇਟ ਪੁਆਇੰਟ ਮਿਲ ਜਾਂਦੇ ਹਨ, ਤਾਂ ਨਿਸ਼ਚਤ ਹੈ ਕਿ ਉਸ ‘ਤੇ ਇੱਕ ਟੈਸਟ ਦਾ ਬੈਨ ਲੱਗਣਾ ਤੈਅ ਹੈ। ਅਜਿਹੀ ਸਥਿਤੀ ਵਿੱਚ ਵਿਰਾਟ ਕੋਹਲੀ ਨੂੰ ਅਹਿਮਦਾਬਾਦ ਟੈਸਟ ਤੋਂ ਬਾਹਰ ਬੈਠਣਾ ਪੈ ਸਕਦਾ ਹੈ।
ਦੱਸ ਦੇਈਏ ਕਿ ਵਿਰਾਟ ਕੋਹਲੀ ਇਸ ਸੀਰੀਜ਼ ਵਿੱਚ ਹੁਣ ਤੱਕ ਸ਼ਾਨਦਾਰ ਫਾਰਮ ਦਿਖਾ ਚੁੱਕੇ ਹਨ । ਵਿਰਾਟ ਕੋਹਲੀ ਨੇ ਸੀਰੀਜ਼ ਦੇ ਦੋਵਾਂ ਮੈਚਾਂ ਵਿੱਚ ਬੇਹੱਦ ਮੁਸ਼ਕਿਲ ਹਾਲਤਾਂ ਵਿੱਚ ਅਰਧ ਸੈਂਕੜਾ ਲਗਾਇਆ ਹੈ। ਵਿਰਾਟ ਕੋਹਲੀ ਦੇ ਨਾ ਖੇਡਣ ਦੀ ਸਥਿਤੀ ਵਿੱਚ ਟੀਮ ਦੇ ਕਮਾਨ ਉਪ ਕਪਤਾਨ ਅਜਿੰਕਿਆ ਰਹਾਣੇ ਹੀ ਸੰਭਾਲਣਗੇ।
ਇਹ ਵੀ ਦੇਖੋ: 2022 ਦੇ ਸੈਮੀਫਾਈਨਲ ‘ਤੇ ਜ਼ੋਰ ਸਭ ਨੇ ਲਾਇਆ, ਆਹ ਵੇਖੋ LIVE ਨਤੀਜੇ ਮਾਰ ਰਿਹਾ ਬਾਜ਼ੀ !