BJP state president speaks : ਚੰਡੀਗੜ੍ਹ: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੂਬੇ ਵਿੱਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਅਤੇ ਭਾਜਪਾ ਨੇ ਨਗਰ ਨਿਗਮ ਦੀਆਂ ਚੋਣਾਂ ਵਿੱਚ 20 ਅਤੇ ਨਗਰ ਕੌਂਸਲ ਵਿੱਚ 29 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਚੋਣਾਂ ਦੇ ਨਤੀਜਿਆਂ ‘ਤੇ ਬੋਲਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਨੂੰ ਲੋਕਤੰਤਰ ਦੀ ਜਗ੍ਹਾ ਡੰਡਾ ਤੰਤਰ ਦੱਸਿਆ ਜਿਥੇ ਭਾਜਪਾ ਨੂੰ ਮੀਟਿੰਗ ਤੱਕ ਨਹੀਂ ਕਰਨ ਦਿੱਤੀ ਗਈ ਅਤੇ ਉਨ੍ਹਾਂ ’ਤੇ ਹਮਲੇ ਹੋਏ ਤਾਂ ਕਿਤੇ ਉਮੀਦਵਾਰ ਨਾਲ ਮਾਰਕੁੱਟ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਕਰਕੇ ਕਾਂਗਰਸ ਨੇ ਇਥੇ ਜਿੱਤ ਹਾਸਲ ਕੀਤੀ ਹੈ।
ਸ਼ਰਮਾ ਨੇ ਕਿਹਾ ਕਿ ਕੱਲ੍ਹ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਮੁਹਾਲੀ ਦੀ ਗਿਣਤੀ ਜਿਸ ਤਰ੍ਹਾਂ ਗਿਣਤੀ ਹੋਈ, ਉਸ ਤੋਂ ਲੱਗਦਾ ਹੈ ਕਿ ਚੋਣ ਸ਼ਬਦ ਦੇ ਮਾਇਨੇ ਸਰਕਾਰ ਨੇ ਬਦਲ ਦਿੱਤੇ ਹਨ। ਚੋਣਾਂ ਵਿੱਚ ਲੋਕ ਆਗੂ ਚੁਣਦੇ ਹਨ ਪਰ ਨਾਮਜ਼ਦਗੀ ਤੋਂ ਲੈ ਕੇ ਅਜੇ ਤੱਕ ਜੋ ਪੰਜਾਬ ਦਾ ਮਾਹੌਲ ਕੈਪਟਨ ਸਰਕਾਰ ਨੇ ਬਣਾਇਆ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਤਿਹਾਸ ਵਿੱਚ ਇਸ ਚੋਣ ਨੂੰ ਕਾਲੇ ਅੱਖਰਾਂ ’ਚ ਲਿਖਿਆ ਜਾਵੇਗਾ। ਕਿਉਂਕਿ ਇਸ ਵਿੱਚ ਲੋਕ ਮਤ ਜਿਵੇਂ ਘੱਟ ਹੋਈ ਹੈ, ਉਸ ਦੀ ਮਿਸਾਲ ਘੱਟ ਹੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਪਿੱਠ ਥਾਪੜ ਰਹੇ ਹਨ ਪਰ ਜਿਸ ਮਾਹੌਲ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ ਉਸ ’ਤੇ ਲੋਕਤੰਤਰ ਵੀ ਸ਼ਰਮਸਾਰ ਹੈ। ਇਸ ਡੰਡਾ ਤੰਤਰ ਵਿੱਚ ਲੋਕਾਂ ਨੇ ਇਹ ਸੀਨ ਨੇੜਿਓਂ ਦੇਖੇ ਹਨ ਅਤੇ ਪੰਜਾਬੀ ਮੌਕਾ ਆਉਣ ’ਤੇ ਇਸ ਦਾ ਜਵਾਬ ਦੇਣਗੇ। ਇਸ ਵਿੱਚ ਜੇਕਰ ਕਿਸੇ ਦਾ ਧੰਨਵਾਦ ਕਰਨਾ ਚਾਹੀਦਾ ਹੈ ਤਾਂ ਉਹ ਡੀਜੀਪੀ ਦਿਨਕਰ ਗੁਪਤਾ ਦਾ ਜਿਨ੍ਹਾਂ ਕਾਰਨ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਅਸੀਂ ਮੀਟਿੰਗ ਤੱਕ ਨਹੀਂ ਕਰਨ ਜਾ ਸਕਦੇ ਸੀ। ਕਿਸੇ ਜਗ੍ਹਾ ਸਾਡੇ ’ਤੇ ਹਮਲਾ ਹੁੰਦਾ ਹੈ ਤਾਂ ਕਿਤੇ ਉਮੀਦਵਾਰ ਨਾਲ ਮਾਰਕੁੱਟ ਕੀਤੀ ਜਾਂਦੀ ਹੈ। ਤਾਂ ਹੁਣ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਚੋਣਾਂ ਜਿੱਤੇ ਹਨ ਤਾਂ ਉਨ੍ਹਾਂ ਨੂੰ ਅਸੀਂ ਵਧਾਈ ਦਿੰਦੇ ਹਾਂ। 2022 ਲਈ ਭਾਜਪਾ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਸਮੇਂ ਇਹ ਸੁਰੱਖਿਆ ਨਹੀਂ ਹੋਵੇਗੀ ਜੋ ਮੂਕ ਦਰਸ਼ਕ ਬਣੀ ਰਹੇ।