Mosquito bites chief minister : ਮੱਧ ਪ੍ਰਦੇਸ਼ ਦੇ ਸਿੱਧੀ ਵਿਖੇ ਹੋਏ ਸੜਕ ਹਾਦਸੇ ਦੀ ਖਬਰ ਸੁਨਣ ਤੋਂ ਬਾਅਦ ਹਰ ਕੋਈ ਹੈਰਾਨ ਹੈ। ਪਰ ਇਸ ਘਟਨਾ ਤੋਂ ਦੁਗਣੀ ਸੱਟ ਸਿੱਧੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੱਗੀ ਹੈ। ਪਹਿਲਾਂ ਇਸ ਹਾਦਸੇ ਦੀ ਜ਼ਿੰਮੇਵਾਰੀ ਉਨ੍ਹਾਂ ‘ਤੇ ਆਈ ਤੇ ਫਿਰ ਦੂਜੇ ਪਾਸੇ ਮੁੱਖ ਮੰਤਰੀ ਦੇ ਸਿੱਧੇ ਦੌਰੇ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਦਰਅਸਲ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਘਟਨਾ ਬਾਰੇ ਜਾਣਕਾਰੀ ਲੈਣ ਲਈ ਸਿੱਧੀ ਆਏ ਸਨ ਤੇ ਇਸ ਵਜ੍ਹਾ ਕਰਕੇ ਉਨ੍ਹਾਂ ਨੂੰ ਸਿੱਧੀ ਦੇ ਸਰਕਟ ਹਾਊਸ ਵਿਖੇ ਰੁਕਣਾ ਪਿਆ।
ਮੁੱਖ ਮੰਤਰੀ ਦੇ ਰੁੱਕਣ ਸੰਬੰਧੀ ਸਾਰੀ ਜਾਣਕਾਰੀ ਸਰਕਟ ਹਾਊਸ ਦੇ ਇੰਚਾਰਜ ਬਾਬੂ ਲਾਲ ਗੁਪਤਾ ਨੂੰ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ। ਪਰ ਜਦੋਂ ਮੁੱਖ ਮੰਤਰੀ ਰਾਤ ਨੂੰ ਅਰਾਮ ਕਰਨ ਲਈ ਉਥੇ ਪਹੁੰਚੇ ਤਾਂ ਉਥੇ ਆਸ ਪਾਸ ਦੀ ਸਫਾਈ ਦੀ ਘਾਟ ਸੀ। ਸਿਰਫ ਇਹੀ ਨਹੀਂ ਜਿਸ ਕਮਰੇ ‘ਚ ਮੁੱਖ ਮੰਤਰੀ ਨੇ ਆਰਾਮ ਕਰਨਾ ਸੀ, ਉਥੇ ਬਹੁਤ ਸਾਰੇ ਮੱਛਰ ਸਨ ਜਿਸ ਕਰਕੇ ਮੁੱਖ ਮੰਤਰੀ ਲਈ ਰਾਤ ਨੂੰ ਸੌਣਾ ਮੁਸ਼ਕਲ ਹੋ ਗਿਆ।
ਇਹ ਲਾਪਰਵਾਹੀ ਰੀਵਾ ਕਮਿਸ਼ਨਰ ਰਾਜੇਸ਼ ਜੈਨ ਤੇ ਸਰਕਟ ਹਾਊਸ ਦੇ ਕਰਮਚਾਰੀਆਂ ਨੂੰ ਬਹੁਤ ਭਾਰੀ ਪਈ । ਨਾਰਾਜ਼ਗੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਰੀਵਾ ਦੇ ਪੁਲਿਸ ਕਮਿਸ਼ਨਰ ਨੂੰ ਸਖਤ ਫਟਕਾਰ ਲਾਈ ਤੇ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਦੇਵੇਂਦਰ ਕੁਮਾਰ ਦੇ ਦੋ ਸਾਲਾਂ ਦੇ ਪ੍ਰੋਮੋਸ਼ਨ ਨੂੰ ਰੋਕ ਦਿੱਤਾ ਦੇ ਆਦੇਸ਼ ਦਿੰਦਿਆਂ ਬਾਬੂ ਲਾਲ ਗੁਪਤਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ।