Disha ravi bail plea : ਟੂਲਕਿੱਟ ਮਾਮਲੇ ਵਿੱਚ ਗ੍ਰਿਫਤਾਰ Climate Activist ਦਿਸ਼ਾ ਰਵੀ ਦੇ ਕੇਸ ਵਿੱਚ ਅੱਜ ਇੱਕ ਵਾਰ ਫਿਰ ਪਟਿਆਲਾ ਹਾਊਸ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ ਪਟਿਆਲਾ ਹਾਊਸ ਕੋਰਟ ਵਿੱਚ ਸੁਣਵਾਈ ਹੋਣੀ ਹੈ। ਅਦਾਲਤ ਨੇ ਕੱਲ੍ਹ 22 ਸਾਲਾ ਕਾਰਜਕਰਤਾ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਹੈ। ਇਸ ਕੇਸ ਵਿੱਚ ਅਟਾਰਨੀ ਸਾਲਿਸਿਟਰ ਜਨਰਲ ਪੇਸ਼ ਹੋਣਗੇ। ਹਾਲਾਂਕਿ ਅਜੇ ਅੰਤਮ ਜਵਾਬ ਜਮ੍ਹਾ ਨਹੀਂ ਕੀਤਾ ਗਿਆ ਹੈ, ਅਟਾਰਨੀ ਸਾਲਿਸਿਟਰ ਜਨਰਲ (ਏਐਸਜੀ) ਐਸ ਵੀ ਰਾਜੂ ਨੇ ਕਿਹਾ ਕਿ ਉਹ ਬਿਨਾਂ ਜਵਾਬ ਦਿੱਤੇ ਆਪਣੀ ਦਲੀਲ ਵੀ ਪੇਸ਼ ਕਰ ਸਕਦੇ ਹਨ। ਇਸ ‘ਤੇ ਅਦਾਲਤ ਦੇ ਜੱਜ ਧਰਮਿੰਦਰ ਰਾਣਾ ਨੇ ਕਿਹਾ ਕਿ ਹੁਣ ਉਹ ਦੁਪਹਿਰ ਤੋਂ ਬਾਅਦ ਇਸ ਕੇਸ ਦੀ ਸੁਣਵਾਈ ਕਰਨਗੇ।
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਨਾਲ ਜੁੜੇ ਟੂਲਕਿੱਟ ਮਾਮਲੇ ਵਿੱਚ ਗ੍ਰਿਫਤਾਰ ਦਿਸ਼ਾ ਰਵੀ ਨੂੰ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਦਿਸ਼ਾ ‘ਤੇ ਆਰੋਪ ਹੈ ਕਿ ਜਿਸ ਟੂਲਕਿੱਟ ਨੂੰ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ ਸੀ, ਉਹ ਦਿਸ਼ਾ ਨੇ ਐਡਿਟ ਕੀਤੀ ਸੀ। ਇਹ ਮਾਮਲਾ ਰਾਜਨੀਤਿਕ ਤੌਰ ‘ਤੇ ਵੀ ਭੱਖਦਾ ਜਾ ਰਿਹਾ ਹੈ। ਕਈ ਵਿਰੋਧੀ ਨੇਤਾਵਾਂ, ਸਮਾਜ ਸੇਵੀਆਂ, ਸੰਗਠਨਾਂ ਨੇ ਦਿਸ਼ਾ ਰਵੀ ਦੀ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਦਿਸ਼ਾ ਦੇ ਹੱਕ ਵਿੱਚ ਟ੍ਰੇਂਡ ਚੱਲ ਰਹੇ ਹਨ ਅਤੇ ਵਿਦਿਆਰਥੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।
ਇਹ ਵੀ ਦੇਖੋ : ਤਿਹਾੜ ਜੇਲ੍ਹ ‘ਚੋ ਕਿਸਾਨ ਆਏ ਬਾਹਰ, ਸੁਣੋ ਜੇਲ੍ਹ ਅੰਦਰ ਕੀ ਕੀਤਾ ਪੁਲਿਸ ਨੇ ਹਾਲ…