Dharmendra Deol Shared Tweet : ਖੇਤੀ ਬਿੱਲਾਂ ਦੀ ਹਿਮਾਈਤ ਕਰਨ ਵਾਲੇ ਬਾਲੀਵੁੱਡ ਦੇ ਦਿਓਲ ਪਰਿਵਾਰ ਨੂੰ ਗੁਰਦਸਾਪੁਰ ਦੇ ਲੋਕਾਂ ਨੇ ਵੱਡਾ ਝਟਕਾ ਦਿੱਤਾ ਹੈ । ਗੁਰਦਾਸਪੁਰ ਦੇ ਲੋਕਾਂ ਤੇ ਇੱਥੋਂ ਦੀਆਂ ਵੱਖ ਵੱਖ ਜੱਥੇਬੰਦੀਆਂ ਨੇ ਨੇ ਬੀ.ਜੇ.ਪੀ ਸੰਸਦ ਮੈਂਬਰ ਸੰਨੀ ਦਿਓਲ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਲੋਕ ਸਭਾ ਚੋਣਾਂ ‘ਚ ਜਿੱਤ ਹਾਸਲ ਕਰਨ ਤੋਂ ਬਾਅਦ ਆਪਣੇ ਹਲਕੇ ਦੇ ਲੋਕਾਂ ਦਾ ਖਿਆਲ ਹੀ ਭੁੱਲ ਗਏ ਹਨ ।
pic.twitter.com/f3v3TcQrRN. Sumaila,iss be-ja chaahat ka haqdaar…Main nehin…masoomiyat hai aap sab ki …hansta hoon hansaata hoon..magar..udaas rehta hoon …”iss ummr mein kar ke be-dakhil ..mujhe meri dharti se…de diya sadma …mujhe mere apnon ne” .
— Dharmendra Deol (@aapkadharam) February 23, 2021
ਬਾਈਕਾਟ ਕਰਨ ਦਾ ਦੂਜਾ ਕਾਰਨ ਇਹ ਹੈ ਕਿ ਸੰਨੀ ਦਿਓਲ ਤੇ ਉਸ ਦਾ ਪਰਿਵਾਰ ਲਗਾਤਾਰ ਖੇਤੀ ਕਾਨੂੰਨਾਂ ਦੀ ਹਿਮਾਇਤ ਕਰ ਰਹੇ ਹਨ । ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਨੇ ਸੰਨੀ ਦਿਓਲ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ ।ਇਸ ਸਭ ਦੇ ਚਲਦੇ ਅੱਜ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਦਿਓਲ ਵਲੋਂ ਉਦਾਸ ਹੋ ਕੇ ਇੱਕ ਟਵੀਟ ਸਾਂਝੀ ਕਰਦੇ ਹੋਏ ਸਫਾਈ ਦਿਤੀ ਗਈ ਹੈ ਜਿਸ ਵਿੱਚ ਉਸਨੇ ਬੜੇ ਹੀ ਸ਼ਾਇਰਾਨਾ ਅੰਦਾਜ ਵਿੱਚ ਕਿਹਾ ਹੈ ਕਿ ਮੈਨੂੰ ਮੇਰੇ ਹੀ ਲੋਕਾਂ ਨੇ ਮੇਰੀ ਧਰਤੀ ਤੋਂ ਦੂਰ ਕਰ ਦਿੱਤਾ ਹੈ।
ਜਿਸ ਵਿੱਚ ਹੁਣ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਜਿਸ ਤੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਗੀਤ ਮਾਸੂਮੀਅਤ ਲੱਗਿਆ ਹੋਇਆ ਹੈ। ਦੱਸ ਦੇਈਏ ਕਿ ਆਪਣੇ ਆਪ ਨੂੰ ਪੰਜਾਬ ਦੇ ਪੁੱਤਰ ਕਹਾਉਣ ਵਾਲੇ ਧਰਮਿੰਦਰ ਦਾ ਪੰਜਾਬ ਦੇ ਲੋਕ ਲਗਾਤਾਰ ਵਿਰੋਧ ਕਰ ਰਹੇ ਹਨ । ਦੱਸ ਦੇਈਏ ਕਿ ਕਿਸਾਨ ਸਾਰੇ ਦੇਸ਼ ਵਿਚ ਇਸ ਖੇਤੀਬਾੜੀ ਬਿੱਲ ਦਾ ਵਿਰੋਧ ਕਰ ਰਹੇ ਹਨ । ਜ਼ਿਆਦਾਤਰ ਵਿਰੋਧ ਪ੍ਰਦਰਸ਼ਨ ਹਰਿਆਣਾ ਅਤੇ ਪੰਜਾਬ ਵਿੱਚ ਹੋ ਰਹੇ ਹਨ। ਹਰਿਆਣਾ ਵਿੱਚ, ਕਿਸਾਨ ਇਸ ਬਿੱਲ ਦੇ ਵਿਰੋਧ ਵਿੱਚ ਸੜਕਾਂ ਤੇ ਉਤਰ ਆਏ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਕਿਸਾਨਾਂ ਦੀ ਕਾਰਗੁਜ਼ਾਰੀ ਵੀ ਜ਼ਬਰਦਸਤ ਹੋ ਗਈ ਹੈ। ਪੁਲਿਸ ਪ੍ਰਸ਼ਾਸਨ ਕਿਸਾਨਾਂ ਦੀ ਲਹਿਰ ਨਾਲ ਨਜਿੱਠਣ ਲਈ ਸੁਚੇਤ ਹੈ।