Facebook to reverse news ban: ਆਸਟ੍ਰੇਲੀਆ ਵਿੱਚ ਮੀਡੀਆ ਲਾਅ ਤੋਂ ਬਾਅਦ ਹੁਣ ਸਰਕਾਰ ਅਤੇ ਫੇਸਬੁੱਕ ਵਿਚਾਲੇ ਵਿਵਾਦ ਸੁਲਝਦਾ ਹੋਇਆ ਨਜ਼ਰ ਆ ਰਿਹਾ ਹੈ । ਸਰਕਾਰ ਨੇ ਫੇਸਬੁੱਕ ਤੋਂ ਨਿਊਜ਼ ਚੈਨਲਾਂ, ਨਿਊਜ਼ ਏਜੰਸੀ ਅਤੇ ਨਿਊਜ਼ ਪੇਜ ‘ਤੇ ਲੱਗੀ ਰੋਕ ਹਟਾਉਣ ਲਈ ਕਿਹਾ। ਜਿਸ ਤੋਂ ਬਾਅਦ ਫੇਸਬੁੱਕ ਪਾਬੰਦੀ ਹਟਾਉਣ ਲਈ ਤਿਆਰ ਹੋ ਗਈ ਹੈ । ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਆਸਟ੍ਰੇਲੀਆ ਦੇ ਨਿਊਜ਼ ਪੇਜ ‘ਤੇ ਲੱਗੀ ਰੋਕ ਹਟਾ ਦਿੱਤੀ ਜਾਵੇਗੀ ।
ਉੱਥੇ ਹੀ ਦੂਜੇ ਪਾਸੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਨੂੰ ਕਿਹਾ ਸੀ ਕਿ ਉਹ ਆਸਟ੍ਰੇਲੀਆ ਦੇ ਉਪਭੋਗਤਾਵਾਂ ‘ਤੇ ਲੱਗੀ ਰੋਕ ਹਟਾਉਣ ਅਤੇ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲੇ ਕਾਰੋਬਾਰੀਆਂ ਨਾਲ ਗੱਲਬਾਤ ਕਰਨ । ਇਸ ਦੇ ਨਾਲ ਹੀ ਮੌਰਿਸਨ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਦੂਸਰੇ ਦੇਸ਼ ਵੀ ਖਬਰਾਂ ਨੂੰ ਸਾਂਝਾ ਕਰਨ ਦੇ ਬਦਲੇ ਵਿੱਚ ਡਿਜੀਟਲ ਕੰਪਨੀਆਂ ਤੋਂ ਫੀਸਾਂ ਵਸੂਲਣ ਲਈ ਉਨ੍ਹਾਂ ਦੇ ਸਰਕਾਰ ਦੇ ਕਦਮਾਂ ਦੀ ਪਾਲਣਾ ਕਰ ਸਕਦੇ ਹਨ।
ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਮੌਰਿਸਨ ਨੇ ਕਿਹਾ ਕਿ ਉਨ੍ਹਾਂ ਨੇ ਫੇਸਬੁੱਕ ਵਿਵਾਦ ਬਾਰੇ ਵੀਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲ ਕੀਤੀ। ਉਹ ਬ੍ਰਿਟੇਨ, ਕੈਨੇਡਾ ਅਤੇ ਫਰਾਂਸ ਦੇ ਨੇਤਾਵਾਂ ਨਾਲ ਆਸਟ੍ਰੇਲੀਆ ਦੇ ਇਸ ਪ੍ਰਸਤਾਵਿਤ ਕਾਨੂੰਨ ਬਾਰੇ ਵੀ ਗੱਲਬਾਤ ਕਰ ਰਹੇ ਹਨ । ਮੌਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਜੋ ਕਰ ਰਿਹਾ ਹੈ ਉਸੇ ਤਰ੍ਹਾਂ ਬਹੁਤ ਸਾਰੇ ਦੇਸ਼ ਕਰਨਾ ਚਾਹੁੰਦੇ ਹਨ। ਇਸ ਲਈ ਮੈਂ ਗੂਗਲ ਦੀ ਤਰ੍ਹਾਂ ਫੇਸਬੁੱਕ ਨੂੰ ਵੀ ਸੱਦਾ ਦਿੰਦਾ ਹਾਂ ਕਿ ਉਹ ਰਚਨਾਤਮਕ ਤਰੀਕੇ ਨਾਲ ਗੱਲ ਕਰੇ, ਕਿਉਂਕਿ ਉਹ ਜਾਣਦੇ ਹਨ ਕਿ ਆਸਟ੍ਰੇਲੀਆ ਇੱਥੇ ਜੋ ਕਰਨਾ ਚਾਹੁੰਦਾ ਹੈ ਕਈ ਪੱਛਮੀ ਦੇਸ਼ਾਂ ਉਸ ਦੀ ਪਾਲਣਾ ਕਰ ਸਕਦੇ ਹਨ।
ਦੱਸ ਦੇਈਏ ਕਿ ਫੇਸਬੁੱਕ ਨੇ ਆਸਟ੍ਰੇਲੀਆ ਵਿੱਚ ਖ਼ਬਰਾਂ ਨੂੰ ਵੇਖਣ ਅਤੇ ਸਾਂਝਾ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ । ਫੇਸਬੁੱਕ ਨੇ ਆਸਟ੍ਰੇਲੀਆ ਵਿੱਚ ਆਪਣਾ ਪੇਜ ਵੀ ਬਲਾਕ ਕਰ ਦਿੱਤਾ ਸੀ। ਫੇਸਬੁੱਕ ਦਾ ਕਹਿਣਾ ਸੀ ਕਿ ਉਸਨੇ ਮੀਡੀਆ ਲਾਅ ਦੇ ਵਿਰੋਧ ਵਿੱਚ ਇਹ ਕਦਮ ਚੁੱਕਿਆ ਹੈ।
ਇਹ ਵੀ ਦੇਖੋ: 3 ਕੋਠੀਆਂ ਅਤੇ ਕਰੋੜਾਂ ਦੀ ਮਾਲਕਣ ਬੀਬੀ ਨੇ ਕਿਰਨ ਖੇਰ ਸਣੇ ਠੋਕੇ ਕਈ ਰਈਸ ਪਰਿਵਾਰ, ਰੱਜ ਕੇ ਕੀਤੀ ਬੇਜ਼ਤੀ