BJP vs TMC in Bengal : ਪੱਛਮੀ ਬੰਗਾਲ ਵਿਧਾਨਸਭਾ ਚੋਣਾਂ ਜਿੱਤਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਹੈ। ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਜੰਗ ਜਾਰੀ ਹੈ। ਪਿਛਲੇ ਦਿਨੀਂ ਹੁਗਲੀ ਦੀ ਇੱਕ ਗਰਾਉਂਡ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਟੀਐਮਸੀ ਨੂੰ ਨਿਸ਼ਾਨਾ ਬਣਾਇਆ ਸੀ। ਮੰਗਲਵਾਰ ਨੂੰ ਇਸ ਗਰਾਉਂਡ ਨੂੰ ਟੀਐਮਸੀ ਨੇਤਾਵਾਂ ਨੇ ਗੰਗਾ ਦਾ ਪਾਣੀ ਛਿੜਕਾ ਕੇ ਸ਼ੁੱਧ ਕੀਤਾ। ਹੁਗਲੀ ‘ਚ ਇਸ ਮੁਹਿੰਮ ਦੀ ਅਗਵਾਈ ਟੀਐਮਸੀ ਦੇ ਜ਼ਿਲ੍ਹਾ ਪ੍ਰਧਾਨ ਦਿਲੀਪ ਯਾਦਵ ਨੇ ਕੀਤੀ। ਟੀਐਮਸੀ ਨੇ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਥੇ ਜਨਤਕ ਸਭਾ ‘ਚ ਮਮਤਾ ਬੈਨਰਜੀ ‘ਤੇ ਝੂਠੇ ਦੋਸ਼ ਲਗਾਏ ਹਨ।
ਤੁਹਾਨੂੰ ਦੱਸ ਦੇਈਏ ਕਿ 24 ਫਰਵਰੀ ਨੂੰ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਇਸ ਮੈਦਾਨ ‘ਚ ਚੋਣ ਮੀਟਿੰਗ ਨੂੰ ਸੰਬੋਧਿਤ ਕਰਨਾ ਹੈ। ਅਜਿਹੀ ਸਥਿਤੀ ‘ਚ ਟੀਐਮਸੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਗੰਗਾ ਦੇ ਪਾਣੀ ਦਾ ਛਿੜਕਾਅ ਕਰਕੇ ਜ਼ਮੀਨ ਨੂੰ ਸਹੀ ਕੀਤਾ ਗਿਆ ਹੈ। ਇੰਨਾ ਹੀ ਨਹੀਂ ਟੀਐਮਸੀ ਨੇ ਦੋਸ਼ ਲਾਇਆ ਹੈ ਕਿ ਪੀਐਮ ਮੋਦੀ ਲਈ ਇਥੇ ਬਣੇ ਹੈਲੀਪੈਡ ਲਈ ਕਈ ਦਰੱਖਤ ਕੱਟੇ ਗਏ ਹਨ। ਟੀਐਮਸੀ ਦਾ ਕਹਿਣਾ ਹੈ ਕਿ ਇਥੇ ਤਿੰਨ ਹੈਲੀਪੈਡ ਬਣਾਏ ਗਏ ਸਨ, ਜਿਸ ਦੇ ਲਈ ਸੌ ਸਾਲ ਪੁਰਾਣਾ ਦਰੱਖਤ ਵੀ ਕੱਟ ਦਿੱਤਾ ਗਿਆ।
ਗਰਾਉਂਡ ਨੂੰ ਸ਼ੁੱਧ ਕਰਨ ਤੋਂ ਬਾਅਦ ਟੀਐਮਸੀ ਵੱਲੋਂ ਹੈਲੀਪੈਡ ਸਾਈਟ ‘ਤੇ ਰੁੱਖ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ। ਟੀਐਮਸੀ ਦਾ ਕਹਿਣਾ ਹੈ ਕਿ ਭਾਜਪਾ ਨੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਹੈ ਜਿਸਦੀ ਭਰਪਾਈ ਟੀਐਮਸੀ ਕਰ ਰਹੀ ਹੈ। ਮਹੱਤਵਪੂਰਨ ਹੈ ਕਿ ਪੀਐਮ ਮੋਦੀ ਨੇ 22 ਫਰਵਰੀ ਨੂੰ ਹੁਗਲੀ ‘ਚ ਚੋਣ ਮੀਟਿੰਗ ਨੂੰ ਸੰਬੋਧਿਤ ਕੀਤਾ, ਜਿਸ ਦੌਰਾਨ ਉਨ੍ਹਾਂ ਦਾ ਨਿਸ਼ਾਨਾ ਬੰਗਾਲ ਦੀ ਮਮਤਾ ਸਰਕਾਰ ਸੀ। ਪੀਐਮ ਮੋਦੀ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਨੂੰ ਰੋਕਣ ਲਈ ਨਿਰੰਤਰ ਕੰਮ ਕਰ ਰਹੀ ਹੈ।