Maharashtra MC Election : ਮਹਾਰਾਸ਼ਟਰ ‘ਚ ਹੋਣ ਵਾਲਿਆਂ ਲੋਕਲ ਬਾਡੀ ਚੋਣਾਂ ‘ਚ ਸੱਤਾਧਾਰੀ ਮਹਾਂ ਵਿਕਾਸ ਅਘਾੜੀ (MVA) ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਰਣਨੀਤਕ ਢੰਗ ਨਾਲ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੀ ਹੈ। ਸ਼ਿਵ ਸੈਨਾ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਨੇ ਲੋਕਲ ਬਾਡੀ ਚੋਣਾਂ ਮਿਲ ਕੇ ਲੜਨ ਦਾ ਐਲਾਨ ਕੀਤਾ ਹੈ, ਜਦੋਂਕਿ ਕਾਂਗਰਸ ਜਲਦੀ ਹੀ ਇਹ ਫੈਸਲਾ ਕਰੇਗੀ ਕਿ ਕੀ ਉਹ ਇਸ ਗੱਠਜੋੜ ਦੇ ਹਿੱਸੇ ਵਜੋਂ ਚੋਣ ਲੜਨਾ ਚਾਹੁੰਦੀ ਹੈ ਜਾਂ ਨਹੀਂ। ਸੱਤਾਧਾਰੀ ਮਹਾਂ ਵਿਕਾਸ ਅਘਾੜੀ (MVA) ਤੇ ਭਾਜਪਾ ਦੋਵਾਂ ਲਈ ਇਹ ਨਾਗਰਿਕ ਚੋਣਾਂ ਬਹੁਤ ਅਹਿਮ ਹਨ। ਐੱਮਵੀਏ ਤੇ ਭਾਜਪਾ ਦੋਵਾਂ ਦਾ ਇਨ੍ਹਾਂ ਚੋਣਾਂ ‘ਚ ਬਹੁਤ ਕੁੱਝ ਦਾਅ ‘ਤੇ ਲੱਗਿਆ ਹੋਇਆ ਹੈ।
ਦੱਸ ਦਈਏ ਕਿ ਇਸ ਸਾਲ ਪੰਜ ਮਿਊਨਿਸਿਪਾਲ ਕਾਰਪੋਰੇਸ਼ਨਾਂ, ਨਵੀਂ ਮੁੰਬਈ, ਕਲਿਆਣ-ਡੋਂਬਿਵਾਲੀ, ਵਸਾਈ-ਵਿਰਾਰ, ਕੋਲਹਾਪੁਰ ਤੇ ਔਰੰਗਾਬਾਦ ‘ਚ ਇਸ ਸਾਲ ਚੋਣਾਂ ਹੋਣੀਆਂ ਹਨ। ਇਨ੍ਹਾਂ ‘ਚੋਂ ਤਿੰਨ ਸ਼ਹਿਰ ਮੁੰਬਈ ਦੇ ਦਾਇਰੇ ‘ਚ ਆਉਂਦੇ ਹਨ। ਇਹ ਚੋਣਾਂ 27 ‘ਚੋਂ 18 ਨਗਰ ਨਿਗਮਾਂ ਲਈ ਸੈਮੀਫਾਈਨਲ ਹੋਣਗੀਆਂ ਤੇ 26 ਜ਼ਿਲ੍ਹਾ ਪ੍ਰੀਸ਼ਦਾਂ (ਜ਼ਿਲ੍ਹਾ ਬੋਰਡਾਂ) ‘ਚ ਹੋਣ ਵਾਲੀਆਂ ਚੋਣਾਂ ਹੋਣਗੀਆਂ , ਜੋ ਮਿੰਨੀ ਵਿਧਾਨ ਸਭਾ ਚੋਣਾਂ ਦੀ ਤਰਜ਼ ’ਤੇ ਲੜੀਆਂ ਜਾਣਗੀਆਂ। ਇਸ ਲਈ ਇਸ ਸਾਲ ਦੀਆਂ ਲੋਕਲ ਬਾਡੀ ਚੋਣਾਂ ਦੇ ਨਤੀਜੇ ਨੂੰ ਐਮਵੀਏ ਸ਼ਾਸਨ ‘ਤੇ ਇਕ ਪ੍ਰਸਿੱਧ ਜਨਮਤ ਸੰਗ੍ਰਹਿ ਵੱਜੋਂ ਦੇਖਿਆ ਜਾਵੇਗਾ, ਜਿਸ ਦੀ ਅਗਵਾਈ ਸ਼ਿਵ ਸੈਨਾ ਦੇ ਪ੍ਰਧਾਨ ਤੇ ਮੁੱਖ ਮੰਤਰੀ ਉੱਧਵ ਠਾਕਰੇ ਕਰਨਗੇ।