Mourning in the Punjabi music industry : ਬਿਮਾਰੀ ਦੇ ਕਾਰਨ ਸਰਦੂਲ ਸਿਕੰਦਰ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾ ਵੀ ਉਹ ਕਈ ਹਸਪਤਾਲਾਂ ਵਿੱਚ ਗਏ ਸਨ। ਪਤਨੀ ਅਮਰ ਨੂਰੀ ਮੁਤਬਿਕ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਨਾ ਹੀ ਕੋਈ ਸਰਕਾਰੀ ਮੁਲਾਜਿਮ ਓਹਨਾ ਦੀ ਖ਼ਬਰ ਲੈਣ ਆਇਆ । ਦੱਸ ਦੇਈਏ ਕਿ ਤਕਰੀਬਨ 5 ਸਾਲ ਪਹਿਲਾ ਉਹਨਾਂ ਵਲੋਂ ਕਿਡਨੀ ਟਰਾਂਸਪਲਾਂਟ ਕਾਰਵਾਈ ਗਈ ਸੀ। ਉਂਝ ਦੇਖਿਆ ਜਾਵੇ ਤਾਂ ਸਰਕਾਰ ਵਲੋਂ ਕਾਫੀ ਦਾਅਵੇ ਕੀਤੇ ਜਾਂਦੇ ਹਨ ਕਿ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਲਈ ਅਸੀਂ ਇਸ ਤਰਾਂ ਕਰ ਗਏ ਠੋਸ ਕਦਮ ਚੁੱਕਾਂਗੇ ਪਰ ਦੂਜੇ ਪਾਸੇ ਸਰਦੂਲ ਸਿਕੰਦਰ ਹੋਣਾ ਨੂੰ ਦੇਖਣ ਲਈ ਹਜੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਤੱਕ ਨਹੀਂ ਪੁੱਜਾ।
ਯੁਵਰਾਜ ਹੰਸ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸਾਂਝੀ ਕੀਤੀ ਪੋਸਟ ਕਿਹਾ – ਅਸੀਂ ਇਕ ਪ੍ਰਸਿੱਧ ਗਾਇਕ ਗਵਾ ਦਿੱਤਾ ਹੈ।
ਪੰਜਾਬੀ ਗਾਇਕਾ ਨਿਮਰਤ ਖਹਿਰਾ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ- ਇਕ ਜੱਗ ਚੱਲਾ ਗਿਆ ਪੰਜਾਬ ਵਿੱਚੋ ਪਰ ਤੁਸੀ ਹਮੇਸ਼ਾ ਅਮਰ ਰਹਿਣ ਹੈ ਜਦੋ ਤੱਕ ਪੰਜਾਬੀ ਨੇ ਕਾਇਮ ਰਹਿਣਾ ਹੈ।
ਪੰਜਾਬੀ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਲਿਖਿਆ ਕਿ – ਉੱਠ ਗਏ ਗਵਾਂਢੋਂ ਯਾਰ ਰੱਬਾ ਹੁਣ ਕਿ ਕਰੀਏ , ਬੁੱਲੇ ਸ਼ਾਹ ਇਨਯਾਤ ਬਾਜੋ ਰਹੇ ਉਰਾਰ ਨਾ ਪਾਰ ,ਰੱਬ ਹੁਣ ਕਿ ਕਰੀਏ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਸਦਾ ਸਾਡੇ ਵਿੱਚ ਜਿਓੰਦਾ ਰਹੇ ਗਾ।
ਪ੍ਰਸਿੱਧ ਕੋਮੇਡੀਆ ਕਪਿਲ ਸ਼ਰਮਾ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੋਸਟ ਸਾਂਝੀ ਕੀਤੀ ਹੈ ਤੇ ਦੁੱਖ ਜਤਾਇਆ ਹੈ। ਅਦਕਾਰਾ ਜ਼ਰੀਨ ਖਾਨ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ – ਇਹ ਇੰਝ ਲਗ ਰਿਹਾ ਹੈ ਜਿੰਦਾ ਨਿੱਜੀ ਨੁਕਸਾਨ ਹੋਇਆ ਹੋਵੇ। ਉਹ ਹਮੇਸ਼ਾ ਸਾਡੇ ਵਿੱਚ ਜਿਓੰਦੇ ਰਹਿਣਗੇ। ਬਹੁਤ ਸਾਰੇ ਕਲਾਕਾਰਾਂ ਨੇ ਵੀ ਉਹਨਾਂ ਤੋਂ ਗਾਇਕੀ ਦੀ ਸਿਖਿਆ ਲਈ ਸੀ। ਬਹੁਤ ਹੀ ਮੰਦਭਾਗੀ ਖ਼ਬਰ ਹੈ ਕਿ ਅਜਿਹੀ ਖੂਬਸੂਰਤ ਅਵਾਜ ਦੇ ਮਲਿਕ ਅੱਜ ਸਾਡੇ ਵਿੱਚ ਨਹੀਂ ਰਹੇ । ਸਰਦੂਲ ਸਿਕੰਦਰ ਦੀ ਅਵਾਜ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ ਹੈ। ਦੱਸ ਦੇਈਏ ਕਿ ਅਜੇ ਪਿਛਲੇ ਮਹੀਨੇ ਹੀ ਪਤਨੀ ਅਮਰ ਨੂਰੀ ਵਲੋਂ ਉਹਨਾਂ ਦਾ ਜਨਮਦਿਨ ਮਨਾਇਆ ਗਿਆ ਸੀ ਤੇ ਇੱਕ ਪਿਆਰੀ ਝੀ ਤਸਵੀਰ ਵੀ ਸਾਂਝੀ ਕੀਤੀ ਗਈ ਸੀ। ਅਫਸੋਸ ਦੀ ਗੱਲ ਹੈ ਕਿ ਅਜਿਹੇ ਚੰਗੇ ਇਨਸਾਨ ਤੇ ਚੰਗੇ ਗਾਇਕ ਸਾਡੇ ਵਿੱਚ ਨਹੀਂ ਰਹੇ।
ਇਹ ਵੀ ਦੇਖੋ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਹੋਇਆ ਦੇਹਾਂਤ !