Sardool Sikandar will be buried : ਸਰਦੂਲ ਸਿਕੰਦਰ ਜੋ ਕੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਨ ਜਿਹਨਾਂ ਨੇ ਪੰਜਾਬੀ ਗੀਤਾਂ ਨੂੰ ਦੇਸ਼ਾ ਵਿਦੇਸ਼ਾ ਵਿੱਚ ਪ੍ਰਸਿੱਧ ਕੀਤਾ ਹੈ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਪੰਜਾਬ ਦੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦੀ ਹਾਲਤ ਬੇਹੱਦ ਨਾਜ਼ੁਕ ਹੋਣ ਤੇ ਕੱਲ ਉਹਨਾਂ ਦੀ ਮੌਤ ਹੋ ਚੁੱਕੀ ਹੈ । ਪਿਛਲੇ ਲਗਭਗ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਓਫ ਕੋਰੋਨਾ ਮਹਾਮਾਰੀ ਦਾ ਇਲਾਜ ਕਰਵਾ ਰਹੇ ਸਨ । ਜਿਸ ਤੋਂ ਪਹਿਲਾ ਉਹ ਇਲਾਜ ਕਰਵਾਉਣ ਲਈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਵੀ ਗਏ ਸਨ ਤੇ ਫਿਰ ਫੋਰਟਿਸ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਏ ਸਨ।
ਹੁਣ ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਬੁਲੇਪੁਰ ਵਿਖੇ ਉਨ੍ਹਾਂ ਦੇ ਘਰ ਲਿਜਾਇਆ ਗਿਆ ਹੈ , ਜਿਥੇ ਪੰਜਾਬੀ ਇੰਡਸਟਰੀ ਦੇ ਅਭਿਨੇਤਾ ਅਤੇ ਪੰਜਾਬੀ ਗਾਇਕ ਵੱਡੀ ਸੰਖਿਆ ਵਿੱਚ ਉੱਥੇ ਪਹੁੰਚ ਰਹੇ ਹਨ । ਅੱਜ ਸਵੇਰੇ 10 ਵਜੇ ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਖੁੱਲੀ ਜੀਪ ਵਿੱਚ ਉਸ ਦੇ ਘਰ ਤੋਂ ਯੂ-ਟਰਨ ਲੈ ਕੇ ਖੰਨਾ ਦੇ ਮਾਲੇਰਕੋਟਲਾ ਚੌਕ ਤੋਂ ਹੁੰਦੇ ਹੋਏ ਲਾਲਹੇੜੀ ਚੌਕ ਤੋਂ ਆਪਣੇ ਜੱਦੀ ਪਿੰਡ ਖੇੜੀ ਨੰਧ ਸਿੰਘ ਲਿਜਾਇਆ ਜਾਵੇਗਾ ਜਿੱਥੇ ਉਹਨਾਂ ਦਾ ਸਪੁਰਦੇ ਖਾਕ ਹੋਵੇਗਾ।
ਸਰਦੂਲ ਸਿਕੰਦਰ ਜੀ ਦੀ ਮੌਤ ਕਾਰਨ ਪ੍ਰਸੰਸਕਾਂ ਵਿੱਚ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ। ਪਤਨੀ ਅਮਰ ਨੂਰੀ ਮੁਤਬਿਕ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਨਾ ਹੀ ਕੋਈ ਸਰਕਾਰੀ ਮੁਲਾਜਿਮ ਓਹਨਾ ਦੀ ਖ਼ਬਰ ਲੈਣ ਆਇਆ । ਦੱਸ ਦੇਈਏ ਕਿ ਤਕਰੀਬਨ 5 ਸਾਲ ਪਹਿਲਾ ਉਹਨਾਂ ਵਲੋਂ ਕਿਡਨੀ ਟਰਾਂਸਪਲਾਂਟ ਕਾਰਵਾਈ ਗਈ ਸੀ। ਉਂਝ ਦੇਖਿਆ ਜਾਵੇ ਤਾਂ ਸਰਕਾਰ ਵਲੋਂ ਕਾਫੀ ਦਾਅਵੇ ਕੀਤੇ ਜਾਂਦੇ ਹਨ ਕਿ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਲਈ ਅਸੀਂ ਇਸ ਤਰਾਂ ਕਰ ਗਏ ਠੋਸ ਕਦਮ ਚੁੱਕਾਂਗੇ ਪਰ ਦੂਜੇ ਪਾਸੇ ਸਰਦੂਲ ਸਿਕੰਦਰ ਹੋਣਾ ਨੂੰ ਦੇਖਣ ਲਈ ਹਜੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਤੱਕ ਨਹੀਂ ਪੁੱਜਾ।
ਇਹ ਵੀ ਦੇਖੋ : ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤਕ ਦੇ ਸਾਰੇ ਦੁੱਖਾਂ ਦਾ ਤੋੜ ਹਰਿਆਣੇ ਦੇ ਇਹ ਕਿਸਾਨ ਵੈਦ ਕੋਲ