Yusuf pathan retires: ਭਾਰਤੀ ਟੀਮ ਦੇ ਸਭ ਤੋਂ ਸ਼ਕਤੀਸ਼ਾਲੀ ਬੱਲੇਬਾਜ਼ਾਂ ਵਿੱਚੋਂ ਇੱਕ ਯੂਸਫ ਪਠਾਨ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਚੁੱਕੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਰਾਹੀਂ ਦਿੱਤੀ। ਭਾਰਤ ਲਈ 57 ਵਨਡੇ ਅਤੇ 22 ਟੀ -20 ਕੌਮਾਂਤਰੀ ਮੈਚ ਖੇਡਣ ਵਾਲੇ ਯੂਸਫ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਮਾਰਚ 2012 ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡਿਆ ਸੀ। ਯੂਸਫ਼ ਨੇ ਰਿਟਾਇਰਮੈਂਟ ਦਾ ਐਲਾਨ ਕਰਦਿਆਂ ਕਿਹਾ, “ਮੈਂ ਆਪਣੇ ਪਰਿਵਾਰ, ਦੋਸਤਾਂ, ਪ੍ਰਸ਼ੰਸਕਾਂ, ਟੀਮਾਂ, ਕੋਚਾਂ ਅਤੇ ਪੂਰੇ ਦੇਸ਼ ਦਾ ਮੈਨੂੰ ਸਮਰਥਨ ਕਰਨ ਅਤੇ ਬਹੁਤ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।”
ਯੂਸਫ ਪਠਾਨ ਨੇ ਕਿਹਾ, “ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਇੰਡੀਆ ਦੀ ਜਰਸੀ ਪਾਈ ਸੀ। ਮੈਂ ਉਸ ਦਿਨ ਸਿਰਫ ਇੰਡੀਆ ਦੀ ਜਰਸੀ ਨਹੀਂ ਪਾਈ ਸੀ, ਬਲਕਿ ਮੈਂ ਆਪਣੇ ਪਰਿਵਾਰ, ਦੋਸਤਾਂ, ਕੋਚਾਂ ਅਤੇ ਪੂਰੇ ਦੇਸ਼ ਦੀ ਉਮੀਦ ਅਤੇ ਆਪਣੇ ਸੁਪਨੇਆ ਨੂੰ ਆਪਣੇ ਮੋਢਿਆਂ ਤੇ ਲਿਆ ਸੀ।” ਬਚਪਨ ਤੋਂ ਹੀ ਮੇਰੀ ਜਿੰਦਗੀ ਕ੍ਰਿਕਟ ਦੇ ਵਿੱਚ ਨਿਕਲੀ ਹੈ। ਮੈਂ ਆਪਣੇ ਕਰੀਅਰ ਵਿੱਚ ਦੇਸ਼ ਲਈ ਖੇਡਿਆ, ਘਰੇਲੂ ਕ੍ਰਿਕਟ ਵਿੱਚ ਖੇਡਿਆ ਅਤੇ ਆਈਪੀਐਲ ਵਿੱਚ ਵੀ ਖੇਡਿਆ।” ਆਪਣੇ ਕੈਰੀਅਰ ਦੇ ਯਾਦਗਾਰੀ ਪਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,“ਮੇਰੇ ਲਈ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਅਤੇ ਸਚਿਨ ਤੇਂਦੁਲਕਰ ਨੂੰ ਆਪਣੇ ਮੋਢਿਆਂ ‘ਤੇ ਬਿਠਾਉਣਾ ਮੇਰੇ ਕੈਰੀਅਰ ਦਾ ਯਾਦਗਾਰੀ ਪਲ ਸੀ। ਹੁਣ ਸਮਾਂ ਆ ਗਿਆ ਹੈ ਕਿ ਮੈਂ ਆਪਣੀ ਕ੍ਰਿਕਟ ਦੀ ਜ਼ਿੰਦਗੀ ‘ਤੇ ਫੁਲ ਸਟੋਪ ਲਗਾਵਾਂ।
ਇਹ ਵੀ ਦੇਖੋ: ਜਲ ਤੋਪਾਂ ਦਾ ਮੂੰਹ ਮੋੜਣ ਵਾਲੇ ਨਵਦੀਪ ਨੇ ਫਿਰ ਪਾਈ ਕਿਸਾਨ ਸਟੇਜ ‘ਤੇ ਧੱਕ