US authorises Johnson & Johnson: Moderna ਅਤੇ Pfizer ਦੇ ਬਾਅਦ ਹੁਣ ਅਮਰੀਕਾ ਵਿੱਚ ਤੀਜੀ ਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਹੈ । ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਸ਼ਨੀਵਾਰ ਨੂੰ ਜਾਨਸਨ ਐਂਡ ਜਾਨਸਨ (Johnson & Johnson) ਦੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਨਸਨ ਐਂਡ ਜਾਨਸਨ ਦੀ ਵੈਕਸੀਨ ਦੀ ਜਗ੍ਹਾ ਸਿਰਫ ਇੱਕ ਖੁਰਾਕ ਹੀ ਅਸਰਦਾਰ ਹੈ। ਅਮਰੀਕਾ ਵਿੱਚ ਕੋਰਨਾ ਵਾਇਰਸ ਕਾਰਨ 5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਟੀਕਾਕਰਨ ਨੂੰ ਤੇਜ਼ ਕਰਨ ਲਈ ਇੱਕ ਅਜਿਹੀ ਹੀ ਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਸ ਦੀ ਇੱਕ ਖੁਰਾਕ ਹੀ ਕਾਫੀ ਹੋਵੇ।
ਦਰਅਸਲ, FDA ਦੇ ਪੈਨਲ ਨੇ ਸਹਿਮਤ ਹੋ ਕੇ ਇਸ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਤੇ ਕਿਹਾ ਕਿ ਵੈਕਸੀਨ ਗੰਭੀਰ ਬੀਮਾਰੀ, ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਅਤੇ ਮੌਤ ਦੇ ਖਦਸ਼ੇ ਨੂੰ ਘੱਟ ਕਰਨ ਵਿੱਚ ਅਸਰਦਾਰ ਪਾਈ ਗਈ। ਇਸ ਨਾਲ ਸਰੀਰ ਵਿੱਚ ਸੁਰੱਖਿਆ ਪੈਦਾ ਹੁੰਦੀ ਦਿਖਾਈ ਦਿੱਤੀ । ਤੀਜੀ ਵੈਕਸੀਨ ਮਿਲਣ ਨਾਲ ਟੀਕਾਕਰਨ ਪ੍ਰੋਗਰਾਮ ਵਿੱਚ ਤੇਜ਼ੀ ਆਉਣ ਦੀ ਆਸ ਵੱਧ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਦੇਸ਼ ਵਿੱਚ ਹਰ ਬਾਲਗ ਨੂੰ ਟੀਕਾ ਲਗਾਇਆ ਜਾ ਸਕੇਗਾ।
ਦੱਸ ਦੇਈਏ ਕਿ ਜਾਨਸਨ ਐਂਡ ਜਾਨਸਨ ਦਾ ਟ੍ਰਾਇਲ ਤਿੰਨ ਮਹਾਦੀਪਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਗੰਭੀਰ ਬੀਮਾਰੀ ਖ਼ਿਲਾਫ਼ 85.9 ਫੀਸਦੀ, ਦੱਖਣੀ ਅਫਰੀਕਾ ਵਿੱਚ 81.7 ਫੀਸਦੀ ਅਤੇ ਬ੍ਰਾਜ਼ੀਲ ਵਿੱਚ 87.6 ਫੀਸਦੀ ਸੁਰੱਖਿਆ ਪਾਈ ਗਈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਵਇਰਸ ਦੇ ਨਵੇਂ ਵੈਰੀਐਂਟ ਪਾਏ ਗਏ ਹਨ ਜੋ ਚਿੰਤਾ ਦਾ ਵਿਸ਼ਾ ਹਨ। ਇਹ ਵੈਰੀਐਂਟ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਛੂਤਕਾਰੀ ਹਨ। ਟ੍ਰਾਇਲ ਵਿੱਚ ਸਿਰਫ 2.3 ਫੀਸਦੀ ਗੰਭੀਰ ਸਾਈਡ ਇਫੈਕਟ ਦੇਖੇ ਗਏ । ਇਸ ਲਈ adenovirus ਦੀ ਮਦਦ ਨਾਲ ਪ੍ਰੋਟੀਨ ਸਰੀਰ ਵਿਚ ਪਹੁੰਚਾਇਆ ਜਾਂਦਾ ਹੈ ਜਿਸ ਨਾਲ ਇਮਿਊਨ ਰਿਸਪਾਂਸ ਪੈਦਾ ਹੁੰਦਾ ਹੈ ।
ਇਹ ਵੀ ਦੇਖੋ: ਵੱਡੀ ਖ਼ਬਰ: ਪੈਟ੍ਰੋਲ ਤੋਂ ਬਾਅਦ ਹੁਣ 100 ਰੁਪਏ ਲੀਟਰ ਦੁੱਧ ਖ੍ਰੀਦਣ ਲਈ ਵੀ ਹੋ ਜਾਓ ਤਿਆਰ !