NASA rover sent to Mars : ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਹੁਣੇ ਜਿਹੇ ਮੰਗਲ ਗ੍ਰਹਿ ’ਤੇ ਭੇਜੇ ਇੱਕ ਰੋਵਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਐਤਵਾਰ ਨੂੰ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਮੰਗਲ ’ਤੇ ਭੇਜਿਆ ਗਿਆ ਰੋਵਰ ਇਕ ਬੈੱਡ ਰੂਮ ਦੇ ਫਲੈਟ ਤੋਂ ਚਲਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਮਹਾਮਾਰੀ ਕਾਰਨ, ਨਾਸਾ ਦੇ ਵਿਗਿਆਨੀ ਵੀ ਘਰੋਂ ਕੰਮ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਬ੍ਰਿਟਿਸ਼ ਭਾਰਤੀ ਮੂਲ ਦੇ ਭੂ-ਵਿਗਿਆਨੀ, ਸੰਜੀਵ ਗੁਪਤਾ, ਜੋ ਮੰਗਲ ਗ੍ਰਹਿ ’ਤੇ ਭੇਜੇ ਗਏ ਰੋਵਰ ਨੂੰ ਕੰਟਰੋਲ ਕਰ ਰਹੇ ਹਨ। ਗੁਪਤਾ ਦੱਖਣੀ ਲੰਡਨ ਵਿਚ ਇਕ ਸੈਲੂਨ ਦੇ ਉੱਪਰ ਇਕ ਬੈੱਡ ਰੂਮ ਦੇ ਫਲੈਟ ਵਿਚ ਰਹਿੰਦੇ ਹਨ ਅਤੇ ਉੱਥੋਂ ਰੋਵਰ ਚਲਾ ਰਹੇ ਹਨ। ਮਿਸ਼ਨ ਕੰਟਰੋਲ ਦੱਖਣੀ ਕੈਲੀਫੋਰਨੀਆ ਵਿੱਚ ਨਾਸਾ ਦੀ ਜੈੱਟ ਪ੍ਰੋਪਲੇਸ਼ਨ ਪ੍ਰਯੋਗਸ਼ਾਲਾ (ਜੇਪੀਐਲ) ’ਤੇ ਹਨ, ਜਿੱਥੇ ਰੋਵਰ ਬਣਾਇਆ ਗਿਆ ਸੀ। ਗੁਪਤਾ ਨੇ ਕਿਹਾ ਕਿ ਮੈਨੂੰ ਕੈਲੀਫੋਰਨੀਆ ਵਿਚ ਜੈੱਟ ਪ੍ਰੋਪਲੇਸ਼ਨ ਲੈਬਾਰਟਰੀ ਵਿਚ ਹੋਣਾ ਚਾਹੀਦਾ ਹੈ, ਜਿਸ ਦਾ ਲਾਉਂਜ ਫਲੈਟ ਨਾਲੋਂ ਤਿੰਨ ਗੁਣਾ ਵੱਡਾ ਹੈ ਅਤੇ ਸੈਂਕੜੇ ਵਿਗਿਆਨੀ ਅਤੇ ਇੰਜੀਨੀਅਰਾਂ ਨਾਲ ਭਰਿਆ ਹੋਇਆ ਹੈ।
ਗੁਪਤਾ, ਜੋ ਇਸ ਸਮੇਂ ਰੋਵਰ ਨੂੰ ਕੰਟਰੋਲ ਕਰ ਰਹੇ ਹਨ, ਲੰਬੇ ਸਮੇਂ ਤੋਂ ਲੰਡਨ ਦੇ ਇੰਪੀਰੀਅਲ ਕਾਲਜ ਦੇ ਭੂ-ਵਿਗਿਆਨ ਮਾਹਰ, ਨਾਸਾ ਦੇ ਮੰਗਲ ਮਿਸ਼ਨ ਪ੍ਰੋਗਰਾਮ ਦਾ ਹਿੱਸਾ ਰਹੇ ਹਨ। ਡੇਲੀ ਮੇਰੀ ਦੀ ਰਿਪੋਰਟ ਦੇ ਅਨੁਸਾਰ, ਨਾਸਾ ਦੀ ਟੀਮ ਫਿਲਹਾਲ 24 ਘੰਟੇ ਕੰਮ ਕਰ ਰਹੀ ਹੈ। ਗੁਪਤਾ ਦੇ ਫਲੈਟ ਵਿੱਚ ਪੰਜ ਕੰਪਿਊਟਰ ਅਤੇ ਦੋ ਵੱਡੀਆਂ ਸਕ੍ਰੀਨਾਂ ਹਨ, ਜਿਸ ‘ਤੇ ਉਹ ਰੋਵਰ ਦੀਆਂ ਹਰਕਤਾਂ ਨੂੰ ਦੇਖਦੇ ਰਹਿੰਦੇ ਹਨ। ਦੱਸ ਦੇਈਏ ਕਿ ਮੰਗਲ ਗ੍ਰਹਿ ’ਤੇ ਉਤਰਨ ਤੋਂ ਬਾਅਦ ਰੋਵਰ ਨੇ ਇਸ ਦੀਆਂ ਕੁਝ ਤਸਵੀਰਾਂ ਵੀ ਭੇਜੀਆਂ ਹਨ।