Emergency landing of the flight: ਜਹਾਜ਼ਾਂ ਦੇ ਐਮਰਜੈਂਸੀ ਲੈਂਡਿੰਗ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਇਸਦੇ ਪਿੱਛੇ ਕੋਈ ਤਕਨੀਕੀ ਸਮੱਸਿਆ ਹੁੰਦੀ ਹੈ, ਕਈ ਵਾਰ ਕੁਝ ਹੋਰ ਕਾਰਨ ਵੀ ਹੁੰਦੇ ਹਨ। ਪਰ ਸੁਡਾਨ ਵਿਚ ਇਕ ਜਹਾਜ਼ ਨੂੰ ਹਮਲਾਵਰ ਬਿੱਲੀ ਦੇ ਕਾਰਨ Emergency Landing ਕਰਨੀ ਪਈ। ਜਹਾਜ਼ ਵਿੱਚ ਮੌਜੂਦ ਬਿੱਲੀ ਨੇ ਪਾਇਲਟ ਉੱਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪਾਇਲਟ ਕੋਲ ਜਹਾਜ਼ ਨੂੰ ਵਾਪਸ ਲੈਂਡ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।
ਸਥਾਨਕ ਮੀਡੀਆ ਹਾਊਸ ਅਲ-ਸੁਡਾਨੀ ਦੀ ਇਕ ਰਿਪੋਰਟ ਦੇ ਅਨੁਸਾਰ ਖਰਟੂਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤਕਰੀਬਨ ਡੇਢ ਘੰਟਾ ਚੱਲਣ ਤੋਂ ਬਾਅਦ, ਜਹਾਜ਼ ਵਿਚ ਇਕ ਬਿੱਲੀ ਅਚਾਨਕ ਕਾਕਪਿਟ ਵਿਚ ਦਾਖਲ ਹੋਈ ਅਤੇ ਪਾਇਲਟ ‘ਤੇ ਹਮਲਾ ਕਰ ਦਿੱਤਾ। ਬਿੱਲੀ ਬਹੁਤ ਡਰੀ ਹੋਈ ਸੀ, ਜਿਸ ਕਾਰਨ ਉਹ ਤੇਜ਼ੀ ਨਾਲ ਹਮਲਾਵਰ ਹੁੰਦੀ ਜਾ ਰਹੀ ਸੀ। ਕੈਬਿਨ ਚਾਲਕ ਦਲ ਦੇ ਮੈਂਬਰਾਂ ਨੇ ਬਿੱਲੀ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ। ਜਿਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਸੀ।