Landlord commit suicide : ਪਟਿਆਲਾ ਸ਼ਹਿਰ ਦੇ ਗੁਰੂਨਾਨਕ ਨਗਰ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 75- 76 ਸਾਲਾ ਬਜ਼ੁਰਗ ਜਗਜੀਤ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ । ਮਿਲੀ ਜਾਣਕਾਰੀ ਮੁਤਾਬਕ ਜਗਜੀਤ ਸਿੰਘ ਆਪਣੇ ਕਿਰਾਏਦਾਰ ਤੋਂ ਪ੍ਰੇਸ਼ਾਨ ਸੀ। ਉਹ ਮਕਾਨ ਖਾਲੀ ਨਹੀਂ ਕਰ ਰਿਹਾ ਸੀ। ਜਿਸ ਦੇ ਚੱਲਦਿਆਂ ਉਹ ਮਾਨਸਿਕ ਤੌਰ ’ਤੇ ਤਣਾਅ ਵਿੱਚ ਰਹਿਣ ਲੱਗ ਗਿਆ ਅਤੇ ਉਸ ਨੇ ਅੱਜ ਖੁਦਕੁਸ਼ੀ ਕਰ ਲਈ।
ਮੌਕੇ ‘ਤੇ ਪਹੁੰਚੇ ਜਗਜੀਤ ਸਿੰਘ ਦੇ ਜਵਾਈ ਅਭੈ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਇਥੇ ਪਹੁੰਚੇ ਤਾਂ ਸਾਨੂੰ ਇਕ ਸੁਸਾਈਡ ਨੋਟ ਮਿਲਿਆ। ਉਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਕਿਰਾਏਦਾਰਾਂ ਤੋਂ ਪ੍ਰੇਸ਼ਾਨ ਸਨ। ਅਭੈ ਨੇ ਦੱਸਿਆ ਕਿ ਉਸ ਦੇ ਸਹੁਰਾ ਸਾਹਿਬ 17-18 ਮਹੀਨਿਆਂ ਤੋਂ ਇਸ ਗੱਲ ਨੂੰ ਲੈ ਕੇ ਤਣਾਅ ਵਿੱਚ ਸਨ। ਉਨ੍ਹਾਂ ਨੂੰ ਕਿਰਾਏਦਾਰ ਵੱਲੋਂ ਪ੍ਰੇਸ਼ਾਨ ਕੀਤਾ ਗਿਆ ਹੈ ਅਭੈ ਨੇ ਕਿਹਾ ਕਿ ਜਦੋਂ ਉਸ ਨੇ ਕਿਰਾਏਦਾਰ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਅਸੀਂ ਜਲਦੀ ਹੀ ਘਰ ਨੂੰ ਖਾਲੀ ਕਰ ਦੇਵਾਂਗੇ। ਉਸਨੇ ਸਾਡੇ ਤੋਂ ਸਮਾਂ ਮੰਗਿਆ ਅਤੇ ਸਾਡੇ ਦੁਆਰਾ ਸਮਾਂ ਦਿੱਤੇ ਜਾਣ ਦੇ ਬਾਅਦ ਵੀ ਉਸਨੇ ਖਾਲੀ ਨਹੀਂ ਕੀਤਾ ਤੇ ਅੱਜ ਉਸ ਦੇ ਸਹੁਰਾ ਸਾਹਿਬ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ, ਪਰ ਪੁਲਿਸ ਨੇ ਅਜੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੀਡੀਆ ਨੂੰ ਕੋਈ ਜਾਣਕਾਰੀ ਦਿੱਤੀ ਜਾਵੇਗੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।