India vs England 4th Test: ਭਾਰਤੀ ਟੀਮ ਲਈ ਵੀਰਵਾਰ ਤੋਂ ਸ਼ੁਰੂ ਹੋਣ ਵਾਲਾ ਚੌਥਾ ਅਤੇ ਫੈਸਲਾਕੁੰਨ ਮੈਚ ਬਹੁਤ ਮਹੱਤਵਪੂਰਨ ਹੈ। ਇਹ ਮੈਚ ਹੀ ਤੈਅ ਕਰੇਗਾ ਕਿ ਜੂਨ ਵਿੱਚ ਨਿਊਜ਼ੀਲੈਂਡ ਖਿਲਾਫ਼ ਲਾਰਡਸ ਵਿੱਚ ਟੀਮ ਇੰਡੀਆ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਖਿਤਾਬੀ ਮੁਕਾਬਲਾ ਖੇਡੇਗੀ ਜਾਂ ਫਿਰ ਆਸਟ੍ਰੇਲੀਆ । ਭਾਰਤੀ ਟੀਮ ਚਾਰ ਮੈਚਾਂ ਦੀ ਸੀਰੀਜ਼ ਵਿੱਚ 2-1 ਨਾਲ ਅੱਗੇ ਹੈ, ਇਸ ਲਈ ਜੇ ਭਾਰਤੀ ਟੀਮ ਇਹ ਮੈਚ ਡਰਾਅ ਕਰਦੀ ਹੈ ਤਾਂ ਵੀ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰੇਗੀ। ਇੰਗਲੈਂਡ ਦੀ ਟੀਮ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ। ਪਰ ਜੇ ਇਹ ਟੈਸਟ ਜਿੱਤ ਜਾਂਦੀ ਹੈ ਤਾਂ ਫਿਰ ਭਾਰਤ ਨੂੰ ਖ਼ਿਤਾਬੀ ਮੁਕਾਬਲੇ ਤੋਂ ਬਾਹਰ ਕਰ ਦੇਵੇਗੀ ਅਤੇ ਟਿਮ ਪੇਨ ਦੀ ਅਗਵਾਈ ਵਾਲੀ ਆਸਟ੍ਰੇਲੀਆਈ ਟੀਮ ਨੂੰ ਇਸ ਮੈਚ ਵਿੱਚ ਖੇਡਣ ਦਾ ਮੌਕਾ ਮਿਲੇਗਾ।
ਵੈਸੇ ਤਾਂ ਆਈਸੀਸੀ ਟੂਰਨਾਮੈਂਟ ਵਿੱਚ ਕਪਤਾਨ ਕੋਹਲੀ ਦਾ ਰਿਕਾਰਡ ਚੰਗਾ ਨਹੀਂ ਹੈ। ਉਸਨੇ ਅਜੇ ਤੱਕ ਕੋਈ ਵੱਡਾ ਖ਼ਿਤਾਬ ਨਹੀਂ ਜਿੱਤਿਆ ਹੈ। ਅਜਿਹੀ ਸਥਿਤੀ ਵਿੱਚ ਭਾਰਤ ਦੇ ਸਭ ਤੋਂ ਸਫਲ ਕਪਤਾਨ ਕੋਹਲੀ ਚਾਹੁਣਗੇ ਕਿ ਉਨ੍ਹਾਂ ਦੀ ਟੀਮ ਰਿਕਾਰਡ 11ਵੀਂ ਜਿੱਤ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰੇ ਅਤੇ ਫਿਰ ਇਤਿਹਾਸਕ ਲਾਰਡਜ਼ ਵਿੱਚ ਚੈਂਪੀਅਨ ਵੀ ਬਣੇ । ਇਸ ਦੇ ਨਾਲ ਹੀ ਇੰਗਲੈਂਡ ਦੀ ਟੀਮ ਲਈ ਇਸ ਮੈਚ ਵਿੱਚ ਕੁਝ ਵੀ ਦਾਅ ‘ਤੇ ਨਹੀਂ ਹੈ। ਟੀਮ ਇਸ ਮੈਚ ਵਿੱਚ ਜਿੱਤ ਦੇ ਨਾਲ ਸੀਰੀਜ਼ ਡਰਾਅ ਕਰਕੇ ਆਪਣੀ ਸਾਖ ਬਚਾਉਣਾ ਚਾਹੇਗੀ।
ਜੇਕਰ ਇੱਥੇ ਭਾਰਤੀ ਟੀਮ ਦੇ ਗੇਂਦਬਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਅਕਸ਼ਰ ਅਤੇ ਅਸ਼ਵਿਨ ਨੇ ਮਿਲ ਕੇ ਹੁਣ ਤੱਕ ਇਸ ਸੀਰੀਜ਼ ਵਿੱਚ 42 ਵਿਕਟਾਂ ਲਈਆਂ ਹਨ। ਭਾਰਤੀ ਸਪਿੰਨਰਾਂ ਨੇ ਪਹਿਲੇ ਤਿੰਨ ਟੈਸਟ ਮੈਚਾਂ ਵਿੱਚ ਇੰਗਲੈਂਡ ਦੀਆਂ 60 ਵਿਕਟਾਂ ਵਿੱਚੋਂ 49 ਵਿਕਟਾਂ ਲਈਆਂ ਹਨ । ਕੋਹਲੀ ਨੂੰ ਸਪਿਨਰਾਂ ਨਾਲ ਕੋਈ ਸ਼ਿਕਾਇਤ ਨਹੀਂ ਹੈ ਜਿਨ੍ਹਾਂ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਇਸ ਮੁਕਾਬਲੇ ਵਿੱਚ ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਏਗੀ।
ਦਰਅਸਲ, ਰੋਹਿਤ ਤੋਂ ਇਲਾਵਾ ਅਜੇ ਤੱਕ ਕੋਈ ਵੀ ਭਾਰਤੀ ਬੱਲੇਬਾਜ਼ ਸਪਿਨ ਪਿੱਚਾਂ ‘ਤੇ ਭਰੋਸੇ ਨਾਲ ਨਹੀਂ ਖੇਡ ਸਕਿਆ ਹੈ। ਕੋਹਲੀ ਨੇ ਦੋ ਅਰਧ ਸੈਂਕੜੇ ਲਗਾਏ ਹਨ ਪਰ ਹਾਲੇ ਤੱਕ ਉਹ ਗੇਂਦਬਾਜ਼ਾਂ ‘ਤੇ ਦਬਦਬਾ ਬਣਾਉਣ ਵਾਲੀ ਪਾਰੀ ਨਹੀਂ ਖੇਡਿਆ ਜਿਸ ਲਈ ਉਹ ਜਾਣਿਆ ਜਾਂਦਾ ਹੈ । ਰਹਾਣੇ, ਪੁਜਾਰਾ ਅਤੇ ਗਿੱਲ ਨੇ ਤਿੰਨ ਟੈਸਟ ਮੈਚਾਂ ਵਿੱਚ ਸਿਰਫ ਇੱਕ-ਇੱਕ ਚੰਗੀ ਪਾਰੀ ਖੇਡੀ ਹੈ। ਭਾਰਤੀ ਟੀਮ ਫਾਈਨਲ ਮੈਚ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਬਿਨ੍ਹਾਂ ਮੈਦਾਨ ‘ਤੇ ਉਤਰੇਗੀ। ਅਜਿਹੀ ਸਥਿਤੀ ਵਿੱਚ ਉਮੇਸ਼ ਯਾਦਵ ਪਲੇਇੰਗ ਇਲੈਵਨ ਵਿੱਚ ਵਾਪਸੀ ਕਰ ਸਕਦੇ ਹਨ। ਇਹ ਵੇਖਣਾ ਹੋਵੇਗਾ ਕਿ ਉਨ੍ਹਾਂ ਦੇ ਸਾਥੀ ਇਸ਼ਾਂਤ ਸ਼ਰਮਾ ਹੋਣਗੇ ਜਾਂ ਮੁਹੰਮਦ ਸਿਰਾਜ।
ਓਥੇ ਹੀ ਦੂਜੇ ਪਾਸੇ ਇੰਗਲੈਂਡ ਦੀ ਮਾੜੀ ਬੱਲੇਬਾਜ਼ੀ ਵੀ ਟੀਮ ਦੀ ਮਾੜੀ ਚੋਣ ਦਾ ਹਿੱਸਾ ਰਹੀ ਹੈ। ਕਪਤਾਨ ਜੋ ਰੂਟ (333 ਦੌੜਾਂ) ਨੇ ਪਹਿਲੇ ਟੈਸਟ ਵਿੱਚ ਦੋਹਰਾ ਸੈਂਕੜਾ ਲਗਾਇਆ ਸੀ ਪਰ ਉਸ ਦੇ ਅਤੇ ਸਟੋਕਸ (146) ਵਿੱਚ 187 ਦੌੜਾਂ ਦਾ ਅੰਤਰ ਹੈ ਜੋ ਦੂਜਾ ਸਭ ਤੋਂ ਵੱਡਾ ਸਕੋਰ ਬਣਿਆ । ਰੂਟ ਨੇ ਤੀਸਰੇ ਟੈਸਟ ਵਿੱਚ ਗੇਂਦਬਾਜ਼ੀ ਵਿੱਚ ਵੀ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਪੰਜ ਵਿਕਟਾਂ ਲਈਆਂ । ਟੀਮ ਦੋ ਮਾਹਰ ਸਪਿੰਨਰਾਂ ਨਾਲ ਅੰਤਮ ਟੈਸਟ ਵਿੱਚ ਉਤਰ ਸਕਦੀ ਹੈ। ਖੱਬੇ ਹੱਥ ਦੇ ਸਪਿੰਨਰ ਜੈਕ ਲੀਚ (16 ਵਿਕਟਾਂ) ਨੇ ਪ੍ਰਭਾਵਿਤ ਕੀਤਾ ਹੈ ਪਰ ਇਸ ਦੀਆਂ ਆਪਣੀਆਂ ਸੀਮਾਵਾਂ ਹਨ ਅਤੇ ਉਹ ਅਕਸ਼ਰ ਦੀ ਤੁਲਨਾ ਵਿੱਚ ਔਸਤ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੇ ਹਨ।
ਜੇਕਰ ਇੱਥੇ ਦੋਨਾਂ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸਿਰਾਜ, ਰਿਧੀਮਾਨ ਸਾਹਾ, ਮਯੰਕ ਅਗਰਵਾਲ, ਹਾਰਦਿਕ ਪਾਂਡਿਆ, ਕੁਲਦੀਪ ਯਾਦਵ ਅਤੇ ਲੋਕੇਸ਼ ਰਾਹੁਲ ਸ਼ਾਮਿਲ ਹਨ ।
ਇਸ ਤੋਂ ਇਲਾਵਾ ਇੰਗਲੈਂਡ ਦੀ ਟੀਮ ਵਿੱਚ ਜੋਅ ਰੂਟ (ਕਪਤਾਨ), ਜੇਮਜ਼ ਐਂਡਰਸਨ, ਜੋਫਰਾ ਆਰਚਰ, ਜੌਨੀ ਬੇਅਰਸਟੋ, ਡੋਮਿਨਿਕ ਬੇਸ, ਸਟੂਅਰਟ ਬ੍ਰਾਡ, ਰੋਰੀ ਬਰਨਜ਼, ਜੈਕ ਕ੍ਰੈਲੀ, ਬੇਨ ਫੌਕਸ, ਡੈਨ ਲਾਰੇਂਸ, ਜੈਕ ਲੀਚ, ਓਲੀ ਪੋਪ, ਡੋਮ ਸਿਬਲੀ, ਬੇਨ ਸਟੋਕਸ, ਓਲੀ ਸਟੋਨ, ਕ੍ਰਿਸ ਵੋਕਸ ਅਤੇ ਮਾਰਕ ਵੁਡ ਸ਼ਾਮਿਲ ਹਨ।
ਇਹ ਵੀ ਦੇਖੋ: Singhu Border ‘ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੈਨਾਤ, ਬੁੱਢਾ ਦਲ ਦੇ ਨਿਡਰ ਘੋੜੇ ਬਣੇ ਖਿੱਚ ਦਾ ਕੇਂਦਰ