DSGMC files case against Kangna : ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਕਿਸਾਨਾਂ ਨੂੰ ਲੈ ਕੇ ਕੀਤੇ ਗਏ ਟਵੀਟ ‘ਤੇ ਚੰਗੀ ਹੀ ਫਸ ਗਈ ਹੈ। ਕੰਗਨਾ ਖਿਲਾਫ ਇਸ ਟਵੀਟ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਟਿਆਲਾ ਹਾਊਸ ਕੋਰਟ ਵਿੱਚ ਕੰਗਨਾ ਖਿਲਾਫ 156/13 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅਦਾਲਤ ਨੇ ਕੇਸ ਦੀ ਸੁਣਵਾਈ 10 ਮਾਰਚ ਲਈ ਤੈਅ ਕੀਤੀ ਹੈ। ਇਹ ਜਾਣਕਾਰੀ ਡੀਐਸਜੀਐਮਸੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਕੰਗਣਾ ਨੇ ਕਿਸਾਨਾਂ ਨੂੰ ਲੈ ਕੇ ਟਵੀਟ ਕੀਤਾ ਸੀ ਕਿ ਜਿਹੜੇ ਲੋਕਾਂ ਨੇ ਸੀਏਏ ਬਾਰੇ ਗੁੰਮਰਾਹਕੁੰਨ ਜਾਣਕਾਰੀ ਤੇ ਅਫਵਾਹਾਂ ਫੈਲਾਈਆਂ ਸਨ ਤੇ ਦੰਗੇ ਭੜਕਾਏ ਸਨ, ਇਹੀ ਲੋਕ ਹੁਣ ਕਿਸਾਨ ਬਿੱਲਾਂ ਬਾਰੇ ਗੁੰਮਰਾਹਕੁੰਨ ਜਾਣਕਾਰੀ ਫੈਲਾ ਰਹੇ ਹਨ ਤੇ ਦੇਸ਼ ਵਿਚ ਅੱਤਵਾਦ ਫੈਲਾ ਰਹੇ ਹਨ, ਇਹ ਲੋਕ ਅੱਤਵਾਦੀ ਹਨ।
ਡੀਐਸਜੀਐਮਸੀ ਨੇ ਪਹਿਲਾਂ ਡੀਸੀਪੀ ਨਵੀਂ ਦਿੱਲੀ ਕੋਲ ਕੰਗਣਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਉਸ ਖਇਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਪਰ ਜਦੋਂ ਇਸ ‘ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਕਮੇਟੀ ਹੁਣ ਅਦਾਕਾਰਾ ਖਿਲਾਫ ਅਦਾਲਤ ਜਾ ਕੇ ਕੇਸ ਦਰਜ ਕਰਵਾਇਆ।