Tribute ceremony of Sardool Sikander : ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਸ਼ਰਧਾਂਜਲੀ ਸਮਾਗਮ ਜੋ ਕਿ ਅੱਜ 7 ਮਾਰਚ 2021 ਨੂੰ ਐਤਵਾਰ ਵਾਲੇ ਦਿਨ ਸਵੇਰੇ 12 ਵਜੇ ਤੋਂ 2 ਵਜੇ ਤੱਕ , ਅਨਾਜ ਮੰਡੀ , ਜੀ.ਟੀ ਰੋਡ ਖੰਨਾ ਵਿਖੇ ਹੈ । ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਗਾਇਕ ਤੇ ਕਈ ਮਸ਼ਹੂਰ ਸਿਤਾਰੇ ਤੇ ਆਮ ਲੋਕ ਸਰਦੂਲ ਜੀ ਨੂੰ ਚਾਹੁਣ ਵਾਲੇ ਲੋਕ ਇੱਕ -ਇੱਕ ਕਰਕੇ ਪਹੁੰਚ ਰਹੇ ਹਨ। ਇਸ ਸਮਾਗਮ ਦੀ ਪੂਰੀ ਤਿਆਰੀ ਹੋ ਗਈ ਹੈ ਤੇ ਪੰਡਾਲ ਬਹੁਤ ਹੀ ਖੁੱਲ੍ਹੇ ਸਥਾਨ ਤੇ ਸਜਾਇਆ ਗਿਆ ਹੈ। ਬਹੁਤ ਭਾਰੀ ਗਿਣਤੀ ਦੇ ਵਿੱਚ ਲੋਕਾਂ ਦੇ ਉੱਥੇ ਪਹੁੰਚਣ ਦੀ ਸੰਭਾਵਨਾ ਹੈ।
ਸਰਦੂਲ ਸਿਕੰਦਰ ਜੀ ਨੂੰ ਚਾਹੁਣ ਵਾਲੇ ਲੋਕ ਤੇ ਕਲਾਕਾਰ ਤੇ ਅਦਾਕਾਰ ਲਗਾਤਾਰ ਸਮਾਗਮ ਦੇ ਵਿੱਚ ਪਹੁੰਚ ਰਹੇ ਹਨ। ਲੋਕਾਂ ਦੇ ਕਹਿਣਾ ਹੈ ਕਿ ਉਹ ਸਾਡੇ ਵਿਚਕਾਰ ਅਜੇ ਵੀ ਹਨ। ਅਸੀਂ ਉਹਨਾਂ ਨੂੰ ਵੱਖ ਨਹੀਂ ਸਮਜਦੇ। ਓਥੇ ਪੰਜਾਬੀ ਗਾਇਕ ਕੁਲਵਿੰਦਰ ਕੈਲੀ ਵੀ ਓਥੇ ਪਹੁੰਚੇ ਸਨ ਜਿਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ। ਸਾਨੂ ਉਹਨਾਂ ਨੇ ਬਹੁਤ ਕੁੱਝ ਸਿਖਾਇਆ ਹੈ ਤੇ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸਰਦੂਲ ਸਿਕੰਦਰ ਪੰਜਾਬੀ ਇੰਡਸਟਰੀ ਦੇ ਬਹੁ ਹੀ ਮਸ਼ਹੂਰ ਗਾਇਕ ਸਨ ਉਹਨਾਂ ਦੇ ਪਿੰਡ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਅਸੀਂ ਤਾ ਮਸੀਹਾ ਖੋ ਦਿੱਤਾ ਹੈ ਉਹ ਇਕ ਚੰਗੇ ਗਾਇਕ ਹੋਣ ਦੇ ਨਾਲ ਨਾਲ ਬਹੁਤ ਚੰਗੇ ਇਨਸਾਨ ਵੀ ਸਨ।
ਇਸ ਚਲਦੇ ਸਮਾਗਮ ਦੇ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ ਪਹੁੰਚੇ ਹੋਏ ਹਨ ਤੇ ਇੱਕ ਇੱਕ ਕਰਕੇ ਚਾਹੁਣ ਵਾਲੇ ਪਹੁੰਚ ਰਹੇ ਹਨ। ਓਥੇ ਸਰਦੂਲ ਸਿਕੰਦਰ ਦੇ ਬੇਟੇ ਨੇ ਵੀ ਇਸ ਸ਼ਰਧਾਂਜਲੀ ਸਮਾਗਮ ਇਤੋ ਇਕ ਤਸਵੀਰ ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਹੈ। ਅਮਰ ਨੂਰੀ ਜੀ ਦੇ ਘਰਦਿਆਂ ਨੇ ਕਿਹਾ ਕਿ ਅਸੀਂ ਇੱਕ ਬਹੁਤ ਚੰਗਾ ਇਨਸਾਨ ਖੋ ਦਿੱਤਾ ਹੈ। ਪ੍ਰਮਾਤਮਾ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਸਰਦੂਲ ਸਿਕੰਦਰ ਜੀ ਨੂੰ ਅੰਤਿਮ ਵਿਦਾਈ ਦੇਣ ਲਈ ਅਜੇ ਵੱਧ ਚੜ੍ਹ ਕੇ ਬਹੁਤ ਸਾਰੇ ਚਾਹੁਣ ਵਾਲੇ ਪਹੁੰਚ ਰਹੇ ਹਨ ਤੇ ਹੋਰਨਾਂ ਦੇ ਪਹੁੰਚਣ ਦੀ ਵੀ ਉਮੀਦ ਹੈ।