Petrol diesel price today : ਦੇਸ਼ ਵਿੱਚ ਪਿੱਛਲੇ ਕਈ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਦਿਖਾਈ ਦੇ ਰਹੀਆਂ ਹਨ। ਲਗਾਤਾਰ 11 ਦਿਨਾਂ ਤੋਂ ਕੀਮਤਾਂ ਵਿੱਚ ਕੋਈ ਵਾਧਾ ਜਾਂ ਕਮੀ ਨਹੀਂ ਹੋਈ ਹੈ। ਕਮੀ ਤਾਂ ਮਹੀਨਿਆਂ ਤੋਂ ਨਹੀਂ ਹੋਈ ਹੈ, ਪਰ ਇਸ ਦੇ ਉਲਟ ਫਰਵਰੀ ਵਿੱਚ ਕੁੱਲ 14 ਦਿਨਾਂ ਲਗਾਤਾਰ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਹਾਲਾਂਕਿ, ਹੁਣ ਕੀਮਤਾਂ ਦੇ ਵਾਧੇ ਵਿੱਚ ਸ਼ਾਂਤੀ ਹੈ, ਫਿਰ ਵੀ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੱਕ ਰਿਕਾਰਡ ਪੱਧਰ ‘ਤੇ ਚੱਲ ਰਹੀਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ 10 ਮਾਰਚ 2021 ਨੂੰ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। 27 ਫਰਵਰੀ, 2021 ਨੂੰ ਕੀਤੀ ਆਖਰੀ ਤਬਦੀਲੀ ਦੇ ਅਧਾਰ ਤੇ, ਇਸ ਵੇਲੇ ਦਿੱਲੀ ਵਿੱਚ ਪੈਟਰੋਲ ਦੀ ਕੀਮਤ 91.17 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 81.47 ਰੁਪਏ ਪ੍ਰਤੀ ਲੀਟਰ ਹੈ।
ਕੀਮਤਾਂ ਸਥਿਰ ਕਿਉਂ ਹਨ ? – ਪਿੱਛਲੇ ਦੋ-ਤਿੰਨ ਦਿਨਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਮਾਰਕੀਟ ਦਾ ਬੈਰੋਮੀਟਰ ਮੰਨਿਆ ਜਾਂਦਾ ਬ੍ਰੈਂਟ ਕਰੂਡ ਸੋਮਵਾਰ ਨੂੰ 1.14 ਡਾਲਰ ਵੱਧ ਕੇ 70.14 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ ਹੈ। ਇੱਕ ਸਾਲ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ, ਬ੍ਰੈਂਟ ਕੱਚਾ ਤੇਲ 70 ਤੋਂ ਉੱਪਰ ਗਿਆ ਹੈ। ਬਾਲਣ ਦੀਆਂ ਕੀਮਤਾਂ ਦਾ ਫੈਸਲਾ ਦੇਸ਼ ਵਿੱਚ ਕੱਚੇ ਭਾਅ ‘ਚ ਉਤਰਾਅ-ਚੜ੍ਹਾਅ ਦੇ ਅਧਾਰ ਤੇ ਕੀਤਾ ਜਾਂਦਾ ਹੈ, ਤਾਂ ਪਿੱਛਲੇ ਕਈ ਦਿਨਾਂ ਤੋਂ ਤੇਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਾ ਹੋਣ ਦਾ ਕਾਰਨ ਕੀ ਹੈ?
ਇਸ ਕਾਰਨ ਦੇ ਪਿੱਛੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦੇਸ਼ ਵਿੱਚ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ ਸਣੇ ਹੋਰ ਰਾਜਾਂ ਵਿੱਚ 27 ਮਾਰਚ ਤੋਂ ਵੋਟਾਂ ਪੈਣੀਆਂ ਹਨ। ਜਿਸ ਦੇ ਨਤੀਜੇ 2 ਮਈ ਨੂੰ ਆਉਣੇ ਹਨ। ਅਜਿਹੀ ਸਥਿਤੀ ‘ਚ ਤੇਲ ਦੀਆਂ ਕੀਮਤਾਂ ਵੋਟਾਂ ਦੇ ਕਾਰਨ ਸਥਿਰ ਹੋ ਸਕਦੀਆਂ ਹਨ। ਫਿਰ ਸਵਾਲ ਇਹ ਹੈ ਕਿ ਕੀ ਚੋਣਾਂ ਤੋਂ ਬਾਅਦ ਤੇਲ ਦੀਆਂ ਕੀਮਤਾਂ ਫਿਰ ਵਧਣਗੀਆਂ ?
ਇਹ ਵੀ ਦੇਖੋ : ਲੋਕ ਸਭਾ ‘ਚ ਹਰਸਿਮਰਤ ਬਾਦਲ ਨੇ ਉਧੇੜੀ ਮੋਦੀ ਸਰਕਾਰ , FCI ਦੀਆਂ ਉੱਡਦੀਆਂ ਧੱਜੀਆਂ Live !