Punjabi actress Seema Kaushal : ਅਦਾਕਾਰਾ ਸੀਮਾ ਕੌਸ਼ਲ ਨੂੰ ਉਹਨਾਂ ਦੇ ਜਨਮ ਦਿਨ ਤੇ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ । ਸੋਸ਼ਲ ਮੀਡੀਆ ’ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਉਹਨਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਉਹਨਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦੇ ਰਹੇ ਹਨ ।ਸੰਗਰੂਰ ਦੇ ਪਿੰਡ ਬਾਹਮਣ ਵਾਲਾ ਦੇ ਰਹਿਣ ਵਾਲੇ ਮਾਸਟਰ ਸਾਧੂ ਰਾਮ ਰਿਸ਼ੀ ਦੇ ਘਰ ਜਨਮੀ ਸੀਮਾ ਕੌਸ਼ਲ ਨੂੰ ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ।
ਇਸੇ ਲਈ ਉਹ ਸਕੂਲ ਤੇ ਕਾਲਜਾਂ ਦੀਆਂ ਸਟੇਜਾਂ ਦੀ ਹਮੇਸ਼ਾ ਸ਼ਾਨ ਰਹੇ । ਸਕੂਲ ਕਾਲਜ ਤੋਂ ਬਾਅਦ ਅਦਾਕਾਰੀ ਦਾ ਇਹ ਸ਼ੌਂਕ ਸੀਮਾ ਨੂੰ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਤੇ ਲੈ ਆਇਆ ਸੀ । ਉਹਨਾਂ ਨੇ ਪੁਨੀਤ ਸਹਿਗਲ ਦੇ ਸਹਿਯੋਗ ਨਾਲ ਦੂਰਦਰਸ਼ਨ ਦੇ ਸਭ ਤੋਂ ਮਸ਼ਹੂਰ ਨਾਟਕ ‘ਭਾਗਾਂ ਵਾਲਿਆਂ’, ‘ਇਹ ਕਿਹੀ ਰੁੱਤ ਆਈ’ ਵਿੱਚ ਕੰਮ ਕੀਤਾ । ਅਦਾਕਾਰੀ ਦੇ ਨਾਲ ਨਾਲ ਸੀਮਾ ਕੌਸ਼ਲ ਨੇ ਆਕਾਸ਼ਬਾਣੀ ਰੇਡੀਓ ਦਾ ਸਫ਼ਰ ਨਿਰੰਤਰ ਜਾਰੀ ਰੱਖਿਆ।
ਰਾਮ ਸਰੂਪ ਅਣਖੀ ਦੇ ਨਾਟਕ ‘ਪ੍ਰਤਾਪੀ ‘ ਵਿਚਲੇ ਪ੍ਰਤਾਪੀ ਦੇ ਕਿਰਦਾਰ ਨੇ ਉਸ ਦੀ ਅਲੱਗ ਪਛਾਣ ਬਣਾਈ । ਪੰਜਾਬੀ ਫ਼ਿਲਮ ‘ਦਿਲ ਦਾਰਾ’ ਰਾਹੀਂ ਮੁੰਬਈ ਫ਼ਿਲਮ ਨਗਰੀ ਦੇ ਸੁਪਰ ਸਟਾਰਾਂ ਨਾਲ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਇਸ ਅਦਾਕਾਰਾ ਨੇ 50-60 ਦੇ ਕਰੀਬ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ । ਦਰਸ਼ਕਾਂ ਵਲੋਂ ਉਹਨਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।
ਇਹ ਵੀ ਦੇਖੋ : ਆਪਣੇ ਘਰ ਹੋਈ ਰੇਡ ਤੋਂ ਬਾਅਦ ਤੱਤੇ ਹੋਏ ਸੁਖਪਾਲ ਖਹਿਰਾ, ਕਹਿੰਦੇ, “ਗਿੱਦੜ ਭਬਕੀ ਤੋਂ ਡਰਨ ਵਾਲਾ ਨਹੀਂ”