Ammy Virk and Sonam Bajwa : ਪੰਜਾਬੀ ਅਦਾਕਾਰ ਐਮੀ ਵਿਰਕ ਨੇ ਹੁਣ ਤੱਕ ਬਹੁਤ ਸਰਾਇ ਹਿੱਟ ਫਿਲਮਾਂ ਤੇ ਗੀਤ ਕੀਤੇ ਹਨ। ਹੁਣ ਉਹਨਾਂ ਦੀ ਇੱਕ ਹੋਰ ਫਿਲਮ ਪੁਆੜਾ ਜੋ ਕੀ ਸੋਨਮ ਬਾਜਵਾ ਨਾਲ ਜਲਦੀ ਆਉਣ ਜਾ ਰਹੀ ਹੈ। ਪੁਆੜਾ ਸ਼ਬਦ ਦਾ ਮਤਲਬ ਹੈ ‘ ਪੰਗਾ। ਇਹ ਮੈਡ , ਦੇਸੀ , ਕਾਮੇਡੀ ਤੇ ਰੋਮਾਂਸ ਇਸ ਨਾਲ ਗੁਡ ਫਰਾਈਡੇ , 2 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਤਕਰੀਬਨ ਇੱਕ ਸਾਲ ਦੇ ਬਾਅਦ ਸਿਨੇਮਾ ਘਰਾਂ ਦੇ ਵਿੱਚ ਇਹ ਪਹਿਲੀ ਪੰਜਾਬੀ ਫਿਲਮ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਪਹਿਲਾ 2020 ਗਰਮੀਆਂ ਦੇ ਵਿੱਚ ਰਿਲੀਜ਼ ਹੋਣੀ ਸੀ।
ਜੋ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਸੰਭਵ ਨਹੀਂ ਹੋ ਸਕਿਆ। ਹੁਣ ਨਿਰਮਾਤਾ ਇਸ ਬਸੰਤ ਰੁੱਤ ਵਿੱਚ ਫਿਲਮ ਰਿਲੀਜ਼ ਕਰਕੇ ਦਰਸ਼ਕਾਂ ਨੂੰ ਸਿਨੇਮਾ ਘਰਾਂ ਤੱਕ ਲੈ ਕੇ ਆਉਣਾ ਚਾਉਂਦੇ ਹਨ। ਹੁਣ ਪੰਜਾਬੀ ਫਿਲਮ ਇੰਡਸਟਰੀ ਇਹ ਵੀ ਉਮੀਦ ਕਰ ਰਹੀ ਹੈ ਕਿ ਮੁੜ ਸਾਕਾਰਾਤਮਕ ਲਹਿਰ ਕਾਮਯਾਬੀ ਦੀ ਲਹਿਰ ਵਿਖਾਈ ਦੇਵੇਗੀ। ਇਸ ਤਰਾਂ ਹੀ ਦਰਸ਼ਕ ਆਪਣੇ ਮਨਪਸੰਦ ਸਿਤਾਰਿਆਂ ਨੂੰ ਵੇਖ ਪਾਪਕਰਨ ਨਾਲ ਫਿਲਮਾਂ ਦਾ ਮੁੜ ਅਨੰਦ ਲੈ ਸਕਣਗੇ। ਫਿਲਮ ਦਾ ਪੋਸਟਰ ਸੋਸ਼ਲ ਮੀਡੀਆ ਤੇ ਸਿਤਾਰਿਆਂ ਵਲੋਂ ਸਾਂਝਾ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਇਹ ਫਿਲਮ ਪੁਆੜਾ , ਰੁਪਿੰਦਰ ਚਾਹਲ ਵਲੋਂ ਪਹਿਲੀ ਵਾਰ ਨਿਰਦੇਸ਼ਿਤ ਕੀਤੀ ਗਈ ਹੈ। A & A ਪਿਕਚਰਜ ਤੇ ਬ੍ਰੈਟ ਫਿਲਮਾਂ , ਅਤੁਲ ਭੱਲਾ ,ਪਵਨ ਗਿੱਲ , ਅਨੁਰਾਗ ਸਿੰਘ ,ਅਮਨ ਗਿੱਲ , ਬਲਵਿੰਦਰ ਸਿੰਘ ਜਾਂਜੂਆ ਵਲੋਂ ਨਿਰਮਿਤ ਜੀ ਸਟੂਡੀਓ ਵਲੋਂ 2 ਅਪ੍ਰੈਲ 2021 ਨੂੰ ਦੁਨੀਆਂ ਭਰ ਦੇ ਵਿੱਚ ਰਿਲੀਜ਼ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਐਮੀ ਵਿਰਕ ਤੇ ਸੋਨਮ ਬਾਜਵਾ ਇਸ ਤੋਂ ਪਹਿਲਾਂ ਵੀ ਕਈ ਫਿਲਮ ਦੇ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ। ਜਿਸ ਵਿੱਚ ਉਹਨਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਦੇ ਵਲੋਂ ਕਾਫੀ ਪਿਆਰ ਮਿਲਿਆ ਸੀ। ਤੇ ਹੁਣ ਫਿਰ ਇਸ ਫ਼ਿਲਮ ਦੀ ਉਡੀਕ ਦਰਸ਼ਕ ਬਹੁਤ ਹੀ ਉੱਤਸੁਕਤਾ ਦੇ ਨਾਲ ਕਰ ਰਹੇ ਹਨ।






















