Late Singer Sardool Sikandar : ਸੁਰਾਂ ਦੇ ਸਿਕੰਦਰ ‘ਸਰਦੂਲ ਸਿਕੰਦਰ’ ਜੋ ਕਿ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਉਨ੍ਹਾਂ ਨੂੰ ਦੇ ਗੀਤਾਂ ਨੂੰ ਸੁਣ-ਸੁਣ ਕੇ ਕਈ ਨੌਜਵਾਨਾਂ ਨੇ ਗਾਇਕੀ ਦੇ ਗੁਰ ਸਿੱਖੇ ਨੇ ਤੇ ਅੱਜ ਉਹ ਗੱਭਰੂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕਾਂ ਦੀ ਲਿਸਟ ਚ ਸ਼ਾਮਿਲ ਨੇ । ਲੈਜੇਂਡ ਸਰਦੂਲ ਸਿਕੰਦਰ ਨੂੰ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਸ਼ਰਧਾਂਜਲੀ ਦੇ ਰਹੇ ਨੇ ਭਾਵੇਂ ਉਹ ਪੰਜਾਬੀ ਗਾਇਕ ਹੋਣ ਜਾਂ ਫੈਨਜ਼ ।
ਪੰਜਾਬੀ ਗਾਇਕ ਨੌਬੀ ਸਿੰਘ ਦਾ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਨ੍ਹਾਂ ਨੇ ਵੀ ਆਪਣੀ ਮਿੱਠੀ ਆਵਾਜ਼ ਦੇ ਨਾਲ ਮਰਹੂਮ ਗਾਇਕ ਸਰਦੂਲ ਸਿਕੰਦਰ ਜੀ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਕਿਹਾ ਹੈ ਕਿ ਆਪਣੇ ਇਸ ਗੀਤ ਦੇ ਰਾਹੀਂ ਆਪਣੇ ਉਸਤਾਦ ਸਰਦੂਲ ਸਿਕੰਦਰ ਜੀ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਵੀਡੀਓ ਦੀ ਸ਼ੁਰੂਆਤ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਸਰਦੂਲ ਸਾਬ ਨੂੰ ਸੁਣ-ਸੁਣ ਕੇ ਹੀ ਉਨ੍ਹਾਂ ਨੇ ਗਾਉਣਾ ਸਿੱਖਿਆ ਹੈ।
ਆਪਣੇ ਇਸ ਮਿੱਠੇ ਜਿਹੇ ਗੀਤ ਦੇ ਰਾਹੀਂ ਉਨ੍ਹਾਂ ਨੇ ਆਪਣੇ ਗੁਰੂ ਸਰਦੂਲ ਸਿਕੰਦਰ ਜੀ ਨੂੰ ਯਾਦ ਕੀਤਾ ਹੈ। ਇਹ ਗੀਤ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ । ਨੌਬੀ ਸਿੰਘ ਦੇ ਫੇਸਬੁੱਕ ਪੇਜ਼ ਉੱਤੇ ਵੀ ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ।ਜੇ ਗੱਲ ਕਰੀਏ ਨੌਬੀ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ‘ਮੇਰੇ ਯਾਰ’, ‘ਮੇਰੇ ਜਿਹੀ’, ‘ਹਿੱਟ ਐਂਡ ਰਨ’, ‘ਮੰਮੀ ਕੁੱਟੂਗੀ’, ‘ਟੂ ਲੈੱਟ’, ‘ਥੱਕ ਗਈ ਆਂ’ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।
ਇਹ ਵੀ ਦੇਖੋ : ਕੋਰੋਨਾ ਦੀ ਦੂਜੀ ਲਹਿਰ ‘ਤੇ ਪੰਜਾਬੀਆਂ ਨੂੰ ਨਹੀਂ ਯਕੀਨ? ਕਹਿੰਦੇ ‘ਸਰਕਾਰਾਂ ਭਖੰਡ ਕਰਦੀਆਂ ਨੇ’