Lahaul-Spiti will be made : ਕੈਬਨਿਟ ਮੰਤਰੀ ਰਾਮ ਲਾਲ ਮਾਰਕੰਡਾ ਦਾ ਕਹਿਣਾ ਹੈ ਕਿ ਲਾਹੌਲ ਦੀਆ ਬਰਫ਼ ਨਾਲ ਢਕੀਆਂ ਖੂਬਸੂਰਤ ਵਾਦੀਆਂ ਜਲਦ ਹੀ ਫ਼ਿਲਮਸਾਜ਼ਾਂ ਦੀ ਪਹਿਲੀ ਪਸੰਦ ਬਣਨਗੀਆਂ। ਜੋ ਕਿ ਅਕਸਰ ਸ਼ੂਟਿੰਗ ਲਈ ਸਵਿਟਜ਼ਰਲੈਂਡ ਜਾਂ ਕੀਤੇ ਹੋਰ ਜਾਂਦੇ ਹਨ , ਉਹਨਾਂ ਦੇ ਲਈ ਇਹ ਆਸਾਨ ਹੋ ਜਾਵੇਗਾ ਤੇ ਉਹ ਇੱਥੇ ਸ਼ੂਟਿੰਗ ਕਰ ਸਕਦੀ ਹਨ । ਸਰਕਾਰ ਬਾਲੀਵੁੱਡ ਨੂੰ ਆਕਰਸ਼ਿਤ ਕਰਨ ਲਈ ਇਸ ਤਰਾਂ ਦੇ ਵਿਸ਼ੇਸ਼ ਕਾਰਜਾਂ ਪਿੱਛੇ ਲੱਗੀ ਹੋਈ ਹੈ। ਹੁਣ ਇੱਥੇ ਆਸਾਨੀ ਨਾਲ ਸ਼ੂਟਿੰਗ ਹੋ ਸਕੇਗੀ। ਰਾਮ ਲਾਲ ਮਾਰਕੰਡਾ ਦਾ ਕਹਿਣਾ ਹੈ ਕਿ ਉਹ ਲਾਹੌਲ-ਸਪਿਤੀ ਦੇ ਪ੍ਰਸ਼ਾਸਨ ਨਾਲ ਮਿਲ ਕੇ ਇੱਕ ਪਲਾਨ ਬਣਾ ਰਹੇ ਹਨ ਤੇ ਮੁੱਖ ਮੰਤਰੀ ਵੀ ਇਸ ਵੈਲੀ ਨੂੰ ਸ਼ੂਟਿੰਗ ਹੱਬ ਬਣਾਉਣ ਦੇ ਵਿੱਚ ਰੁਚੀ ਰੱਖ ਰਹੇ ਹਨ। ਮਾਰਕੰਡਾ ਨੇ ਕਿਹਾ ਹੈ ਕਿ – ਬਾਲੀਵੁੱਡ ਅਕਸਰ ਬਰਫ ਵਾਲੀਆਂ ਥਾਵਾਂ ਤੇ ਖੂਬਸੂਰਤ ਲੋਕੇਸ਼ਨਾਂ ਲਈ ਸਵਿਟਜ਼ਰਲੈਂਡ ਤੇ ਯੂਰਪ ਜਾਂਦਾ ਹੈ।
ਜਦਕਿ ਲਾਹੌਲ ਦੇ ਵਿੱਚ ਬਿਲਕੁੱਲ ਉਸੇ ਤਰਾਂ ਦੀ ਹੀ ਲੋਕੇਸ਼ਨ ਮੌਜੂਦ ਹੈ। ਉਹਨਾਂ ਕਿਹਾ ਕਿ ਫਿਲਹਾਲ ਉਹ ਜਿਹਨਾਂ ਮੁਸ਼ਕਿਲਾਂ ਦਾ ਸਾਹਮਣਾ ਲਾਹੌਲ ‘ਚ ਕਰ ਰਹੇ ਹਨ। ਉਹਨਾਂ ਚ ਹੋਟਲਾਂ ਦੀ ਘਾਟ ਕੁਨੈਕਟਿਵਿਟੀ ਤੇ ਲੋਕਲ ਸੁਪੋਰਟ ਸ਼ਾਮਿਲ ਹਨ। ਜਿਹਨਾਂ ਨੂੰ ਸਰਕਾਰ ਹੱਲ ਕਰਨ ਵਿੱਚ ਲੱਗੀ ਹੋਈ ਹੈ। ਓਹਨਾ ਨੇ ਕਿਹਾ ਕਿ -ਫ਼ਿਲਮ ਯੂਨਿਟ ਹੁਣ ਅਟਲ ਟਨਲ ਰਾਹੀਂ ਵੈਲੀ ਤੱਕ ਪਹੁੰਚ ਸਕਦੀ ਹੈ। ਸੜਕੀ ਆਵਾਜਾਈ ਦੇ ਵਿੱਚ ਕਾਫੀ ਸੁਧਾਰ ਹੋ ਚੁੱਕਿਆ ਹੈ। ਹੁਣ ਹੈਲੀਕਾਪਟਰ ਦੀ ਸਹੁਲਤ ਵੀ ਸ਼ਾਮਿਲ ਹੈ। ਕੁੱਝ ਵੱਡੇ ਹੋਟਲ ਵੀ ਜਲਦ ਹੀ ਬਣ ਜਾਣਗੇ। ਮਾਰਕੰਡਾ ਨੇ ਕਿਹਾ ਕਿ ਓਹਨਾ ਨੇ ਇਸ ਮੁੱਦੇ ਤੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ। ਕਿ ਕਿਸ ਤਰਾਂ ਫ਼ਿਲਮਸਾਜ਼ਾਂ ਦੇ ਲਈ ਇਹ ਸਹੁਲਤ ਮੁਹਈਆ ਕਰਵਾਉਣੀ ਹੈ। ਇਹ ਹੁਣ ਪਹਿਲੀ ਵਾਰ ਹੋਇਆ ਹੈ ਕਿ ਹੁਣ ਕਈ ਫਿਲਮਸਾਜ਼ ਇਥੇ ਸ਼ੂਟਿੰਗ ਕਰ ਕੇ ਗਏ ਹਨ। ਇਹਨਾਂ ਥਾਵਾਂ ਤੇ ਇਸ ਤੋਂ ਪਹਿਲਾਂ ਕਦੇ ਵੀ ਸ਼ੂਟਿੰਗ ਨਹੀਂ ਹੋਈ ਹੈ।
ਇਹ ਵੀ ਦੇਖੋ : Captain ਤੇ Sidhu ਦੀ ਮੁਲਾਕਾਤ ‘ਤੇ ਵੱਡਾ UPDATE? ਵੱਡਾ ਅਹੁਦਾ ਮਿਲਣ ‘ਤੇ ਮੈਡਮ ਸਿੱਧੂ ਦਾ ਖੁਲਾਸਾ