Punjab Congress incharge : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੀ ਕੋਰੋਨਾ ਪਾਜੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਬਾਅਦ ਮੈਂ ਆਪਣੀ ਪਤਨੀ, ਬੇਟੀ, ਸੁਮਿਤ ਰਾਵਤ, ਪੂਰਨ ਰਾਵਤ ਸਾਰਿਆਂ ਦਾ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਲਿਆ। ਮੈਂ ਉਦੋਂ ਵੀ ਆਪਣਾ ਕੋਰੋਨਾ ਟੈਸਟ ਕਰਵਾਉਣ ਤੋਂ ਝਿਜਕ ਰਿਹਾ ਸੀ। ਫਿਰ ਮੈਂ ਫੈਸਲਾ ਲਿਆ ਕਿ ਮੈਨੂੰ ਵੀ ਟੈਸਟ ਕਰਵਾ ਲੈਣਾ ਚਾਹੀਦਾ ਹੈ ਤੇ ਚੰਗਾ ਹੋਇਆ ਮੈਂ ਟੈਸਟ ਕਰਵਾ ਲਿਆ। ਟੈਸਟ ਦੀ ਰਿਪੋਰਟ ਆਉਣ ‘ਤੇ ਮੈਂ ਪਾਜੀਟਿਵ ਪਾਇਆ ਗਿਆ ਹਾਂ ਅਤੇ ਮੇਰੇ ਪਰਿਵਾਰ ਦੇ 4 ਹੋਰ ਮੈਂਬਰ ਵੀ ਪਾਜੀਟਿਵ ਪਾਏ ਗਏ ਹਨ। ਅੱਜ ਦੁਪਹਿਰ ਤੱਕ ਜਿੰਨੇ ਵੀ ਲੋਕ ਮੇਰੇ ਸੰਪਰਕ ‘ਚ ਆਏ ਹਨ ਉਹ ਕ੍ਰਿਪਾ ਕਰਕੇ ਆਪਣਾ ਟੈਸਟ ਕਰਵਾ ਲੈਣ ਕਿਉਂਕਿ ਇਹ ਸਾਵਧਾਨੀ ਜ਼ਰੂਰੀ ਹੈ।
ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦੂਜੀ ਲਹਿਰ ਹੋਰ ਵੀ ਖਤਰਨਾਕ ਸਾਬਤ ਹੋ ਰਹੀ ਹੈ। ਵੱਡੀ ਗਿਣਤੀ ‘ਚ ਕੇਸ ਸਾਹਮਣੇ ਆ ਰਹੇ ਹਨ ਅਤੇ ਮੌਤ ਦਾ ਅੰਕੜਾ ਵੀ ਦਿਨੋ-ਦਿਨ ਵਧ ਰਿਹਾ ਹੈ। ਮੰਗਲਵਾਰ ਨੂੰ ਵੀ 12 ਜ਼ਿਲ੍ਹਿਆਂ ਵਿੱਚ 53 ਲੋਕਾਂ ਦੀ ਮੌਤ ਹੋ ਗਈ। ਸੰਕਰਮਣ ਦੇ 2274 ਨਵੇਂ ਮਾਮਲੇ ਸਾਹਮਣੇ ਆਏ ਹਨ। ਐਕਟਿਵ ਕੇਸਾਂ ਦੀ ਗਿਣਤੀ ਵੀ 19403 ਤੱਕ ਵੱਧ ਗਈ ਹੈ। ਸਿਹਤ ਵਿਭਾਗ ਨੇ ਵੀ ਜਾਂਚ ਦਾ ਦਾਇਰਾ ਵਧਾ ਕੇ 40 ਹਜ਼ਾਰ ਕਰ ਦਿੱਤਾ ਹੈ। ਰਾਜ ਦੇ ਅੱਠ ਜ਼ਿਲ੍ਹਿਆਂ ਵਿਚ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇੱਥੇ ਰੋਜ਼ਾਨਾ 100 ਤੋਂ ਵੱਧ ਲੋਕ ਸੰਕਰਮਿਤ ਹੋ ਰਹੇ ਹਨ। ਸਿਹਤ ਵਿਭਾਗ ਦੇ ਅਨੁਸਾਰ, ਪੰਜਾਬ ਵਿੱਚ ਹੁਣ ਤੱਕ 5666257 ਵਿਅਕਤੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 217663 ਲੋਕਾਂ ਦੇ ਸਕਾਰਾਤਮਕ ਦੱਸੀ ਗਈ ਹੈ। 268 ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਕਾਰਨ ਆਕਸੀਜਨ ਸਪੋਰਟ ‘ਤੇ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 45 ਤੋਂ ਵਧ ਉਮਰ ਦੇ ਵਿਅਕਤੀਆਂ ਲਈ ਕੋਰੋਨਾ ਵੈਕਸੀਨੇਸ਼ਨ ਕਰਵਾਉਣ ਦੀ ਇਜਾਜ਼ਤ ਦੇਣ ਲਈ ਧੰਨਵਾਦ ਪ੍ਰਗਟਾਇਆ ਹੈ ਤੇ ਹੁਣ 1 ਅਪ੍ਰੈਲ ਤੋਂ 60 ਸਾਲ ਤੋਂ ਘੱਟ ਉਮਰਦੇ ਲੋਕਾਂ ਨੂੰ ਵੀ ਕੋਰੋਨਾ ਟੀਕਾ ਲੱਗ ਜਾਵੇਗਾ ਜਿਸ ਨਾਲ ਕੋਰੋਨਾ ਦੀ ਵਧਦੀ ਲਾਗ ਨੂੰ ਜਲਦ ਤੋਂ ਜਲਦ ਕੰਟਰੋਲ ਕੀਤਾ ਜਾ ਸਕੇ।