Late singer Diljan gives : ਪੰਜਾਬ ਦਾ ਨੌਜੁਆਨ ਗਾਇਕ ਦਿਲਜਾਨ ਇੱਕ ਬੁਲੰਦ ਅਵਾਜ ਵਾਲਾ ਗਾਇਕ ਸੀ। ਜੋ ਕਿ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਮੰਗਲਵਾਰ ਤੜਕੇ ਦਿਲਜਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਹਾਦਸਾ ਬਹੁਤ ਭਿਆਨਕ ਸੀ ਕਿ ਗਾਇਕ ਦੀ ਮੌਤ ਮੌਕੇ ਤੇ ਹੀ ਹੋ ਗਈ ਹੈ। ਇਸ ਹਾਦਸੇ ਵਿੱਚ ਗਾਇਕ ਦੀ ਕਾਰ ਵੀ ਚਕਨਾਚੂਰ ਹੋ ਗਈ। ਗੱਡੀ ਦਾ ਅਗਲਾ ਹਿੱਸਾ ਪੂਰੀ ਤਰਾਂ ਚਕਨਾਚੂਰ ਹੋ ਗਿਆ। ਦੱਸ ਦੇਈਏ ਕ ਦਿਲਜਾਂ ਦੇਰ ਰਾਤ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ। ਜਦੋ ਉਹ ਜੰਡਿਆਲਾ ਗੁਰੂ ਕੋਲ ਪਹੁੰਚੇ ਜਿੱਥੇ ਓਹਨਾ ਦੇ ਨਾਲ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਿਕ ਉਹਨਾਂ ਦੀ ਕਾਰ ਬਹੁਤ ਤੇਜ਼ ਰਫਤਾਰ ‘ਚ ਸੀ। ਜਿਸ ਕਾਰਨ ਬੇਕਾਬੂ ਹੋਏ ਡਿਵਾਈਡਰ ਦੇ ਨਾਲ ਗੱਡੀ ਟਕਰਾਈ ਤੇ ਪਲਟ ਗਈ। ਦਿਲਜਾਨ ਨੇ ਇੰਗਲੈਂਡ,ਅਮਰੀਕਾ,ਕਤਰ , ਦੁਬਈ ਤੇ ਅਫ਼ਰੀਕਾ ਸਮੇਤ ਕਈ ਦੇਸ਼ਾ ‘ਚ ਸ਼ੋਅ ਲਗਾਏ ਸਨ। ਜਾਣਕਾਰੀ ਲਈ ਦੱਸ ਦੇਈਏ ਕਿ ਛੋਟੀ ਉਮਰ ‘ਚ ਹੀ ਦਿਲਜਾਨ ਨੇ ਗਾਇਕੀ ਦੇ ਖ਼ੇਤਰ ‘ਚ ਲੋਹਾ ਮਨਵਾ ਚੁੱਕਿਆ ਸੀ।
ਦਿਲਜਾਨ ਦਾ ਜਨਮ 30 ਜੁਲਾਈ 1989 ਨੂੰ ਜ਼ਿਲ੍ਹਾ ਜਲੰਧਰ ਦੇ ਇਤਿਹਾਸਕ ਕਸਬੇ ਕਰਤਾਰਪੁਰ ਵਿਖੇ ਲੇਖਕ ਤੇ ਗਾਇਕ ਮਦਨ ਮਾਡਾਰ ਦੇ ਘਰ ਹੋਇਆ ਸੀ। ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿਤਾ ਨੂੰ ਮਾਡਾਰ ਕਰਤਾਰਪੁਰੀ ਦੇ ਨਾਮ ਨਾਲ ਜਾਣਦੇ ਹਨ। ਇਸ ਤਰ੍ਹਾਂ ਦਿਲਜਾਨ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਿਤਾ ਤੋਂ ਹੀ ਮਿਲੀ ਸੀ ਅਤੇ ਉਸ ਨੇ ਬਚਪਨ ਤੋਂ ਹੀ ਗਾਇਕੀ ਨਾਲ ਨਾਤਾ ਜੋੜ ਲਿਆ ਸੀ। ਦਿਲਜਾਨ ਨੇ ਦਸਵੀਂ ਡੀ. ਏ. ਵੀ. ਹਾਈ ਸਕੂਲ ਕਰਤਾਰਪੁਰ ਤੋਂ ਪਾਸ ਕੀਤੀ ਅਤੇ ਬੀ. ਏ. ਦੀ ਡਿਗਰੀ ਡੀ. ਏ. ਵੀ. ਕਾਲਜ ਜਲੰਧਰ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ, ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ। ਸਾਲ 2006-2007 ‘ਚ ਐੱਮ. ਐੱਚ. ਵੰਨ. ਟੀ. ਵੀ. ਚੈਨਲ ਉਪਰ ਕਰਵਾਏ ਪੰਜਾਬੀ ਗਾਇਕੀ ਦੇ ਰਿਐਲਟੀ ਸ਼ੋਅ ‘ਆਵਾਜ਼ ਪੰਜਾਬ ਦੀ’ ‘ਚ ਆਪਣੀ ਗਾਇਕੀ ਦੀ ਮੁਜ਼ਾਹਰਾ ਕੀਤਾ ਅਤੇ ਇਸ ਗਾਇਨ ਮੁਕਾਬਲੇ ‘ਚ ਰਨਰਅੱਪ ਰਿਹਾ। ਸਾਲ 2012 ‘ਚ ਕਲਰ ਟੀ. ਵੀ. ਚੈਨਲ ਉਪਰ ਭਾਰਤੀ ਤੇ ਪਾਕਿਸਤਾਨੀ ਗਾਇਕੀ ਦੇ ਰਿਐਲਟੀ ਸ਼ੋਅ ‘ਸੁਰ ਕਸ਼ੇਤਰ’ ‘ਚ ਵੀ ਦਿਲਜਾਨ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ।