nihang singh attack on boy: ਸ੍ਰੀ ਨੈਨਾ ਦੇਵੀ ਦੇ ਪਿੰਡ ਮੰਡਿਯਾਲੀ ‘ਚ ਇੱਕ ਨਿਹੰਗ ਸਿੰਘ ਵਲੋਂ ਦੋ ਲੋਕਾਂ ਦੇ ਜਾਨਲੇਵਾ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਅਨੁਸਾਰ ਇੱਕ ਨਿਹੰਗ ਜੋ ਕਿ ਮੰਡਯਾਲੀ ਪਿੰਡ ‘ਚ ਨੈਨਾ ਦੇਵੀ ਕੋਲਾ ਵਾਲਾ ਟੋਬਾ ਸੜਕ ‘ਚ ਜਾ ਰਿਹਾ ਸੀ ਅਤੇ ਸੜਕ ‘ਤੇ ਆ ਰਹੇ ਮੰਡਯਾਲੀ ਪਿੰਡ ਦੇ ਨਿਵਾਸੀ ਬਲਬੀਰ ਪੁੱਤਰ ਜੈ ਰਾਮ (40) ਆਪਣੇ ਮੋਟਰ ਸਾਈਕਲ ‘ਤੇ ਜਾ ਰਿਹਾ ਸੀ ਅਤੇ ਨਿਹੰਗ ਨੇ ਉਸ ਨੂੰ ਆਪਣੇ ਨਾਲ ਬਿਠਾਉਣ ਲਈ ਕਿਹਾ ਇਸ ‘ਤੇ ਬਲਬੀਰ ਨੇ ਨਾਂਹ ਕਰ ਦਿੱਤੀ।ਇਸ ਦੌਰਾਨ ਨਿਹੰਗ ਨੇ ਆਪਣੀ ਤਲਵਾਰ ਨੂੰ ਪਹਿਲਾਂ ਲਹਿਰਾਇਆ ਫਿਰ ਅਚਾਨਕ ਉਸ ਨੇ ਬਲਬੀਰ ‘ਤੇ ਹਮਲਾ ਕਰ ਦਿੱਤਾ ਸਿੱਟਾ ਨਿਕਲਿਆ ਉਸਦੀਆਂ ਖੱਬੇ ਦੀਆਂ ਚਾਰੇ ਉਂਗਲਾਂ ਕੱਟੀਆਂ ਗਈਆਂ ਅਤੇ ਦੂਜੇ ਪਾਸੇ ਉੱਥੇ ਖੜੇ ਦੂਜੇ ਵਿਅਕਤੀ ਧਨੀ ਰਾਨ ਸਪੁੱਤਰ ਸੁਖੀਆ ਰਾਮ (64) ਨੇ ਨਿਹੰਗ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸਨੇ ਧਨੀ ਰਾਮ ਦੇ ਸਿਰ ‘ਤੇ ਹਮਲਾ ਕਰ ਦਿੱਤਾ ਅਤੇ ਦੋਵਾਂ ਨੂੰ ਜਖਮੀ ਕਰ ਕੇ ਨਿਹੰਗ ਜੰਗਲ ਵੱਲ ਭੱਜ ਗਿਆ ਅਤੇ ਸਾਰੇ ਪਿੰਡ ‘ਚ ਇਸ ਬਾਰੇ ਖਬਰ ਫੈਲ ਗਈ ਅਤੇ ਪਿੰਡ ਵਾਸੀਆਂ ਨੇ ਨਿਹੰਗ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਲੱਭ ਕੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।ਦੱਸਣਯੋਗ ਹੈ ਕਿ ਦੋਵਾਂ ਜਖਮੀਆਂ ਨੂੰ ਨੈਨਾ ਦੇਵੀ ਦੇ ਸਿਵਿਲ ਹਸਪਤਾਲ ਘਵਾਂਡਲ ‘ਚ ਇਲਾਜ ਲਈ ਭਰਤੀ ਕਰਾਇਆ ਅਤੇ ਬਾਅਦ ‘ਚ ਉਨਾਂ੍ਹ ਨੂੰ ਆਨੰਦਪੁਰ ਰੈਫਰ ਕਰ ਦਿੱਤਾ ਗਿਆ।
ਨੈਨਾ ਦੇਵੀ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਖਤਰੇ ਤੋਂ ਬਾਹਰ ਹੈ ਬਲਬੀਰ ਦੀ ਚਾਰ ਉਗਲੀਆਂ ਕੱਟੀਆਂ ਗਈਆਂ ਹਨ ਅਤੇ ਉਨਾਂ੍ਹ ਦੇ ਟੰਕੇ ਲਗਾਏ ਗਏ ਹਨ ਜਦੋਂਕਿ ਧਨੀ ਰਾਮ ਦੇ ਸਿਰ ‘ਤੇ ਸੱਟ ਲੱਗੀ ਹੈ ਉਸਦੇ ਟੰਕੇ ਲਗਾਏ ਗਏ ਹਨ ਅਤੇ ਦੋਵੇਂ ਖਤਰੇ ਤੋਂ ਬਾਹਰ ਹਨ।ਪੁਲਸ ਨੇ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਹੈ।ਉਸਦੀ ਪਛਾਣ ਅਜੇ ਤੱਕ ਨਹੀਂ ਹੋਈ ਹੈ ਪਰ ਨਿਹੰਗ ਆਪਣਾ ਨਾਮ ਤੇਜ ਸਿੰਘ ਦੱਸ ਰਿਹਾ ਹੈ।ਪੁਲਿਸ ਏ ਐੱਸਪੀ ਬਿਲਾਸਪੁਰ ਅਮਿਤ ਕੁਮਾਰ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਿਹੰਗ ਤੇਜ ਸਿੰਘ ਨੂੰ ਥਾਣਾ ਕੋਟ ਅਤੇ ਨੈਨਾ ਦੇਵੀ ਪੁਲਿਸ ਨੇ ਗ੍ਰਿਫਤਾਰ ਕਰ ਕੇ ਉਸਦੇ ਵਿਰੁੱਧ ਧਾਰਾ 307 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।ਉਨਾਂ੍ਹ ਨੇ ਦੱਸਿਆ ਕਿ ਕਿਉਂਕਿ ਉਸਦੇ ਕੋਲ ਕੋਈ ਪਛਾਣ ਪੱਤਰ ਨਹੀਂ ਹੈ।ਪਰ ਪੁਲਿਸ ਉਸਦੀ ਪਛਾਣ ਕਰਨ ‘ਚ ਜੁੱਟ ਗਈ ਹੈ।