Sonali Phogat About Farmers : ਪਿਛਲੇ ਕਾਫੀ ਸਮੇ ਤੋਂ ਭਾਰਤ ਦੇ ਕਿਸਾਨ ਲਗਾਤਾਰ ਕੇਂਦਰ ਵਲੋਂ ਪਾਸ ਕੀਤੇ ਗਏ ਕਾਨੂੰਨਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਆਮ ਲੋਕਾਂ ਦੇ ਨਾਲ – ਨਾਲ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਬਾਲੀਵੁੱਡ ਤੇ ਪੋਲੀਵੁਡ ਦੀਆਂ ਇਸ ਅੰਦੋਲਨ ਦਾ ਸਮਰਥਨ ਕਰ ਰਹੀਆਂ ਹਨ। ਜਦਕਿ ਉੱਥੇ ਹੀ ਕਈ ਸਿਤਾਰੇ ਅਜੇ ਵੀ ਸਰਕਾਰ ਦੀ ਹੀ ਬੋਲੀ ਬੋਲ ਰਹੇ ਹਨ ਤੇ ਕਿਸਾਨਾਂ ਦੇ ਇਸ ਅੰਦੋਲਨ ਦਾ ਵਿਰੋਧ ਕਰਦੇ ਹਨ । ਹਾਲ ਹੀ ਵਿੱਚ ਬਿੱਗ ਬੌਸ ਫੇਮ ਤੇ BJP ਨੇਤਾ ਸੋਨਾਲੀ ਫੋਗਾਟ ਇਸ ਅੰਦੋਲਨ ਬਾਰੇ ਕੁੱਝ ਗੱਲਾਂ ਆਖੀਆਂ ਸਨ। ਸੋਨਾਲੀ ਫੋਗਾਟ ਨੇ ਕਿਹਾ ਕਿ – ਜਿਹਨਾਂ ਨੇ ਧਰਨੇ ਕਰਨੇ ਹਨ ਕਰਲੋ। ਇੱਕ ਦਿਨ ਸਭ ਨੇ ਥੱਕ ਕੇ ਬੈਠ ਜਾਣਾ ਹੈ। ਸਰਕਾਰ ਆਪਣਾ ਕੰਮ ਕਰ ਰਹੀ ਹੈ। ਕੱਲ੍ਹ ਹਿਸਾਰ ਦੇ ਵਿੱਚ ਲੋਕਾਂ ਨੂੰ ਚੰਗਾ ਜਵਾਬ ਮਿਲ ਗਿਆ ਹੈ ਜਦੋ ਡਿਪਟੀ ਸੀ.ਐਮ ਦਾ ਵਿਰੋਧ ਕਰਨ ਗਏ ਸਨ। ਦੁਸ਼ਅੰਤ ਚੋਟਾਲਾ ਹਿਸਾਰ ਵਿੱਚ ਆਏ , ਆਪਣਾ ਕੰਮ ਕੀਤਾ।
ਮੀਟਿੰਗ ਕੀਤੀ ਤੇ ਆਪਣੇ ਘਰ ਵੀ ਚਲੇ ਗਏ। ਫਿਰ ਵੀ ਲੋਕ ਉਹਨਾਂ ਦਾ ਕੁੱਝ ਨਹੀਂ ਵਿਗਾੜ ਸਕੇ। ਸਰਕਾਰ ਤੁਹਾਡੀ ਭਲਾਈ ਲਈ ਹੀ ਕੰਮ ਕਰ ਰਹੀ ਹੈ। ਜਿਹੜੇ ਲੋਕ ਨੇਤਾਵਾਂ ਨੂੰ ਗਾਲ੍ਹਾਂ ਕੱਢ ਰਹੇ ਹਨ ਉਹਨਾਂ ਨੂੰ ਦੱਸ ਦਵਾ ਕਿ ਉਹ ਕੁੱਝ ਵੀ ਨਹੀਂ ਵਿਗਾੜ ਸਕਦੇ। ਜੇਕਰ ਦਮ ਹੈ ਤਾ ਵਿਗਾੜ ਕੇ ਦਿਖਾਓ ਕੁੱਝ। ਉਸਨੇ ਕਿਹਾ ਕਿ ਮੈ ਤਾ ਭਾਜਪਾ ਦੀ ਵਰਕਰ ਹਾਂ , ਨਾ ਮੈ ਨੇਤਾ ਹਾਂ ਤੇ ਨਾ ਹੀ ਸੀ.ਐਮ ਮੇਰੇ ਤੋਂ ਕੋਈ ਵੀ ਜਵਾਬ ਮੰਗਣ ਦੀ ਜਰੂਰਤ ਨਹੀਂ ਹੈ। ਤੁਹਾਨੂੰ ਦੁਸ਼ਅੰਤ ਦਾ ਵਿਰੋਧ ਕਰਕੇ ਚੰਗਾ ਜਵਾਬ ਮਿਲ ਹੀ ਗਿਆ ਹੋਵੇਗਾ। ਜੋ ਫਾਲਤੂ ਰਾਜਨੀਤੀ ਕਰਨ ਵਾਲੇ ਲੋਕ ਹਨ , ਜੋ ਸੜਕਾਂ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਉਹ ਸੜਕਾਂ ਤੇ ਹੀ ਖੋ ਜਾਣਗੇ। ਕਿਸਾਨ ਕਦੀ ਵੀ ਖੇਤਾਂ ਨੂੰ ਸ਼ੱਡ ਧਰਨੇ ਨਹੀਂ ਕਰਦੇ। ਜਿਹਨਾਂ ਨੂੰ ਕੋਈ ਵੀ ਕੰਮ ਨਹੀਂ ਉਹ ਧਰਨੇ ਤੇ ਬੈਠਦੇ ਹਨ। ਦੱਸ ਦੇਈਏ ਕਿ ਸੋਨਾਲੀ ਫੋਗਾਟ ਭਾਜਪਾ ਦੀ ਨੇਤਾ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਅਦਾਕਾਰੀ ਵੀ ਕਰਦੀ ਸੀ।
ਇਹ ਵੀ ਦੇਖੋ : ਕਦੇ ਵੇਖੀ ਹੈ ਡੇਢ ਲੱਖ ਦੀ ਰੋਟੀ? ਇਹ ਸ਼ਖ਼ਸ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗਾ