Master Saleem became emotional : ਬੀਤੇ ਦਿਨੀ ਪੰਜਾਬੀ ਇੰਡਸਟਰੀ ਦੇ ਗਾਇਕ ਦਿਲਜਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਮੌਕੇ ਤੇ ਦਿਲਜਾਨ ਨੂੰ ਚਾਹੁਣ ਵਾਲੇ ਤੇ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਵੀ ਉੱਥੇ ਪਹੁੰਚੇ ਹੋਏ ਸਨ। ਇਸ ਦੌਰਾਨ ਮਾਸਟਰ ਸਲੀਮ ਜੋ ਕਿ ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਹਨ ਉਹ ਵੀ ਸ਼ਾਮਿਲ ਸਨ ਉਹਨਾਂ ਨੇ ਦਿਲਜਾਨ ਨੂੰ ਯਾਦ ਕਰਦੇ ਬਹੁਤ ਭਾਵੁਕ ਹੋਏ ਤੇ ਉਹਨਾਂ ਕਿਹਾ – ਸ਼ਾਹਕੋਟੀ ਫੁਲਵਾੜੀ ਦਾ ਇੱਕ ਫੁੱਲ ਟੁੱਟ ਗਿਆ ਹੈ। ਉਹਨਾਂ ਨੇ ਕਿਹਾ ਕਿ ਬਹੁਤ ਹੀ ਅਜੀਬ ਜਿਹਾ ਮਾਹੌਲ ਬਣ ਗਿਆ ਹੈ। ਪਹਿਲਾ ਸਰਦੂਲ ਸਿਕੰਦਰ ਜੀ ਚਲੇ ਗਏ ਤੇ ਹੁਣ ਇਹ ਬੱਚਾ। ਪ੍ਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਹਨਾਂ ਕਿਹਾ ਦਿਲਜਾਂ ਦੀ ਇਹ ਬੇਵਕਤ ਮੌਤ ਹੋਈ ਹੈ ਅਜੇ ਉਸਨੇ ਦੁਨੀਆਂ ਤੇ ਬਹੁਤ ਕੁੱਝ ਦੇਖਣਾ ਸੀ। ਦਿਲਜਾਨ ਦੀ ਮੌਤ ਨਾਲ ਉਸਦੇ ਪਰਿਵਾਰ ਦੇ ਨਾਲ – ਨਾਲ ਪੰਜਾਬੀ ਇੰਡਸਟਰੀ ਨੂੰ ਵੀ ਝਟਕਾ ਲਗਾ ਹੈ। ਇੱਕ ਤੋਂ ਬਾਅਦ ਇੱਕ ਘਾਟਾ ਪੈ ਰਿਹਾ ਹੈ ਉਘੇ ਕਲਾਕਾਰ ਅਲਵਿਦਾ ਕਹਿ ਗਏ ਹਨ।
ਦੱਸ ਦੇਈਏ ਕਿ ਦਿਲਜਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਹਾਦਸਾ ਬਹੁਤ ਭਿਆਨਕ ਸੀ ਕਿ ਗਾਇਕ ਦੀ ਮੌਤ ਮੌਕੇ ਤੇ ਹੀ ਹੋ ਗਈ ਹੈ। ਇਸ ਹਾਦਸੇ ਵਿੱਚ ਗਾਇਕ ਦੀ ਕਾਰ ਵੀ ਚਕਨਾਚੂਰ ਹੋ ਗਈ। ਗੱਡੀ ਦਾ ਅਗਲਾ ਹਿੱਸਾ ਪੂਰੀ ਤਰਾਂ ਚਕਨਾਚੂਰ ਹੋ ਗਿਆ। ਦੱਸ ਦੇਈਏ ਕ ਦਿਲਜਾਂ ਦੇਰ ਰਾਤ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ। ਜਦੋ ਉਹ ਜੰਡਿਆਲਾ ਗੁਰੂ ਕੋਲ ਪਹੁੰਚੇ ਜਿੱਥੇ ਓਹਨਾ ਦੇ ਨਾਲ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਿਕ ਉਹਨਾਂ ਦੀ ਕਾਰ ਬਹੁਤ ਤੇਜ਼ ਰਫਤਾਰ ‘ਚ ਸੀ। ਜਿਸ ਕਾਰਨ ਬੇਕਾਬੂ ਹੋਏ ਡਿਵਾਈਡਰ ਦੇ ਨਾਲ ਗੱਡੀ ਟਕਰਾਈ ਤੇ ਪਲਟ ਗਈ। ਦਿਲਜਾਨ ਨੇ ਇੰਗਲੈਂਡ,ਅਮਰੀਕਾ,ਕਤਰ , ਦੁਬਈ ਤੇ ਅਫ਼ਰੀਕਾ ਸਮੇਤ ਕਈ ਦੇਸ਼ਾ ‘ਚ ਸ਼ੋਅ ਲਗਾਏ ਸਨ। ਜਾਣਕਾਰੀ ਲਈ ਦੱਸ ਦੇਈਏ ਕਿ ਛੋਟੀ ਉਮਰ ‘ਚ ਹੀ ਦਿਲਜਾਨ ਨੇ ਗਾਇਕੀ ਦੇ ਖ਼ੇਤਰ ‘ਚ ਲੋਹਾ ਮਨਵਾ ਚੁੱਕਿਆ ਸੀ। ਦਿਲਜਾਨ ਦਾ ਅੰਤਿਮ ਸੰਸਕਾਰ 5 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼ਮਸ਼ਾਨ ਘਾਟ ਕਰਤਾਰਪੁਰ ਵਿੱਚ ਹੋਇਆ ਹੈ ।