Sonu Sood Lakhwinder Wadali : ਅਦਾਕਾਰ ਸੋਨੂੰ ਸੂਦ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ । ਇਸ ਦੇ ਨਾਲ ਹੀ ਉਨ੍ਹਾਂ ਨੇ ਗਾਇਕ ਲਖਵਿੰਦਰ ਵਡਾਲੀ ਦੇ ਨਾਲ ਵੀ ਮੁਲਾਕਾਤ ਕੀਤੀ । ਇਸ ਦਾ ਇੱਕ ਵੀਡੀਓ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸੋਨੂੰ ਸੂਦ ਆਪਣਾ ਨਵਾਂ ਰਿਲੀਜ਼ ਹੋਇਆ ਗੀਤ ਸੋਨੂੰ ਸੂਦ ਨੂੰ ਗਾ ਕੇ ਸੁਣਾ ਰਹੇ ਹਨ ।ਸੋਨੂੰ ਸੂਦ ਵੀ ਬੜੇ ਧਿਆਨ ਦੇ ਨਾਲ ਇਸ ਗੀਤ ਨੂੰ ਸੁਣ ਰਹੇ ਹਨ ।
ਇਸ ਦਾ ਵੀਡੀਓ ਸਾਂਝਾ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ ਕਿ ‘ਸੋਨੂੰ ਸੂਦ ਦੇ ਨਾਲ ਬਹੁਤ ਹੀ ਵਧੀਆ ਮੀਟਿੰਗ ਹੋਈ । ਮਨੁੱਖਤਾ ਲਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਸੇਵਾ ਮੈਨੂੰ ਵੀ ਕੁਝ ਕਰਨ ਲਈ ਪ੍ਰੇਰਿਤ ਕਰ ਰਹੀ ਹੈ’ ।ਲਖਵਿੰਦਰ ਵਡਾਲੀ ਵੱਲੋ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਸੋਨੂੰ ਅਤੇ ਵਡਾਲੀ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਸੋਨੂੰ ਸੂਦ ਵਾਹਘਾ ਬਾਰਡਰ ਵੀ ਗਏ ਹਨ ।ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਵੈਕਸੀਨ ਪ੍ਰਤੀ ਜਾਗਰੂਕ ਕੀਤਾ ਹੈ । ਦੱਸ ਦਈਏ ਕਿ ਸੋਨੂੰ ਸੂਦ ਨੇ ਇਨਸਾਨੀਅਤ ਦੀ ਸੇਵਾ ਲਈ ਕਈ ਵੱਡੇ ਕਦਮ ਚੁੱਕੇ ਹਨ ।
ਇਹ ਵੀ ਦੇਖੋ : ਅੱਜ ਹੋਵੇਗੀ ‘Deep Sidhu’ ਦੀ ਰਿਹਾਈ? ਅਦਾਲਤ ਦੀ ਸੁਣਵਾਈ ‘ਤੇ ਸਭਦੀਆਂ ਨਜ਼ਰਾਂ, Live ਅਪਡੇਟ…






















