grain mandis Ludhiana sanitized wheat procurement: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲੇ ਦੇ ਸਾਰੇ ਖ਼ਰੀਦ ਕੇਂਦਰਾਂ ‘ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕ ਵਿਸ਼ੇਸ਼ ਪਹਿਲ ਕਦਮੀ ਕਰਦਿਆਂ 10 ਅਪ੍ਰੈਲ ਤੋਂ 31 ਮਈ ਤੱਕ ਚੱਲਣ ਵਾਲੀ ਕਣਕ ਦੀ ਖ਼ਰੀਦ ਪ੍ਰਕਿਰਿਆ ਦੌਰਾਨ ਸਾਰੇ ਖ਼ਰੀਦ ਕੇਂਦਰਾਂ ਨੂੰ ਇਕ ਵਿਸ਼ੇਸ਼ ਮੁਹਿੰਮ ਦੌਰਾਨ ਦਵਾਈ ਦਾ ਛਿੜਕਾਅ ਕਰਕੇ ਰੋਗਾਣੂ ਮੁਕਤ ਕੀਤੇ ਜਾਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲੇ ‘ਚ ਕਣਕ ਦੀ ਖ਼ਰੀਦ ਪ੍ਰਕਿਰਿਆ ਦੌਰਾਨ ਸਾਰੇ ਖ਼ਰੀਦ ਕੇਂਦਰਾਂ ਨੂੰ ਰੋਗਾਣੂ ਮੁਕਤ ਕਰਨ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਉਨਾਂ ਕਿਹਾ ਕਿ ਕਣਕ ਦੀ ਖ਼ਰੀਦ ਪ੍ਰਕਿਰਿਆ ਦੌਰਾਨ ਸੈਂਕੜੇ ਕਿਸਾਨ ਰੋਜ਼ਾਨਾ ਮੰਡੀਆਂ ‘ਚ ਆਉਣਗੇ। ਇਸ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਜ਼ਿਲੇ ਦੀਆਂ ਮੰਡੀਆਂ ‘ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਰੂਰੀ ਉਪਰਾਲੇ ਕੀਤੇ ਜਾਣ। ਉਨਾਂ ਕਿਹਾ ਕਿ ਇਸੇ ਨੂੰ ਧਿਆਨ ‘ਚ ਰੱਖਦਿਆਂ ਜ਼ਿਲ੍ਹਾਂ ਪ੍ਰਸ਼ਾਸਨ ਵਲੋਂ ਸਾਰੇ ਖ਼ਰੀਦ ਕੇਂਦਰਾਂ ਨੂੰ ਨਿਯਮਤ ਤੌਰ ‘ਤੇ ਰੋਗਾਣੂ ਮੁਕਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀ ਬੋਰਡ ਦੀਆਂ ਟੀਮਾਂ ਵਲੋਂ 10 ਅਪ੍ਰੈਲ ਤੋਂ 31 ਮਈ ਤੱਕ ਕਣਕ ਦੀ ਖ਼ਰੀਦ ਪ੍ਰਕਿਰਿਆ ਦੌਰਾਨ ਸਾਰੇ ਖ਼ਰੀਦ ਕੇਂਦਰਾਂ ਨੂੰ ਡੀ-ਸੈਨੀਟਾਈਜ਼ ਕਰਨ ਲਈ ਦਵਾਈ ਦੇ ਛਿੜਕਾਅ ਨੂੰ ਯਕੀਨੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਇਸ ਦਾ ਇਕੋ ਮੰਤਵ ਕੋਰੋਨਾਵਾਇਰਸ ਨੂੰ ਮੰਡੀ ‘ਚ ਫੈਲਣ ਤੋਂ ਰੋਕਣਾ ਹੈ ਅਤੇ ਛਿੜਕਾਅ ਲਈ ਦਵਾਈ ਜ਼ਿਲਾ ਮੰਡੀ ਅਫ਼ਸਰ ਵਲੋਂ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀ ਬੋਰਡ ਦੀਆਂ ਟੀਮਾਂ ਵਲੋਂ ਸੋਡੀਅਮ ਹਾਈਪੋਕਲੋਰਾਈਟ ਦਾ ਮੰਡੀਆਂ ‘ਚ ਛਿੜਕਾਅ ਕੀਤਾ ਜਾਵੇਗਾ। ਉਨਾਂ ਕਿਹਾ ਕਿ ਮੰਡੀਆਂ ‘ਚ ਦਵਾਈ ਦੇ ਛਿੜਕਾਅ ਦੇ ਨਾਲ-ਨਾਲ ਜ਼ਿਲਾ ਪ੍ਰਸ਼ਾਸਨ ਵਲੋਂ ਖ਼ਰੀਦ ਪ੍ਰਕਿਰਿਆ ਨਾਲ ਜੁੜੇ ਕਰਮਚਾਰੀਆਂ ਲਈ ਮੰਡੀਆਂ ‘ਚ ਮਾਸਕ, ਹੈਂਡ ਸੈਨੀਟਾਈਜ਼ਰ, ਸਾਬਣ ਤੇ ਪਾਣੀ ਨੂੰ ਯਕੀਨੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਸਮੁੱਚੀ ਖ਼ਰੀਦ ਪ੍ਰਕਿਰਿਆ ਦੌਰਾਨ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।
ਇਹ ਵੀ ਦੇਖੋ-
ਵਾਢੀ ਲਈ ਖੜ੍ਹੀ ਕਣਕ ਨੂੰ ਲੱਗੀ ਅੱਗ, ਕਿਲਿਆਂ ਦੇ ਕਿੱਲ੍ਹੇ ਸੜ ਕੇ ਸਵਾਹ, ਕਿਸਾਨਾਂ ‘ਤੇ ਇੰਨਾ ਕਹਿਰ,