Wrestlers anshu malik and sonam : ਸ਼ਨੀਵਾਰ ਨੂੰ ਹਰਿਆਣਾ ਦੀ ਖੇਡ ਜਗਤ ਦੇ ਨਾਲ-ਨਾਲ ਪੂਰੇ ਭਾਰਤ ਦੇ ਖੇਡ ਜਗਤ ਲਈ ਇੱਕ ਖੁਸ਼ਖਬਰੀ ਆਈ ਹੈ। ਦਰਅਸਲ ਹਰਿਆਣੇ ਦੀਆ ਦੋ ਮਹਿਲਾ ਪਹਿਲਵਾਨਾਂ ਨੂੰ ਟੋਕਿਓ ਓਲੰਪਿਕ ਲਈ ਟਿਕਟ ਮਿਲੀ ਹੈ। ਸੋਨੀਪਤ ਦੀ ਅੰਸ਼ੂ ਮਲਿਕ ਅਤੇ ਜੀਂਦ ਦੀ ਸੋਨਮ ਮਲਿਕ ਨੇ ਕਜ਼ਾਖਸਤਾਨ ਵਿੱਚ ਚੱਲ ਰਹੇ ਏਸ਼ੀਅਨ ਓਲੰਪਿਕ ਕੁਆਲੀਫਾਇਰ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਅੰਸ਼ੂ ਮਲਿਕ 57 ਕਿੱਲੋਗ੍ਰਾਮ ਵਿੱਚ ਅਤੇ ਸੋਨਮ ਮਲਿਕ 62 ਕਿਲੋ ਵਰਗ ਵਿੱਚ ਖੇਡਦੀ ਹੈ।
ਪਰ ਪਹਿਲਵਾਨ ਸਾਕਸ਼ੀ ਮਲਿਕ ਨੂੰ ਸੋਨਮ ਮਲਿਕ ਦੀ ਓਲੰਪਿਕ ਟਿਕਟ ਤੋਂ ਝੱਟਕਾ ਮਿਲਿਆ ਹੈ। ਇਸ ਮੌਕੇ ਖੇਡ ਮੰਤਰੀ ਕਿਰਨ ਰਿਜੀਜੂ ਨੇ ਦੋਵੇਂ ਪਹਿਲਵਾਨਾਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਪਹਿਲਵਾਨ ਵਿਨੇਸ਼ ਫੌਗਟ ਨੇ ਵੀ ਦੋਵਾਂ ਖਿਡਾਰਨਾਂ ਨੂੰ ਵਧਾਈ ਦਿੱਤੀ ਹੈ। ਖੇਡ ਮੰਤਰੀ ਨੇ ਟਵੀਟ ਕਰ ਕਿਹਾ- ਸਾਡੀਆਂ ਮਹਿਲਾ ਪਹਿਲਵਾਨਾਂ, ਸੋਨਮ ਮਲਿਕ ਅਤੇ ਅੰਸ਼ੂ ਮਲਿਕ ਨੂੰ #Tokyo2020 ਵਿੱਚ ਇੱਕ-ਇੱਕ ਕੋਟਾ ਜਿੱਤਣ ਲਈ ਵਧਾਈ। ਦੋਵਾਂ ਨੇ ਕੁਆਲੀਫਾਈ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ। ਮੈਂ ਉਨ੍ਹਾਂ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।”