For the first time in Arab countries : ਸੰਯੁਕਤ ਅਰਬ ਅਮੀਰਾਤ ਨੇ ਸ਼ਨੀਵਾਰ ਨੂੰ ਆਪਣੇ ਪੁਲਾੜ ਪ੍ਰੋਗਰਾਮ ਲਈ ਅਗਲੇ ਦੋ ਪੁਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਜਿਸ ਵਿੱਚ ਦੇਸ਼ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਦਾ ਨਾਮ ਵੀ ਸ਼ਾਮਲ ਹੈ। ਯੂਏਈ ਸਮੇਤ ਅਰਬ ਦੇਸ਼ਾਂ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮਹਿਲਾ ਨੂੰ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਹੈ।
ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਟਵਿੱਟਰ ‘ਤੇ ਦੋਵਾਂ ਪੁਲਾੜ ਯਾਤਰੀਆਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਹੈ। ਇੱਕ ਟਵੀਟ ਵਿੱਚ, ਉਨ੍ਹਾਂ ਨੇ ਕਿਹਾ ਕਿ ਨੂਰਾ ਅਲ ਮਾਤੁਸ਼ੀ ਯੂਏਈ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਹੋਵੇਗੀ। ਉਸਨੇ ਆਪਣੇ ਟਵੀਟ ‘ਤੇ ਲਿਖਿਆ ਹੈ ਕਿ ਨੂਰਾ ਅਲ ਮਾਤੁਸ਼ੀ ਅਤੇ ਮੁਹੰਮਦ ਅਲ ਮੁੱਲਾ 4,000 ਉਮੀਦਵਾਰਾਂ ਵਿੱਚੋਂ ਚੁਣੇ ਗਏ ਹਨ।
ਦੂਜੇ ਪਾਸੇ ਐਮਬੀਆਰ ਪੁਲਾੜ ਕੇਂਦਰ ਦੁਆਰਾ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ. ਜਿਸ ਵਿਚ ਇਹ ਕਿਹਾ ਗਿਆ ਹੈ ਕਿ ਨੂਰਾ ਅਲ ਮਾਤੁਸ਼ੀ ਦਾ ਜਨਮ 1993 ਵਿਚ ਹੋਇਆ ਸੀ। ਉਹ ਅਬੂ ਧਾਬੀ ਸਥਿਤ ਨੈਸ਼ਨਲ ਪੈਟਰੋਲੀਅਮ ਨਿਰਮਾਣ ਕੰਪਨੀ ਵਿਚ ਇਕ ਇੰਜੀਨੀਅਰ ਵਜੋਂ ਸੇਵਾ ਨਿਭਾ ਰਹੀ ਹੈ। ਉਥਏ ਹੀ ਅਲ ਮੁੱਲਾ ਦਾ ਜਨਮ 1988 ਵਿੱਚ ਹੋਇਆ ਸੀ ਅਤੇ ਮੌਜੂਦਾ ਸਮੇਂ ਵਿੱਚ ਉਹ ਦੁਬਈ ਪੁਲਿਸ ਵਿੱਚ ਇੱਕ ਪਾਇਲਟ ਵਜੋਂ ਕੰਮ ਕਰਦਾ ਹੈ ਅਤੇ ਸਿਖਲਾਈ ਵਿਭਾਗ ਦਾ ਮੁਖੀ ਵੀ ਹੈ। ਪੁਲਾੜ ਯਾਤਰੀ ਚੁਣੇ ਜਾਣ ਤੋਂ ਬਾਅਦ ਹੁਣ ਦੋਵੇਂ ਟੈਕਸਾਸ ਦੇ ਹਿਊਸਟਨ ਵਿੱਚ ਨਾਸਾ ਦੇ ਜਾਨਸਨ ਪੁਲਾੜ ਕੇਂਦਰ ਵਿੱਚ ਟ੍ਰੇਨਿੰਗ ਲੈਣਗੇ। 2019 ਵਿੱਚ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਮਿਸ਼ਨ ਲਈ ਅੱਠ ਦਿਨਾਂ ਤੱਕ ਰਹਿਣ ਵਾਲੇ ਮੇਜਰ ਹੱਜਾ ਅਲ ਮੰਸੂਰੀ ਯੂਏਈ ਦੇ ਪਹਿਲੇ ਪੁਲਾੜ ਯਾਤਰੀ ਸਨ।