Funeral of actor Satish Kaul : ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ‘ਚ ਬਤੌਰ ਮੁੱਖ ਕਿਰਦਾਰ ਭੂਮਿਕਾ ਨਿਭਾ ਚੁੱਕੇ ਸਤੀਸ਼ ਕੌਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਜੋ ਕਿ ਅੱਜ ਪੰਜ ਤੱਤਾਂ ਚ ਵੀਲੀਨ ਹੋ ਗਏ ਨੇ, ਦੱਸ ਦੇਈਏ ਕਿ ਮਰਹੂਮ ਅਦਾਕਾਰ ਸਤੀਸ਼ ਕੌਲ ਨੇ ਲੁਧਿਆਣਾ ਦੇ ਦਰੇਸੀ ‘ਚ ਸਥਿਤ ਰਾਮ ਚੈਰੀਟੇਬਲ ਹਸਪਤਾਲ ‘ਚ ਆਖਰੀ ਸਾਹ ਲਿਆ ਅਤੇ ਅੱਜ ਉਨ੍ਹਾਂ ਦਾ ਲੁਧਿਆਣਾ ਮਾਡਲ ਟਾਊਨ ਸਥਿਤ ਸਮਸ਼ਾਨ ਘਾਟ ‘ਚ ਅੰਤਿਮ ਸੰਸਕਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 76 ਸਾਲਾਂ ਸਤੀਸ਼ ਕੌਲ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ ਪਰ ਉਹ ਕਾਫ਼ੀ ਤੰਗੀ ਦੇ ਹਾਲਾਤਾਂ ਚੋਂ ਲੰਘ ਰਹੇ ਸਨ। ਸ਼ਤੀਸ਼ ਕੌਲ ਆਪਣੇ ਉਮਰ ਦੇ ਅੰਤਮ ਪੜਾਅ ‘ਚ ਇਕੱਲੇ ਹੀ ਰਹਿ ਰਹੇ ਸਨ ਅਤੇ ਉਨ੍ਹਾਂ ਦੀ ਦੇਖਭਾਲ ਸੱਤਿਆ ਨਾਂ ਦੀ ਮਹਿਲਾ ਕਾਫੀ ਲੰਮੇ ਸਮੇਂ ਤੋਂ ਕਰ ਰਹੀ ਸੀ। ਬੀਤੀ 8 ਅਪ੍ਰੈਲ ਨੂੰ ਸਤੀਸ਼ ਕੌਲ ਨੂੰ ਲੁਧਿਆਣਾ ਦੇ ਰਾਮ ਚੈਰੀਟੇਬਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਹ ਪੋਜ਼ੀਟਿਵ ਆਏ।
73 ਸਾਲ ਦੇ ਸਤੀਸ਼ ਕੌਲ ਨੇ ਮਹਾਭਾਰਤ ਤੋਂ ਇਲਾਵਾ ‘ ਵਿਕਰਮ ਤੇ ਵੇਤਾਲ ‘ ਦੇ ਨਾਲ – ਨਾਲ ਵੱਡੇ ਪਰਦੇ ਤੇ ‘ ਪਿਆਰ ਤੋਂ ਹੋਨਾ ਹੀ ਥਾਂ ‘, ‘ਆਂਟੀ ਨੰਬਰ ਵਨ ‘ , ਰਾਮ ਲੱਖਨ , ਬੰਦ ਦਰਵਾਜਾ ,ਤੇ ਜ਼ੰਜੀਰ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਸਤੀਸ਼ ਕੌਲ ਨੇ ਅਮਿਤਾਭ ਬਚਨ , ਸ਼ਾਹਰੁਖ ਖਾਨ , ਵਰਗੇ ਵੱਡੇ ਅਦਕਾਰਾ ਦੇ ਨਾਲ ਵੀ ਕੰਮ ਕੀਤਾ ਹੋਇਆ ਹੈ। ਉਹ ਹਿੰਦੀ ਤੇ ਪੰਜਾਬੀ ਫਿਲਮਾਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਂ ਹੈ। ਉਹਨਾਂ ਨੇ ਹੁਣ ਤੱਕ 300 ਤੋਂ ਵੱਧ ਫਿਲਮਾਂ ਫਿਲਮ ਇੰਡਸਟਰੀ ਨੂੰ ਦਿੱਤੀਆਂ ਹਨ। ਉਹਨਾਂ ਦੀਆ ਮਸ਼ਹੂਰ ਪੰਜਾਬੀ ਫਿਲਮਾਂ ਸੱਸੀ ਪੁੰਨੂੰ , ਇਸ਼ਕ ਨਿਮਾਣਾ , ਸੁਹਾਗ ਚੂੜਾ ,ਤੇ ਧੀ ਰਾਣੀ ਆਦਿ ਸ਼ਾਮਿਲ ਹਨ।ਸਾਲ 2019 ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਚੈੱਕ ਦੇ ਕੇ ਮਦਦ ਕੀਤੀ ਗਈ ਸੀ। ਸਤੀਸ਼ ਕੌਲ ਨੇ 300 ਤੋਂ ਵੀ ਵੱਧ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਸਤੀਸ਼ ਕੌਲ ਨੇ ਅਦਾਕਾਰੀ ਵਿੱਚ ਨਾਮਣਾ ਖੱਟਣ ਤੋਂ ਬਾਅਦ ਐਕਟਿੰਗ ਸਕੂਲ ਖੋਲਿਆ ਸੀ ।ਇਹ ਪ੍ਰੋਜੈਕਟ ਸਫ਼ਲ ਨਹੀਂ ਸੀ ਹੋਇਆ, ਜਿਸ ਕਰਕੇ ਉਹਨਾਂ ਦੇ ਆਰਥਿਕ ਹਾਲਾਤ ਕਾਫੀ ਖਰਾਬ ਹੋ ਗਏ ਸਨ । ਇਸ ਸਭ ਦੇ ਚਲਦੇ ਉਨ੍ਹਾਂ ਦੀ ਇਕ ਹੱਡੀ ਵੀ ਫ੍ਰੈਕਚਰ ਹੋ ਗਈ ਸੀ। ਢਾਈ ਸਾਲ ਤਕ ਉਹ ਬੈੱਡ ‘ਤੇ ਰਹੇ। ਇਸ ਤੋਂ ਬਾਅਦ ਉਹ ਇਕ ਬਿਰਧ ਆਸ਼ਰਮ ‘ਚ 2 ਸਾਲ ਤੱਕ ਰਹੇ।