High Heel side effects: ਔਰਤਾਂ ਨੂੰ ਖ਼ਾਸ ਤੌਰ ‘ਤੇ ਫੈਸ਼ਨ ਦੇ ਅਨੁਸਾਰ ਚੱਲਣਾ ਚੰਗਾ ਲੱਗਦਾ ਹੈ। ਅਜਿਹੇ ‘ਚ ਬਹੁਤ ਸਾਰੀਆਂ ਔਰਤਾਂ ਹਾਈ ਹੀਲਜ਼ ਪਾਉਣਾ ਪਸੰਦ ਕਰਦੀਆਂ ਹਨ। ਪਰ ਲੰਬੇ ਸਮੇਂ ਤੱਕ ਇਸ ਨੂੰ ਪਹਿਨਣ ਨਾਲ ਆਰਥੋਪੇਡਿਕ ਯਾਨਿ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦਰਅਸਲ ਹੀਲ ਪਾ ਕੇ ਤੁਰਨ ਨਾਲ ਸਾਡੇ ਸਰੀਰ ਦਾ ਸਾਰਾ ਭਾਰ ਪੈਰਾਂ ‘ਤੇ ਪੈ ਜਾਂਦਾ ਹੈ। ਅਜਿਹੇ ‘ਚ ਹੱਡੀਆਂ ‘ਚ ਦਰਾੜਾਂ ਆਉਣ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਲੰਬੇ ਸਮੇਂ ਤੱਕ ਹੀਲ ਪਹਿਨਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਦੇ ਹਾਂ…
ਆਸਟਿਓਅਰਥਰਾਈਟਿਸ: ਆਸਟਿਓਅਰਥਰਾਈਟਿਸ ਗਠੀਏ ਦਾ ਇੱਕ ਰੂਪ ਹੈ ਜੋ ਕਿ ਹਾਈ ਹੀਲ ਪਾਉਣ ਨਾਲ ਹੋ ਸਕਦਾ ਹੈ। ਇਸ ਨਾਲ ਹੱਡੀਆਂ ‘ਚ ਦਰਾੜਾਂ ਪੈਣ ਲੱਗਦੀਆਂ ਹਨ। ਅਸਲ ‘ਚ ਹਾਈ ਹੀਲ ਪਹਿਨਣ ਨਾਲ ਗੋਡਿਆਂ ਅਤੇ ਜੋੜਾਂ ‘ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਜੋ ਆਸਟਿਓਅਰਥਰਾਈਟਿਸ ਹੋਣ ਦਾ ਕਾਰਨ ਬਣਦਾ ਹੈ। ਨਾਲ ਹੀ ਮਰਦਾਂ ਨਾਲੋਂ ਕਈ ਗੁਣਾ ਜ਼ਿਆਦਾ ਔਰਤਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈਂ ਘੰਟਿਆਂ ਅਤੇ ਲਗਾਤਾਰ ਕਈ ਦਿਨਾਂ ਤਕ ਹੀਲ ਪਹਿਨਣ ਨਾਲ ਹੱਡੀਆਂ ‘ਚ ਦਰਾੜਾਂ ਪੈ ਸਕਦੀਆਂ ਹਨ। ਨਾਲ ਹੀ ਕਿਸੀ ਵੀ ਤਰ੍ਹਾਂ ਦੀ ਥੋੜ੍ਹੀ ਜਿਹੀ ਸੱਟ ਲੱਗਣ ‘ਤੇ ਵੀ ਫ੍ਰੈਕਚਰ ਅਤੇ ਪਲਾਸਟਰ ਲੱਗਣ ਦਾ ਖ਼ਤਰਾ ਵੱਧਦਾ ਹੈ।
ਸਪਾਈਨ ‘ਤੇ ਅਸਰ: ਲੰਬੇ ਸਮੇਂ ਤੱਕ ਹਾਈ ਹੀਲ ਪਾਉਣ ਨਾਲ ਅੱਡੀ ‘ਤੇ ਦਬਾਅ ਪੈਂਦਾ ਹੈ। ਇਸੀ ਦੇ ਨਾਲ ਰੀੜ੍ਹ ਦੀ ਹੱਡੀ ‘ਤੇ ਵੀ ਪ੍ਰੈਸ਼ਰ ਪੈਂਦਾ ਹੈ। ਅਜਿਹੇ ‘ਚ ਪਿੱਠ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਦੇ ਨਾਲ ਸਪਾਈਨ ਖਰਾਬ ਹੋਣ ਦਾ ਖ਼ਤਰਾ ਵੀ ਵੱਧਦਾ ਹੈ। ਲੰਬੇ ਸਮੇਂ ਤੱਕ ਹਾਈ ਹੀਲ ਪਹਿਨਣ ਨਾਲ ਭਾਰ ਦਾ ਸੰਤੁਲਨ ਖ਼ਰਾਬ ਹੋਣ ਦਾ ਕਾਰਨ ਬਣਦਾ ਹੈ। ਅਜਿਹੇ ‘ਚ ਜੋੜਾਂ ਅਤੇ ਹੱਡੀਆਂ ‘ਤੇ ਬੁਰਾ ਅਸਰ ਪੈ ਸਕਦਾ ਹੈ। ਹਾਈ ਹੀਲ ਪਾਉਣ ਨਾਲ ਰੀੜ੍ਹ ਦੀ ਹੱਡੀ ਤੋਂ ਪੈਰਾਂ ‘ਚ ਦਬਾਅ ਵਧਦਾ ਹੈ। ਅਜਿਹੇ ‘ਚ ਔਰਤਾਂ ਨੂੰ ਅਕਸਰ ਸੰਤੁਲਨ ਬਣਾਉਣ ‘ਚ ਮੁਸ਼ਕਲ ਆਉਂਦੀ ਹੈ। ਨਾਲ ਹੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ‘ਚ ਬਾਡੀ ਪੋਸਚਰ ਖ਼ਰਾਬ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖੋ
- ਲੰਬੇ ਸਮੇਂ ਤੱਕ ਹੀਲ ਪਹਿਨਣ ਦੇ ਬਜਾਏ ਵਿਚਕਾਰ ਸਿੰਪਲ ਜੁੱਤੇ ਜਾਂ ਚੱਪਲਾਂ ਪਾਓ।
- ਸੌਣ ਤੋਂ ਪਹਿਲਾਂ ਪੈਰਾਂ ਦੀ ਗੁਣਗੁਣੇ ਤੇਲ ਨਾਲ ਮਾਲਸ਼ ਕਰੋ। ਤੁਸੀਂ ਨਾਰੀਅਲ, ਜੈਤੂਨ ਆਦਿ ਦੀ ਵਰਤੋਂ ਕਰ ਸਕਦੇ ਹੋ।
- ਇੱਕ ਟੱਬ ‘ਚ ਗੁਣਗੁਣਾ ਪਾਣੀ ਅਤੇ ਥੋੜਾ ਜਿਹਾ ਸੇਂਦਾ ਨਮਕ ਪਾਓ। ਫਿਰ ਇਸ ‘ਚ 10-15 ਮਿੰਟ ਲਈ ਪੈਰ ਡੁਬੋਓ।
- ਸੌਣ ਤੋਂ ਪਹਿਲਾਂ ਇੱਕ ਗਿਲਾਸ ਗੁਣਗੁਣੇ ਦੁੱਧ ‘ਚ ਚੁਟਕੀ ਭਰ ਹਲਦੀ ਪਾਊਡਰ ਮਿਲਾ ਕੇ ਪੀਣ ਨਾਲ ਪੈਰਾਂ ਅਤੇ ਅੱਡੀ ਦੇ ਦਰਦ ਤੋਂ ਰਾਹਤ ਮਿਲੇਗੀ।