If you don’t : ਚੰਡੀਗੜ੍ਹ: ਆਪਣੇ ਤੇਜ਼ ਤਰਾਰ ਬਿਆਨਾਂ ਕਾਰਨ ਹਮੇਸ਼ਾ ਚਰਚਾ ‘ਚ ਰਹਿਣ ਵਾਲੇ ਨਵਜੋਤ ਸਿੱਧੂ ਇੱਕ ਵਾਰ ਫਿਰ ਸਿਆਸਤ ‘ਚ ਸਰਗਰਮ ਹੋ ਗਏ ਹਨ। ਪੰਜਾਬ ਦੀ ਰਾਜਨੀਤੀ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਚੱਲ ਰਿਹਾ ਹੈ। ਕਾਂਗਰਸ ਦੇ ਫਾਇਰਬ੍ਰਾਂਡ ਨੇਤਾ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕੈਬਨਿਟ ਵਿੱਚ ਵਾਪਸੀ ਸੰਤੁਲਨ ਵਿੱਚ ਲਟਕ ਗਈ ਹੈ। ਕਾਂਗਰਸ ਲੀਡਰਸ਼ਿਪ ਅਤੇ ਜਨਰਲ ਸੱਕਤਰ ਇੰਚਾਰਜ ਹਰੀਸ਼ ਰਾਵਤ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਸੰਕੇਤ ਨਹੀਂ ਮਿਲ ਰਹੇ। ਇਸ ਦੌਰਾਨ ਸਿੱਧੂ ਨੇ ਟਵੀਟ ਕਰਕੇ ਹਰ ਇਕ ਦੇ ਸਾਹਮਣੇ ਆਪਣੀ ਗੱਲ ਰੱਖ ਰਹੇ ਹਨ। ਇਸੇ ਦੌਰਾਨ ਅੱਜ, ਉਨ੍ਹਾਂ ਨੇ ਟਵੀਟ ਕੀਤਾ ਕਿ ਜੇ ਤੁਹਾਡੇ ਕੋਲ ਗਲਤ ਨੂੰ ਗਲਤ ਕਹਿਣ ਦੀ ਯੋਗਤਾ ਨਹੀਂ ਹੈ, ਤਾਂ ਤੁਹਾਡੀ ਪ੍ਰਤਿਭਾ ਵਿਅਰਥ ਹੈ।
ਅੱਜ ਪਟਿਆਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੇ ਮੁੱਦੇ – ਭਾਵੇਂ ਉਹ ਨਸ਼ੇ ਦਾ ਹੋਵੇ ਜਾਂ ਬੇਅਦਬੀ ਦਾ ਹੋਵੇ , ਸਰਕਾਰ ਉਨ੍ਹਾਂ ਨੂੰ ਹੱਲ ਕਰਨ ‘ਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮੰਸ਼ਾ , ਇਨਸਾਫ਼ ਵਾਲੀ ਨਹੀਂ ਸੀ, ਸਰਕਾਰ ਨੂੰ ਚਾਹੀਦਾ ਸੀ ਕਿ ਐਫ. ਆਈ. ਆਰ. ਵਿਚ ਪਹਿਲਾਂ ਤਾਂ ਅਣਪਛਾਤੇ ਦੀ ਥਾਂ ਬਾਕਾਇਦਾ ਨਾਂ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਸੀ । ਇਸ ਤੋਂ ਇਲਾਵਾ ਐੱਸ. ਆਈ. ਟੀ. ਦੀ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਚਾਈ ਦਾ ਪਤਾ ਲੱਗ ਸਕੇ।
ਸਿੱਧੂ ਨੇ ਕਿਹਾ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਈ ਸੀ, ਉਨ੍ਹਾਂ ਮੁੱਦਿਆਂ ਸਬੰਧੀ ਅੱਜ ਵੀ ਲੋਕਾਂ ਦੇ ਮਨਾਂ ਵਿਚ ਸਵਾਲ ਖੜ੍ਹੇ ਹਨ। ਨਵਜੋਤ ਸਿੱਧੂ ਕਿਹਾ ਕਿ 2017 ‘ਚ ਦੋ ਵੱਡੇ ਮੁੱਦਿਆਂ ਨੂੰ ਲੈ ਕੇ ਪੰਜਾਬ ‘ਚ ਸਰਕਾਰ ਬਦਲੀ ਸੀ ਪਰ ਚਾਰ ਸਾਲਾਂ ਬਾਅਦ ਵੀ ਇਹ ਦੋਵੇਂ ਮੁੱਦੇ ਇਸੇ ਤਰ੍ਹਾਂ ਹੀ ਹਨ। ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ।ਪੰਜਾਬ ਦੇ ਲੋਕ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਇਨਸਾਫ ਦੀ ਉਡੀਕ ਵਿਚ ਹਨ। ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਇਨਸਾਫ਼ ਦੇ ਸਭ ਤੋਂ ਅਹਿਮ ਮੁੱਦੇ ‘ਤੇ ਅਣਗਿਹਲੀ ਕਿਉਂ ਵਰਤੀ ਜਾ ਰਹੀ ਹੈ?