Corona virus spreading through : ਕੋਲੋਰਾਡੋ: ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਤਬਾਹੀ ਤੋਂ ਪ੍ਰੇਸ਼ਾਨ ਹੈ। ਹੁਣ ਤੱਕ ਲੱਖਾਂ ਲੋਕ ਇਸ ਬਿਮਾਰੀ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਕਰੋੜਾਂ ਲੋਕ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ। ਇਸ ਦੌਰਾਨ ਮੈਡੀਕਲ ਜਰਨਲ ਲੈਂਸੇਟ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਡਰਾਉਣ ਵਾਲਾ ਦਾਅਵਾ ਕੀਤਾ ਹੈ। ਲੈਂਸੇਟ ਦਾ ਕਹਿਣਾ ਹੈ ਕਿ ਇਹ ਮਾਰੂ ਵਾਇਰਸ ਮੁੱਖ ਤੌਰ ’ਤੇ ਹਵਾ ਨਾਲ ਫੈਲਦਾ ਹੈ ਅਤੇ ਇਸ ਦੇ ਪੱਕੇ ਸਬੂਤ ਹਨ। ਅਮਰੀਕਾ, ਯੂਕੇ ਅਤੇ ਕੈਨੇਡਾ ਵਰਗੇ ਦੇਸ਼ਾਂ ਦੇ 6 ਮਾਹਰਾਂ ਨੇ ਦਾਅਵਾ ਕੀਤਾ ਕਿ ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਸਾਵਧਾਨੀਆਂ ਅਤੇ ਬਿਹਤਰ ਸਿਹਤ ਸਹੂਲਤਾਂ ਦੇ ਬਾਵਜੂਦ ਵਾਇਰਸ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ।
ਮਾਹਰਾਂ ਦੀ ਟੀਮ ਵਿੱਚ CIRES (ਕੋਆਪਰੇਟਿਵ ਇੰਸਟੀਚਿਊਟ ਫਾਰ ਰਿਸਰਚ ਇਨ ਇਨਵਾਇਰਨਮੈਂਟਲ ਸਾਇੰਸਜ਼) ਦੇ ਕੈਮਿਸਟ ਜੋਸ ਲੁਇਸ ਜਿਮੇਨੇਜ ਦਾ ਵੀ ਨਾਂ ਹੈ। ਮਾਹਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਹਵਾ ਵਿਚ ਫੈਲਣ ਦੇ ਪੱਕੇ ਸਬੂਤ ਮਿਲੇ ਹਨ ਅਤੇ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਆਕਸਫੋਰਡ ਯੂਨੀਵਰਸਿਟੀ ਦੀ ਟੀਮ ਨੇ ਵੀ ਇਸ ਖੋਜ ਦੀ ਸਮੀਖਿਆ ਕੀਤੀ ਹੈ ਅਤੇ ਹਵਾ ਵਿਚ ਵਾਇਰਸ ਫੈਲਣ ਦੇ ਦਾਅਵਿਆਂ ਨੂੰ ਉਜਾਗਰ ਕੀਤਾ ਹੈ। ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕੋਰੋਨਾ ਵਾਇਰਸ ਵੱਡੇ ਡ੍ਰਾਪਲੈਟਸ ਨਾਲ ਫੈਲਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਸਿੱਧ ਹੋ ਚੁੱਕਾ ਹੈ ਕਿ ਵਾਇਰਸ ਹਵਾ ਰਾਹੀਂ ਤੇਜ਼ੀ ਨਾਲ ਫੈਲਦਾ ਹੈ।
ਸਟੱਡੀ ਵਿੱਚ ਮਾਹਰਾਂ ਨੇ ਕਿਹਾ ਕਿ ਡਬਲਯੂਐਚਓ ਅਤੇ ਹੋਰ ਸੰਸਥਾਵਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਅਤੇ ਵਾਇਰਸ ਦੇ ਫੈਲਣ ਨੂੰ ਘਟਾਉਣ ਲਈ ਕਦਮ ਚੁੱਕਣ ਦੀ ਲੋੜ ਹੈ। ਮਾਹਰਾਂ ਨੇ ਆਪਣੀ ਸੂਚੀ ਵਿੱਚ ਸਕੈਗਿਟ ਚਾਇਰ ਆਊਟਬ੍ਰੇਕ ਨੂੰ ਟੌਪ ’ਤੇ ਰੱਖਿਆ ਹੈ। ਇੱਥੇ ਸਿਰਫ ਇੱਕ ਇਨਫੈਕਟਿਡ ਵਿਅਕਤੀ ਦੁਆਰਾ ਕੁਲ 53 ਵਿਅਕਤੀ ਇਨਫੈਕਟਿਡ ਹੋਏ ਸਨ। ਅਧਿਐਨ ਵਿਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿਚ ਅਜਿਹਾ ਨਹੀਂ ਹੋਇਆ ਹੈ ਕਿ ਸਾਰੇ ਲੋਕ ਇਕੋ ਜਗ੍ਹਾ ਗਏ ਹੋਣ ਜਾਂ ਨਜ਼ਦੀਕੀ ਸੰਪਰਕ ਵਿਚ ਆਏ ਹੋਣ, ਪਰ ਫਿਰ ਵੀ ਕੋਰੋਨਾ ਫੈਲ ਗਿਆ। ਅਧਿਐਨ ਨੇ ਇਹ ਵੀ ਨੋਟ ਕੀਤਾ ਕਿ ਕੋਰੋਨਾ ਦਾ ਪਸਾਰ ਇਨਡੋਰ ਨਾਲੋਂ ਆਊਟਡੋਰ ਵਿਚ ਵਧੇਰੇ ਦੇਖਿਆ ਗਿਆ ਹੈ।
Lancet ਵਿਚ ਹੋਏ ਅਧਿਐਨ ਵਿਚ ਕਿਹਾ ਗਿਆ ਹੈ ਕਿ 40 ਪ੍ਰਤੀਸ਼ਤ ਲੋਕਾਂ ਵਿੱਚ ਉਨ੍ਹਾਂ ਲੋਕਾਂ ਰਾਹੀਂ ਕੋਰੋਨਾ ਫੈਲਦਾ ਹੈ ਜੋ ਖੰਘਦੇ ਜਾਂ ਛਿੱਕਦੇ ਵੀ ਨਹੀਂ ਹਨ। ਪੂਰੀ ਦੁਨੀਆ ਵਿੱਚ ਕੋਰੋਨਾ ਫੈਲਣ ਦਾ ਇਹੀ ਮੁੱਖ ਕਾਰਨ ਹੈ, ਕਿਉਂਕਿ ਇਹ ਮੁੱਖ ਤੌਰ ’ਤੇ ਹਵਾ ਰਾਹੀਂ ਫੈਲਿਆ। ਮਾਹਿਰਾਂ ਦਾ ਕਹਿਣਾ ਹੈ ਕਿ ਹਵਾ ਵਿਚ ਵਾਇਰਸ ਦੇ ਫੈਲਣ ਨੂੰ ਧਿਆਨ ਵਿਚ ਰੱਖਦਿਆਂ ਇਕ ਬਚਾਅ ਪੱਖ ਦੀ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ।