Martyred soldiers : ਐਤਵਾਰ ਨੂੰ ਬਰਫੀਲੇ ਤੂਫਾਨ ਕਾਰਨ ਸਿਆਚਿਨ ਗਲੇਸ਼ੀਅਰ ਵਿੱਚ ਪੰਜਾਬ ਦੇ ਦੋ ਸੈਨਿਕ ਸ਼ਹੀਦ ਹੋ ਗਏ ਸਨ। ਪੰਜਾਬ ਰੈਜੀਮੈਂਟ ਦੇ ਇਹ ਦੋਵੇ ਜਵਾਨ ਲੱਦਾਖ ਦੇ ਸਿਆਚਿਨ ਸਬ-ਸੈਕਟਰ ਹਨੀਫ ਵਿੱਚ ਬਰਫਬਾਰੀ ਦੀ ਲਪੇਟ ਵਿੱਚ ਆ ਕੇ ਸ਼ਹੀਦ ਹੋਏ ਹਨ। ਜਦਕਿ ਬਹੁਤ ਸਾਰੇ ਸੈਨਿਕ ਜੋ ਫੱਸ ਗਏ ਸਨ, ਉਨ੍ਹਾਂ ਨੂੰ ਬਚਾ ਲਿਆ ਗਿਆ ਹੈ। ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 21 ਪੰਜਾਬ ਰੈਜੀਮੈਂਟ ਦੇ ਸਿਪਾਹੀ ਪ੍ਰਭਜੀਤ ਸਿੰਘ ਅਤੇ ਸਿਪਾਹੀ ਅਮਰਦੀਪ ਸਿੰਘ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਹਰੇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕਿਹਾ, “ਕੱਲ੍ਹ ਸਿਆਚਿਨ ਵਿੱਚ ਪੰਜਾਬ ਰੈਜੀਮੈਂਟ ਦੇ 2 ਬਹਾਦਰ ਜਵਾਨਾਂ ਦੇ ਬਰਫੀਲੇ ਤੂਫ਼ਾਨ ਕਾਰਨ ਸ਼ਹੀਦ ਹੋਣ ਤੋਂ ਦੁਖੀ ਹਾਂ। ਸਿਪਾਹੀ ਪ੍ਰਭਜੀਤ ਸਿੰਘ ਅਤੇ ਅਮਰਦੀਪ ਸਿੰਘ ਕ੍ਰਮਵਾਰ ਮਾਨਸਾ ਅਤੇ ਬਰਨਾਲਾ ਨਾਲ ਸਬੰਧਤ ਸਨ। ਪੰਜਾਬ ਸਰਕਾਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ 50 ਲੱਖ ਐਕਸ ਗਰੇਸ਼ੀਆ ਅਤੇ ਨੌਕਰੀ ਪ੍ਰਦਾਨ ਕਰੇਗੀ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਦਾ ਪ੍ਰਗਟਾਵਾ ਹੈ। ਸਿਪਾਹੀ ਪ੍ਰਭਜੀਤ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਹਾਕਮਵਾਲਾ ਦਾ ਵਸਨੀਕ ਸੀ। ਪ੍ਰਭਜੀਤ ਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ ਅਤੇ ਇੱਕ ਵੱਡਾ ਭਰਾ ਹੈ। ਇਸੇ ਤਰ੍ਹਾਂ ਸਿਪਾਹੀ ਅਮਰਦੀਪ ਸਿੰਘ ਬਰਨਾਲਾ ਦੇ ਪਿੰਡ ਕਰਮਗੜ੍ਹ ਦਾ ਵਸਨੀਕ ਸੀ ਅਤੇ ਉਸ ਦੇ ਪਰਿਵਾਰ ਵਿੱਚ ਉਸ ਦੇ ਪਿਤਾ ਅਤੇ ਇੱਕ ਛੋਟੀ ਭੈਣ ਹੈ। ਸ਼ਹੀਦਾਂ ਦੀਆਂ ਦੇਹਾਂ 27 ਅਪ੍ਰੈਲ ਮੰਗਲਵਾਰ ਨੂੰ ਲੇਹ ਤੋਂ ਉਨ੍ਹਾਂ ਦੇ ਜੱਦੀ ਪਿੰਡ ਪਹੁੰਚਣਗੀਆਂ।
ਇਹ ਵੀ ਦੇਖੋ : ਬਿਨਾਂ ਮਾਸਕ ਤੋਂ ਸਮਾਗਮ ‘ਚ ਪਹੁੰਚੇ ਸਿਹਤ ਮੰਤਰੀ ਤੇ ਓਹਨੇ ਦੇ ਚੇਲੇ, ਇਹ ਲੋਕਾਂ ਨੂੰ ਕੀ ਸਮਝਾਉਣਗੇ?