barnala 2 children died: ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਦੋ ਛੋਟੇ ਬੱਚਿਆਂ ਦੀ ਮੌਤ ਕਾਰਨ ਦੋਵੇਂ ਮਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਬਹੁਤੀ ਮੰਦਭਾਗੀ ਅਤੇ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਿੱਥੇ ਪਿੰਡ ਦੇ 2 ਛੋਟੇ ਮਾਸੂਮ ਬੱਚੇ ਪਿੰਡ ਦੇ ਇਕ ਸੂਏ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਛੋਟੇ ਬੱਚੇ ਇੱਕੋ ਪਰਿਵਾਰ ਦੇ ਹੀ ਦੱਸੇ ਜਾ ਰਹੇ ਹਨ। ਦੋਵੇਂ ਬੱਚੇ ਤਾਏ ਚਾਚੇ ਦੇ ਪੁੱਤ ਸਨ। ਜਾਣਕਾਰੀ ਅਨੁਸਾਰ ਪਿੰਡ ਕਾਲੇਕੇ ਦੇ ਨੌਜਵਾਨ ਅਤੇ ਪਰਿਵਾਰਕ ਮੈਂਬਰਾਂ ਸਮੇਤ ਕਿਸਾਨ ਜਥੇਬੰਦੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਾਫ਼ੀ ਸਮੇਂ ਤੋਂ ਸਕੂਲ ਬੰਦ ਹੋਣ ਦੇ ਚੱਲਦਿਆਂ ਛੋਟੇ ਬੱਚੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਅਤੇ ਗਰੀਬ ਪਰਿਵਾਰ ਦਿਹਾਡ਼ੀ ਮਜ਼ਦੂਰੀ ਕਰਨ ਲਈ ਆਪਣੇ ਕੰਮਕਾਜਾਂ ਲਈ ਚਲੇ ਜਾਂਦੇ ਹੈ। ਜਿਸ ਕਰਕੇ ਪਿੰਡ ਕਾਲੇਕੇ ਦੇ ਗ਼ਰੀਬ ਪਰਿਵਾਰ ਦੇ ਦੋ ਮਾਸੂਮ ਬੱਚੇ ਜਿਨ੍ਹਾਂ ਵਿੱਚੋਂ 9 ਸਾਲ ਦਾ ਅਰਸ਼ਦੀਪ ਸਿੰਘ ਪੁੱਤਰ ਬਲਦੇਵ ਸਿੰਘ ਜੋ ਤੀਸਰੀ ਕਲਾਸ ਦਾ ਵਿਦਿਆਰਥੀ ਸੀ। ਉਸ ਦੇ ਤਾਏ ਦਾ ਪੁੱਤ 13 ਸਾਲ ਦਾ ਲਵਜੋਤ ਸਿੰਘ ਪੁੱਤਰ ਸਤਪਾਲ ਸਿੰਘ ਜੋ ਛੇਵੀਂ ਕਲਾਸ ਦਾ ਵਿਦਿਆਰਥੀ ਸੀ। ਜੋ ਅੱਜ ਦੁਪਹਿਰ ਗਰਮੀ ਹੋਣ ਕਾਰਨ ਸੂਏ ਵਿੱਚ ਨਹਾਉਣ ਲਈ ਚਲੇ ਗਏ। ਚਾਰ ਪਿੱਛੋਂ ਸੂਏ ਵਿੱਚ ਪਾਣੀ ਇੱਕਦਮ ਆ ਜਾਣ ਕਾਰਨ ਅੱਜ ਦੁਪਹਿਰ ਨੂੰ ਗਰਮੀ ਹੋਣ ਦੇ ਚੱਲਦਿਆਂ ਨੇੜਲੇ ਸੂਏ ਵਿੱਚ ਨਹਾਉਣ ਲਈ ਚਲੇ ਗਏ ਪਰ ਪਾਣੀ ਜ਼ਿਆਦਾ ਹੋਣ ਕਾਰਨ ਛੋਟੇ ਬੱਚ ਸੂਏ ਵਿੱਚ ਹੀ ਡੁੱਬ ਕੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ।
ਪਰਿਵਾਰਾਂ ਮੈਂਬਰਾਂ,ਪਿੰਡ ਦੇ ਕਿਸਾਨ ਯੂਨੀਅਨ ਆਗੂ ਅਤੇ ਨੌਜਵਾਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਲਗਾਤਾਰ ਵੱਡੀ ਲਾਪ੍ਰਵਾਹੀ ਕਾਰਨ ਇਹ ਹਾਦਸੇ ਹੋ ਰਹੇ ਹਨ। ਪਹਿਲਾਂ ਵੀ ਇਸੇ ਸੂਏ ਵਿੱਚ ਪਿਛਲੇ ਦੋ ਸਾਲਾਂ ਵਿਚ 8 ਦੇ ਕਰੀਬ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਮ੍ਰਿਤਕ ਬੱਚਿਆਂ ਦੇ ਮਾਪਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਜੇਕਰ ਸਕੂਲ ਖੁੱਲ੍ਹ ਜਾਂਦੇ ਤਾਂ ਬੱਚੇ ਸਕੂਲਾਂ ਵਿਚ ਲਿਜਾਂਦੇ ਪਰ ਸਕੂਲ ਬੰਦ ਹੋਣ ਕਾਰਨ ਬੱਚੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਜਿਸ ਲਈ ਉਹ ਘਰੋਂ ਚਲੇ ਜਾਂਦੇ ਹਨ ਅਤੇ ਬੱਚੇ ਭਾਰਤ ਵਿੱਚ ਕਿਸੇ ਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। ਪਿੰਡ ਵਾਸੀਆਂ ਨੇ ਰੋਸ ਕਰਦਿਆਂ ਪੰਜਾਬ ਦੀ ਕੈਪਟਨ ਸਰਕਾਰ ਅਤੇ ਨਹਿਰੀ ਵਿਭਾਗ ਨੂੰ ਜ਼ਿੰਮੇਵਾਰ ਮੰਨਦਿਆਂ ਗਰੀਬ ਪਰਿਵਾਰ ਦੀ ਆਰਥਿਕਤਾ ਅਤੇ ਟੁਟੇ ਸੂਏ ਤੇ ਚਾਰਦੀਵਾਰੀ ਕਰਨ ਦੀ ਮੰਗ ਕੀਤੀ। ਛੋਟੇ 2 ਬੱਚਿਆਂ ਦੀ ਹੋਈ ਮੌਤ ਦੀ ਖ਼ਬਰ ਨੇ ਜਿੱਥੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ। ਹੁਣ ਵੇਖਣਾ ਹੋਵੇਗਾ ਕਿ ਨਹਿਰੀ ਵਿਭਾਗ ਦੀ ਵੱਡੀ ਲਾਪਰਵਾਹੀ ਕਾਰਨ ਜਾਰੀ ਹੈ ਕਿਉਂਕਿ ਤੀਜਾ ਨਾਲੇ ਪ੍ਰਸ਼ਾਸਨ ਆਪਣੀ ਗੂੜ੍ਹੀ ਨੀਂਦ ਤੋਂ ਕਦ ਜਾਗਦਾ ਹੈ।