7601 Corona cases in punjab : ਪੰਜਾਬ ਵਿੱਚ ਕੋਰੋਨਾ ਹੁਣ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਇਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਨਾਲ ਹਾਲਾਤ ਵਿਗੜਦੇ ਹੀ ਜਾਪ ਰਹੇ ਹਨ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ 7601 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਮਾਮਲੇ ਲੁਧਿਆਣਾ ਜ਼ਿਲ੍ਹੇ ਤੋਂ ਸਾਹਮਣੇ ਆਏ ਜਿਥੇ 1347 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ। ਰਾਹਤ ਵਾਲੀ ਗੱਲ ਇਹ ਰਹੀ ਕਿ ਅੱਜ 6115 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ।
ਦੱਸਣਯੋਗ ਹੈ ਕਿ ਇਸ ਮਹਾਮਾਰੀ ਨਾਲ ਅੱਜ ਅੰਮ੍ਰਿਤਸਰ ਵਿੱਚ 16, ਬਰਨਾਲਾ ’ਚ 3, ਬਠਿੰਡਾ ’ਚ 20, ਫਰੀਦਕੋਟ ’ਚ 6, ਫਿਰੋਜ਼ਪੁਰ ‘ਚ 6, ਫਤਿਹਗੜ੍ਹ ਸਾਹਿਬ ’ਚ 2, ਗੁਰਦਾਸਪੁਰ ‘ਚ 5, ਹੁਸ਼ਿਆਰਪੁਰ ‘ਚ 6, ਜਲੰਧਰ ‘ਚ 8, ਲੁਧਿਆਣਾ ‘ਚ 20, ਕਪੂਰਥਲਾ ‘ਚ 4, ਮਾਨਸਾ ‘ਚ 2, ਮੋਗਾ ‘ਚ 3, ਮੋਹਾਲੀ ‘ਚ 12, ਮੁਕਤਸਰ ‘ਚ 8, ਪਠਾਨਕੋਟ ‘ਚ 6, ਪਟਿਆਲਾ ‘ਚ 16, ਰੋਪੜ ‘ਚ 5, ਸੰਗਰੂਰ ‘ਚ 10, ਨਵਾਂਸ਼ਹਿਰ ‘ਚ 1 ਤੇ ਤਰਨਤਾਰਨ ‘ਚ 4 ਲੋਕਾਂ ਨੇ ਦਮ ਤੋੜਿਆ।
ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ਤੋਂ ਕੋਰੋਨਾ ਦੇ 399556 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 327976 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 61935 ਮਾਮਲੇ ਅਜੇ ਵੀ ਐਕਟਿਵ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਨਾਲ 9645 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।