Happy Birthday Amrinder Gill : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਮਰਿੰਦਰ ਗਿੱਲ ਜਿਹਨਾਂ ਨੇ ਆਪਣੇ ਨਰਮ ਲਹਿਜੇ ਨਾਲ ਪ੍ਰਸ਼ੰਸਕਾਂ ਦਾ ਫਿਲਮਾਂ ਰਾਹੀਂ ਤੇ ਗੀਤਾਂ ਰਾਹੀਂ ਦਿਲ ਜਿੱਤਿਆ ਹੈ। ਦੱਸ ਦੇਈਏ ਕਿ ਅੱਜ ਉਹਨਾਂ ਦਾ ਜਨਮਦਿਨ ਹੈ। ਅਮਰਿੰਦਰ ਗਿੱਲ ਦਾ ਜਨਮ 11 ਮਈ 1976 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ । ਅਮਰਿੰਦਰ ਗਿੱਲ ਦੀ ਪਤਨੀ ਦਾ ਨਾਮ ਸੁਨੀਤ ਗਿੱਲ ਹੈ। ਅਮਰਿੰਦਰ ਗਿੱਲ ਅਜਿਹੇ ਗਾਇਕ ਹਨ ਜਿਹੜੇ ਹੁਣ ਤੱਕ ਵਿਵਾਦਾਂ ਤੋਂ ਦੂਰ ਰਹੇ ਹਨ ।
ਉਹ ਇੱਕ ਚੰਗੇ ਗਾਇਕ ਤੇ ਅਦਾਕਾਰ ਹੋਣ ਦੇ ਨਾਲ ਨਾਲ ਫਿਲਮ ਨਿਰਮਾਤਾ ਵੀ ਹਨ। ਉਹਨਾਂ ਨੂੰ ਹੁਣ ਤੱਕ ਨੂੰ ਚੌਵੀ ਪੀ.ਟੀ.ਸੀ ਪੰਜਾਬੀ ਫਿਲਮ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ । ਜਿਨ੍ਹਾਂ ਵਿੱਚੋਂ ਸੱਤ ਨੂੰ ਸਰਵ ਉੱਤਮ ਅਦਾਕਾਰ ਵਜੋਂ, ਅਤੇ ਦੋ ਨੂੰ ਸਰਵਉੱਤਮ ਪਲੇਅਬੈਕ ਗਾਇਕਾ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਪੰਜ ਫਿਲਮਫੇਅਰ ਅਵਾਰਡਾਂ ਲਈ ਨਾਮਜ਼ਦ ਕੀਤੇ ਗਏ ਹਨ, ਦੋ ਹੋਰ ਸਰਬੋਤਮ ਅਭਿਨੇਤਾ ਅਤੇ ਸਰਬੋਤਮ ਪਲੇਅਬੈਕ ਗਾਇਕਾ ਲਈ, ਹੋਰ ਪ੍ਰਸੰਸਾ ਪੱਤਰਾਂ ਵਿੱਚੋਂ। ਅਮਰਿੰਦਰ ਗਿੱਲ ਨੇ ਆਪਣਾ ਪਹਿਲਾ ਗੀਤ ਜਲੰਧਰ ਦੂਰਦਰਸ਼ਨ ਪ੍ਰੋਗਰਾਮ ਕਾਲਾ ਡੋਰਿਆ ਲਈ ਰਿਕਾਰਡ ਕੀਤਾ ਸੀ।
ਅਮਰਿੰਦਰ ਗਿੱਲ ਨੇ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ਜਿਵੇ ਕਿ – ਅੰਗਰੇਜ , ਚੱਲ ਮੇਰਾ ਪੁੱਤ , ਲਾਹੌਰੀਏ , ਲਵ ਪੰਜਾਬ , ਅਸ਼ਕੇ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੋਇਆ ਹੈ ਤੇ ਪ੍ਰਸ਼ੰਸਕਾਂ ਦਾ ਦਿਲ ਜਿਤਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਅਮਰਿੰਦਰ ਗਿੱਲ ਵਲੋਂ ਸਪੋਰਟ ਕੀਤਾ ਜਾ ਰਿਹਾ ਹੈ।