India receives 200 oxygen concentrators: ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ। ਅਜਿਹੀ ਸਥਿਤੀ ਵਿੱਚ ਭਾਰਤ ਨੂੰ ਵਿਦੇਸ਼ਾਂ ਤੋਂ ਕਾਫ਼ੀ ਮਦਦ ਮਿਲ ਰਹੀ ਹੈ । ਇਸ ਦੇ ਨਾਲ ਹੀ ਇਨ੍ਹਾਂ ਸਾਰਿਆਂ ਦੇ ਵਿਚਕਾਰ ਭਾਰਤੀ ਹਵਾਈ ਫੌਜ ਲਗਾਤਾਰ ਵਿਦੇਸ਼ਾਂ ਤੋਂ ਆਕਸੀਜਨ ਕੰਸਨਟ੍ਰੇਟਰ ਏਅਰਲਿਫਟ ਕਰਨ ਵਿੱਚ ਜੁਟੀ ਹੋਈ ਹੈ ।
ਪਿਛਲੇ ਦੋ ਹਫਤਿਆਂ ਤੋਂ IAF ਦੇ ਜਹਾਜ਼ ਦੇਸ਼-ਵਿਦੇਸ਼ ਤੋਂ ਕ੍ਰਾਇਓਜੈਨਿਕ ਆਕਸੀਜਨ ਕੰਟੇਨਰ ਲੈ ਕੇ ਸਿਲੰਡਰ ਅਤੇ ਹੋਰ ਜ਼ਰੂਰੀ ਡਾਕਟਰੀ ਉਪਕਰਣਾਂ ਲਈ ਉਡਾਣ ਭਰ ਰਹੇ ਹਨ। ਵਿਦੇਸ਼ੀ ਮਦਦ ਦੇ ਵਿਚਾਲੇ ਇੰਡੋਨੇਸ਼ੀਆ ਤੋਂ 200 ਆਕਸੀਜਨ ਕੰਸਨਟ੍ਰੇਟਰ ਦੀ ਇੱਕ ਖੇਪ ਵੀਰਵਾਰ ਸਵੇਰੇ ਦਿੱਲੀ ਏਅਰਪੋਰਟ ਪਹੁੰਚੀ ।
ਇਹ ਵੀ ਪੜ੍ਹੋ: ਕੋਰੋਨਾ ਸੰਕਟ : DCGI ਨੇ 2 ਤੋਂ 18 ਸਾਲ ਦੇ ਬੱਚਿਆਂ ‘ਤੇ Covaxin ਦੇ ਟ੍ਰਾਇਲ ਨੂੰ ਦਿੱਤੀ ਮਨਜ਼ੂਰੀ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਟਵੀਟ ਕਰ ਲਿਖਿਆ, “ਸਾਡੇ ਪੁਰਾਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਹੋਇਆਂ ਗੁਆਂਢੀ ਇੰਡੋਨੇਸ਼ੀਆ ਤੋਂ 200 ਆਕਸੀਜਨ ਕੰਸਨਟ੍ਰੇਟਰ ਆਏ ਹਨ।”
ਭਾਰਤੀ ਹਵਾਈ ਫੌਜ ਨੇ ਪਹਿਲਾਂ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਚਾਰ ਕ੍ਰਾਇਓਜੇਨਿਕ ਆਕਸੀਜਨ ਕੰਟੇਨਰਾਂ ਨੂੰ ਏਅਰਲਿਫਟ ਕੀਤਾ ਸੀ। ਇਸ ਵਿਚਾਲੇ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨਿਨ ਨੇ ਦੱਸਿਆ ਕਿ 40 ਟਨ ਆਕਸੀਜਨ ਦੀ ਦੂਜੀ ਖੇਪ ਬੁੱਧਵਾਰ ਨੂੰ ਭਾਰਤ ਪਹੁੰਚੀ ਸੀ ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ਦੌਰਾਨ 3,62,727 ਨਵੇਂ ਮਾਮਲੇ ਆਏ ਸਾਹਮਣੇ, 4,126 ਮੌਤਾਂ
ਲੈਨਿਨ ਨੇ ਇੱਕ ਟਵੀਟ ਵਿੱਚ ਕਿਹਾ, “40 ਟਨ ਆਕਸੀਜਨ ਦੀ ਦੂਜੀ ਖੇਪ ਫਰਾਂਸ ਦੇ ਏਅਰ ਲਿਕੁਇਡ ਗਰੁੱਪ ਵੱਲੋਂ ਦਾਨ ਕੀਤੀ ਗਈ । ਜਿਸਦੇ ਭਾਰਤੀ ਜਲ ਸੈਨਾ ਦੇ ਫ੍ਰੀਗੇਟ INS ਤਰਕੇਸ਼ ਦਾ ਧੰਨਵਾਦ।”
ਦੱਸ ਦੇਈਏ ਕਿ ਕੋਰੋਨਾ ਖਿਲਾਫ ਲੜਾਈ ਲੜਨ ਵਿੱਚ ਫੌਜ ਦੇ ਤਿੰਨੋਂ ਹਿੱਸੇ ਯਾਨੀ ਜਲ ਫੌਜ, ਹਵਾਈ ਫੌਜ ਅਤੇ ਨੇਵੀ ਜੰਗੀ ਪੱਧਰ ‘ਤੇ ਲੱਗੇ ਹੋਏ ਹਨ । ਪ੍ਰਧਾਨ ਮੰਤਰੀ ਨੇ ਖ਼ੁਦ ਕੋਰੋਨਾ ਵਿਰੁੱਧ ਯੁੱਧ ਵਿੱਚ ਹਥਿਆਰਬੰਦ ਫੌਜਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ । ਪ੍ਰਧਾਨ ਮੰਤਰੀ ਨੇ ਟਵੀਟ ਕਰ ਕਿਹਾ ਕਿ ਜਲ,ਥਲ ਅਤੇ ਅਸਮਾਨ ਵਿੱਚ ਸਾਡੀਆਂ ਹਥਿਆਰਬੰਦ ਬਲਾਂ ਨੇ ਕੋਵਿਡ ਖ਼ਿਲਾਫ਼ ਯੁੱਧ ਨੂੰ ਮਜ਼ਬੂਤ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।