US Customs asks travelers: ਅਮਰੀਕਾ ਨੇ ਹਵਾਈ ਯਾਤਰੀਆਂ ਨੂੰ ਆਪਣੇ ਸਮਾਨ ਵਿੱਚ ਗੋਬਰ ਲਿਜਾਣ ਦੇ ਸਬੰਧ ਵਿੱਚ ਐਲਾਨ ਕੀਤਾ ਹੈ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਨੇ ਸੋਮਵਾਰ ਨੂੰ ਸਾਮਾਨ ਵਿੱਚ ਗੋਬਰ ਲੈ ਜਾਣ ਮਾਲ ਹੋਣ ਵਾਲੇ ਸਿਹਤ ਲਈ ਖਤਰਿਆਂ ਵਿਰੁੱਧ ਚੇਤਾਵਨੀ ਦਿੱਤੀ ਹੈ।
ਦਰਅਸਲ, ਪਿਛਲੇ ਮਹੀਨੇ ਅਧਿਕਾਰੀਆਂ ਨੇ ਏਅਰ ਇੰਡੀਆ ਦੀ ਫਲਾਈਟ ਵਿੱਚ ਗੋਬਰ ਦੇ ਦੋ ਬਲਾਕ ਮਿਲਣ ਕਾਰਨ ਸਨਸਨੀ ਫੈਲ ਗਈ ਸੀ । ਗਾਂ ਦੇ ਗੋਬਰ ਨਾਲ ਭਰਿਆ ਸਮਾਨ ਵਾਸ਼ਿੰਗਟਨ ਡੈਲਜ਼ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮਿਲਿਆ ਸੀ ।
ਅਧਿਕਾਰੀਆਂ ਨੇ ਦੱਸਿਆ ਕਿ ਗੋਬਰ ਦੀਆਂ ਪਾਥੀਆਂ ਨੂੰ ਉਨ੍ਹਾਂ ਦੇ ਖੇਤੀ ਮਾਹਰਾਂ ਨੇ ਤਬਾਹ ਕਰ ਦਿੱਤਾ ਸੀ । ਗੋਬਰ ਭਾਰਤ ਤੋਂ ਅਮਰੀਕਾ ਲਿਜਾਈਆਂ ਜਾਣ ਵਾਲੀਆਂ ਪਾਬੰਦੀਸ਼ੁਦਾ ਚੀਜ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੈ । ਅਮਰੀਕੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਕਿਵੇਂ ਗੋਬਰ ‘ਖੋਰਪੱਕਾ ਮੂੰਹਪੱਕਾ ਬਿਮਾਰੀ’ (FMD) ਦੇ ਸੰਚਾਰਨ ਦਾ ਗੰਭੀਰ ਖਤਰਾ ਪੈਦਾ ਕਰ ਸਕਦਾ ਹੈ ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਸਮਾਨ ਵਿੱਚ ਗੋਬਰ ਲਿਜਾਣਾ ਇਸ ਰੋਗ ਨੂੰ ਅਮਰੀਕਾ ਵਿੱਚ ਮੁੜ ਸ਼ੁਰੂ ਕਰ ਸਕਦਾ ਹੈ। ਗੌਰਤਲਬ ਹੈ ਕਿ ਅਮਰੀਕਾ 1929 ਤੋਂ ਇਸ ਬਿਮਾਰੀ ਤੋਂ ਮੁਕਤ ਹੈ।
ਸੋਮਵਾਰ ਨੂੰ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਖੁਰਪਕਾ ਮੂੰਹਪਕਾ ਰੋਗ ਪਸ਼ੂਆਂ ਨੂੰ ਹੋਣ ਵਾਲੀਆਂ ਉਨ੍ਹਾਂ ਬਿਮਾਰੀਆਂ ਵਿੱਚੋਂ ਇੱਕ ਹੈ ਜਿਸ ਤੋਂ ਪਸ਼ੂ ਪਾਲਣ ਵਾਲੇ ਸਭ ਤੋਂ ਵੱਧ ਡਰਦੇ ਹਨ ।
ਇਸ ਤੋਂ ਇਲਾਵਾ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਹਾਦਸੇ ਵਾਪਰਨ ਦੀ ਸੂਰਤ ਵਿੱਚ ਇਹ ਅੰਤਰਰਾਸ਼ਟਰੀ ਪਸ਼ੂ ਧਨ ‘ਤੇ ਤਬਾਹੀ ਮਚਾ ਸਕਦਾ ਹੈ । ਉਨ੍ਹਾਂ ਨੂੰ ਡਰ ਹੈ ਕਿ ਖੁਰਪਕਾ ਮੂੰਹਪਕਾ ਬਿਮਾਰੀ ਦਾ ਇੱਕ ਵੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਪਸ਼ੂਆਂ ਦਾ ਵਪਾਰ ਮੁਲਤਵੀ ਕੀਤਾ ਜਾ ਸਕਦਾ ਹੈ।