6 more cases of black fungus : ਲੁਧਿਆਣਾ : ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਵਿੱਚ ਬਲੈਕ ਫੰਗਸ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਡੀਐਮਸੀ ਵਿੱਚ 20, ਸੀਐਮਸੀ ਵਿੱਚ ਤਿੰਨ ਅਤੇ ਰਮੇਸ਼ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਇੱਕ ਮਰੀਜ਼ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਦੀਪ ਹਸਪਤਾਲ ਵਿੱਚ ਵੀ ਬਲੈਕ ਫੰਗਸ ਦੇ ਤਿੰਨ ਕੇਸ ਸਾਹਮਣੇ ਆਏ ਹਨ।
ਸਾਰੇ ਮਰੀਜ਼ ਪਹਿਲਾਂ ਕੋਰੋਨਾ ਤੋਂ ਇਨਫੈਕਟਿਡ ਰਹਿ ਚੁੱਕੇ ਹਨ ਅਤੇ ਇਲਾਜ ਲਈ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ। ਹਸਪਤਾਲ ਵਿੱਚ ਚਾਰ ਮਰੀਜ਼ਾਂ ਦੀ ਸਰਜਰੀ ਹੋਈ ਜਦਕਿ ਦੋ ਮਰੀਜ਼ਾਂ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਹਸਪਤਾਲ ਦੇ ਵਿਭਾਗ ਦੇ ਮੁਖੀ ਡਾ. ਰਾਜੀਵ ਕਪਿਲਾ ਦਾ ਕਹਿਣਾ ਹੈ ਕਿ ਪੀਜੀਆਈ ਰੈਫ਼ਰ ਕੀਤੇ ਦੋਵੇਂ ਮਰੀਜ਼ ਕੋਰੋਨਾ ਪੀੜਤ ਸਨ ਸਨ ਅਤੇ ਉਨ੍ਹਾਂ ਨੂੰ ਬਲੈਕ ਫੰਗਸ ਵੀ ਹੋ ਗਿਆ ਸੀ। ਉਨ੍ਹਾਂ ਨੂੰ ਆਪ੍ਰੇਟ ਕਰਨ ਲਈ ਸਪੈਸ਼ਲ ਓਟੀ, ਸਪੈਸ਼ਲ ਪੋਸਟ ਰਿਕਵਰੀ ਰਿਕਵਰੀ ਵਾਰਡ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ਨਹੀਂ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ, PM ਤੇ CM ਨੇ ਪ੍ਰਗਟਾਇਆ ਦੁੱਖ
ਅਜਿਹੀ ਸਥਿਤੀ ਵਿੱਚ ਅਸੀਂ ਦੋਵੇਂ ਮਰੀਜ਼ਾਂ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਹੈ। ਬਾਕੀ ਦੇ ਚਾਰ ਮਰੀਜ਼ ਕੋਰੋਨਾ ਤੋਂ ਠੀਕ ਹੋ ਗਏ ਸਨ, ਇਸ ਲਈ ਉਨ੍ਹਾਂ ਦੀ ਸਰਜਰੀ ਹਸਪਤਾਲ ਵਿਚ ਹੀ ਕੀਤੀ ਗਈ ਸੀ। ਸਰਜਰੀ ਕਰਵਾ ਚੁੱਕੇ ਚਾਰ ਮਰੀਜ਼ਾਂ ਦੇ ਨੱਕ ਵਿੱਚ ਬਲੈਕ ਫੰਗਸ ਸੀ। ਦੋ ਮਰੀਜ਼ਾਂ ਦੀ ਨੱਕ ਤੋਂ ਅੱਖ ਤੱਕ ਪਹੁੰਚ ਗਈ ਸੀ। ਇਕ ਮਰੀਜ਼ ਦੀ ਅੱਖ ਕੱਢਣੀ ਪਈ, ਜਦਕਿ ਦੂਜੇ ਦੀ ਅੱਖ ਨੂੰ ਬਚਾ ਲਿਆ ਗਿਆ।
ਡਾ. ਕਪਿਲਾ ਨੇ ਕਿਹਾ ਕਿ ਜਿਹੜੇ ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜਿਹੜੇ ਅਜੇ ਵੀ ਕੋਰੋਨਾ ਤੋਂ ਪੀੜਤ ਹਨ, ਉਨ੍ਹਾਂ ਨੂੰ ਵੀ ਧਿਆਨ ਰੱਖਣ ਦੀ ਲੋੜ ਹੈ। ਜੇ ਉਨ੍ਹਾਂ ਦੀਆਂ ਅੱਖਾਂ ’’ਚ ਦਰਦ, ਚਿਹਰੇ ਦੀ ਚਮੜੀ ‘ਚ ਦਰਦ, ਨੱਕ ਦੇ ਦੰਦ, ਅੱਖਾਂ ਦੀ ਸੋਜਿਸ਼, ਦੰਦ ਹਿਲਣ ਲੱਗੇ, ਨੱਕ ਬੰਦ ਹੋਣ ਦੀ ਸ਼ਿਕਾਇਤ ਹੋਵੇ ਤਾਂ ਬਲੈਕ ਫੰਗਸ ਦਾ ਇਨਫੈਕਸ਼ਨ ਹੋ ਸਕਦੀ ਹੈ। ਤੁਰੰਤ ਡਾਕਟਰ ਦੀ ਜਾਂਚ ਕਰਵਾਓ। ਜੇ ਸਮੇਂ ਸਿਰ ਇਲਾਜ ਕੀਤਾ ਜਾਵੇ ਤਾਂ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਟੇਰਾਇਡ ਦੀ ਹਾਈ ਡੋਜ਼ ਕਾਰਨ ਬਲੈਕ ਫੰਗਸ ਦਾ ਖਤਰਾ ਹੁੰਦਾ ਹੈ। ਮਰੀਜ਼ ਨੂੰ ਸਟੇਡਰਾਇਡ ਉਦੋਂ ਦਿਤਾ ਜਾਂਦਾ ਹੈ, ਜਦੋਂ ਉਨ੍ਹਾਂ ਦਾ ਆਕਸੀਜਨ ਦਾ ਪਧਰ 93 ਫੀਸਦੀ ਤੋਂ ਘੱਟ ਹੋਵੇ।