archana puran singh on why she disappeared : ‘ ਦ ਕਪਿਲ ਸ਼ਰਮਾ ਸ਼ੋਅ ‘ ਦੇ ਬੰਦ ਹੋਣ ਤੋਂ ਬਾਅਦ ਹੁਣ ਅਰਚਨਾ ਪੂਰਨ ਸਿੰਘ ਆਪਣੇ ਘਰਦਿਆਂ ਨਾਲ ਕਵਾਲਿਟੀ ਟਾਈਮ ਸਪੇੰਡ ਕਰ ਰਹੀ ਹੈ। ਅਰਚਨਾ ਦੇ ਦੋਨੋ ਪੁੱਤਰ ਵੀ ਨਿਊ ਯਾਰ੍ਕ ਤੋਂ ਵਾਪਿਸ ਆ ਚੁੱਕੇ ਹਨ। ਹੁਣ ਪੂਰਾ ਪਰਿਵਾਰ ਇਕੱਠਾ ਰਹਿ ਰਿਹਾ ਹੈ। ਸੋਸ਼ਲ ਮੀਡਿਆ ਤੇ ਐਕਟਿਵ ਰਹਿਣ ਵਾਲੀ ਅਰਚਨਾ ਪੂਰਨ ਸਿੰਘ ਨੇ ਹੁਣ ਇਸ ਤੋਂ ਦੂਰੀ ਬਣਾ ਲਈ ਹੈ। ਕਾਰਨ ਪੁਛੇ ਜਾਨ ਤੇ ਉਹਨਾਂ ਨੇ ਇਸ ਗੱਲ ਤੇ ਗੱਲਬਾਤ ਕੀਤੀ ਹੈ।
ਅਰਚਨਾ ਨੇ ਕਿਹਾ ਪਿਛਲੇ ਲਾਕਡਾਊਨ ਵਿਚ ਉਹ ਜਿੰਨੀ ਸੋਸ਼ਲ ਮੀਡਿਆ ਤੇ ਐਕਟਿਵ ਸਨ, ਇਸ ਵਾਰ ਉਹ ਉਨ੍ਹੀ ਹੀ ਸੋਸ਼ਲ ਮੀਡਿਆ ਤੋਂ ਨਾਰਾਜ਼ ਹਨ। ਲੋਕਾਂ ਦੇ ਤਾਅਨੇ ਅਤੇ ਅਜੀਬੋ-ਗਰੀਬ ਤਾਹਨੇ ਮੈਨੂੰ ਨਿਰਾਸ਼ ਕਰਦੇ ਹਨ। ਹੁਣ ਤਾ ਕੇਵਲ ਸੋਸ਼ਲ ਮੈਸਜ ਲਈ ਹੀ ਪੋਸਟ ਕਰਦੀ ਹਾਂ। ਹਾਲਾਂ ਕਿ ਮੈਂ ਆਪਣੀਆਂ ਗੱਲਾਂ ਕਾਰਨ ਟ੍ਰੋਲ ਹੋ ਜਾਂਦੀ ਹਾਂ,ਪਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਪਿਛਲੇ ਸਾਲ ਅਰਚਨਾ ਨੇ ਚੈਰਿਟੀ ਵਿਚ ਹਿੱਸਾ ਲਿਆ। ਉਹਨਾਂ ਨੇ ਡੈਲੀ ਵਰਕਰਸ ਦੀ ਮਦਦ ਵੀ ਕੀਤੀ ਸੀ। ਅਰਚਨਾ ਨੇ ਅੱਗੇ ਕਿਹਾ- ਇਸ ਵਾਰ ਵੀ ਇਹ ਕੰਮ ਜਾਰੀ ਹੈ ਪਰੰਤੂ ਉਹ ਸੋਸ਼ਲ ਮੀਡਿਆ ਤੇ ਅਪੀਲ ਨਹੀ ਕਰ ਰਹੀ।
ਹੁਣ ਤਾ ਸਾਰਾ ਕੰਮ ਫੋਨ ਤੋਂ ਹੀ ਅਰੇਂਜ ਕਰ ਰਹੀ ਹਾਂ। ਪਿਛਲੇ ਸਾਲ ਵੀ ਅਸੀਂ ਸਾਰੇ ਫਿਲਮ ਇੰਡਸਟਰੀ ਵਾਲਿਆਂ ਨੇ ਮਿਲ ਕੇ ਡੇਲੀ ਵਰਕਰਜ਼ ਦੀ ਮਦਦ ਕੀਤੀ ਸੀ। ਉਸ ਵੇਲੇ ਵੀ ਸੋਸ਼ਲ ਮੀਡਿਆ ਤੇ ਸਾਡਾ ਕਾਫੀ ਮਜਾਕ ਬਣਾਇਆ ਗਿਆ। ਸਾਡੇ ਤੇ ਕਈ ਤਰਾਂ ਦੇ ਸਵਾਲ ਖੜੇ ਕੀਤੇ ਗਏ। ਕਿਹਾ ਗਿਆ ਕੇ ਅਸੀਂ ਕੇਵਲ ਦਿਖਾਵੇ ਲਈ ਚੈਰਿਟੀ ਕਰਦੇ ਹਾਂ। ਬਹੁਤ ਬੁਰਾ ਲੱਗਦਾ ਹੈ ਇਹ ਸਭ ਸੁਣ ਕੇ।ਲੋਕਾਂ ਨੇ ਤਾ ਬਿਗ-ਬੀ ਨੂੰ ਨਹੀਂ ਛਡਿਆ,ਮੈਂ ਤਾ ਉਹਨਾਂ ਸਾਹਮਣੇ ਕੁਝ ਵੀ ਨਹੀਂ ਹਾਂ।ਅਰਚਨਾ ਨੇ ਕਿਹਾ- ਲੋਕਾਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਆਪਣੀ ਚੈਰਿਟੀ ਲਿਸਟ ਸ਼ੇਅਰ ਕਰਨ। ਇਸ ਤੋਂ ਵੱਧ ਸ਼ਰਮਿੰਦਗੀ ਦੀ ਗੱਲ ਹੋਰ ਕੀ ਹੋ ਸਕਦੀ ਹੈ। ਮੈਂ ਵੈਕਸੀਨ ਅਤੇ ਮਾਸਕ ਦੀ ਜ਼ਰੂਰਤ ਨੂੰ ਲੈ ਕੇ ਇਕ ਪੋਸਟ ਸ਼ੇਅਰ ਕੀਤੀ ਤਾਂ ਲੋਕਾਂ ਨੇ ਉਸ ਉੱਤੇ ਵੀ ਕਿਹਾ-ਕਿ ਸਰਕਾਰ ਨੇ ਮੈਨੂੰ ਵੈਕਸੀਨ ਨੂੰ ਪ੍ਰਮੋਟ ਕਰਨ ਦੇ ਪੈਸੇ ਦਿੱਤੇ ਹਨ ਅਤੇ ਮਾਸਕ ਕੰਪਨੀਆਂ ਵੀ ਮੈਨੂੰ ਕਮਿਸ਼ਨ ਭੇਜਦੀਆਂ ਹਨ। ਤੁਸੀਂ ਵੇਖੋ ਇਸ ਮਹਾਂਮਾਰੀ ਦੇ ਦੌਰਾਨ ਵੀ ਲੋਕਾਂ ਦੀ ਘਟੀਆ ਸੋਚ ਕਿਥੇ ਤਕ ਜਾਂਦੀ ਹੈ। ਇਸ ਤਰਾਂ ਦੀ ਨੈਗੇਟਿਵਿਟੀ ਨੇ ਮੈਨੂੰ ਸੋਸ਼ਲ ਮੀਡਿਆ ਤੋਂ ਦੂਰੀ ਬਣਾਉਣ ਲਈ ਮਜਬੂਰ ਕਰ ਦਿੱਤਾ ਹੈ।