Punjab Board announces result : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 10ਵੀਂ ਅਤੇ 8ਵੀਂ ਦੇ ਨਤੀਜੇ ਐਲਾਨ ਦਿੱਤ ਹਨ। ਬੋਰਡ ਨੇ ਹਰ ਵਿਸ਼ੇ ਦੇ ਇੰਟਰਨਲ ਅਸੇਸਮੈਂਟ ਦੇ ਆਧਾਰ ’ਤੇ ਨਤੀਜਾ ਐਲਾਨਿਆ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਸ਼ਰਮਾ ਨੇ ਮੰਗਲਵਾਰ ਨੂੰ ਇਕ ਵਰਚੁਅਲ ਮੀਟਿੰਗ ਰਾਹੀਂ ਇਸ ਨਤੀਜੇ ਦਾ ਐਲਾਨ ਕੀਤਾ।
10ਵੀਂ ਦੇ 99.93% ਵਿਦਿਆਰਥੀ ਅਤੇ 8ਵੀਂ ਕਲਾਸ ਦੇ 99.88% ਵਿਦਿਆਰਥੀ ਪਾਸ ਹੋਏ ਹਨ। ਪ੍ਰੀ-ਬੋਰਡ ਪ੍ਰੀਖਿਆਵਾਂ ਸਿੱਖਿਆ ਵਿਭਾਗ ਦੁਆਰਾ ਫਰਵਰੀ ਵਿੱਚ ਸਾਰੇ ਸਕੂਲਾਂ ਵਿੱਚ ਪ੍ਰੀ-ਬੋਰਡ ਐਗਜ਼ਾਮ ਕਰਵਾਏ ਗਏ ਸਨ। ਉਨ੍ਹਾਂ ਦੀ ਨੰਬਰਾਂ ਨੂੰ ਅਧਾਰ ਬਣਾ ਕੇ ਰਿਜ਼ਲਟ ਦੀ ਬਜਾਏ ਅਸੇਸਮੈਂਟ ਨੂੰ ਅਧਾਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਲੱਕ ਭੰਨਵੀਂ ਮਹਿੰਗਾਈ ਦੌਰਾਨ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਉਥੇ ਹੀ ਜਿਨ੍ਹਾਂ ਸਟੂਡੈਂਟ ਨੇ ਪੇਪਰ ਨਹੀਂ ਦਿੱਤੇ ਉਨ੍ਹਾਂ ਨੂੰ ਨਾਨ-ਕੁਆਲੀਫਾਈ ਕਰ ਦਿੱਤਾ ਗਿਆ ਹੈ। 10ਵੀਂ ਵਿੱਚ 3 ਲੱਖ 21 ਹਜ਼ਾਰ 384 ਵਿਦਿਆਰਥੀ ਸਨ। ਇਨ੍ਹਾਂ ਵਿਚੋਂ 3 ਲੱਖ 21 ਹਜ਼ਾਰ 163 ਵਿਦਿਆਰਥੀ ਪਾਸ ਹੋਏ ਹਨ। ਪੂਰੇ ਪੰਜਾਬ ਵਿਚ ਸਿਰਫ 12 ਵਿਦਿਆਰਥੀ ਨਾਨ-ਕੁਆਲੀਫਾਈ ਹੋਏ ਹਨ।
ਇਨ੍ਹਾਂ ਨੇ ਪ੍ਰੀ-ਬੋਰਡ ਪ੍ਰੀਖਿਆਵਾਂ ਨਹੀਂ ਦਿੱਤੀਆਂ ਸਨ। 10ਵੀਂ ਵਿੱਚ ਇੱਕ ਲੱਖ 44 ਹਜ਼ਾਰ 796 ਲੜਕੀਆਂ ਨੇ ਪ੍ਰੀਖਿਆ ਦਿੱਤੀ। ਉਨ੍ਹਾਂ ਵਿਚੋਂ 1 ਲੱਖ 44 ਹਜ਼ਾਰ 713 ਪਾਸ ਹੋਏ। ਉਨ੍ਹਾਂ ਦਾ ਨਤੀਜਾ 99.94% ਰਿਹਾ ਹੈ, ਜਦੋਂ ਕਿ 1 ਲੱਖ 76 ਹਜ਼ਾਰ 588 ਲੜਕਿਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚੋਂ 1 ਲੱਖ 76 ਹਜ਼ਾਰ 450 ਪਾਸ ਹੋਏ।
ਇਹ ਵੀ ਵੇਖੋ : ਕੈਬਨਿਟ ਮੰਤਰੀ ਚੰਨੀ ਖਿਲਾਫ ਮਹਿਲਾ IAS ਅਫਸਰ ਵੱਲੋਂ MeToo ਦੇ ਦੋਸ਼ਾਂ ਦਾ ਮਾਮਲਾ ਮੁੜ ਗਰਮਾਇਆ
10 ਵੀਂ ਅਤੇ 8 ਵੀਂ ਦੇ ਸਾਰੇ ਸਬਜੈਕਟਸ ਵਿੱਚ ਇੰਟਰਨਲ ਅਸੇਸਮੈਂਟ 5 ਤੋਂ ਲੈ ਕੇ 20 ਨੰਬਰ ਤਕ ਹੁੰਦੇ ਹਨ। ਬੋਰਡ ਦੇ ਇੱਕ ਅਧਿਆਪਕ ਨੇ ਦੱਸਿਆ ਕਿ ਜੇਕਰ ਪ੍ਰੀਖਿਆ ਲਿਆ ਜਾਂਦਾ ਹੈ ਤਾਂ ਕਿਸੇ ਵਿਸ਼ੇ ਦੇ 100 ਨੰਬਰ ਹੁੰਦੇ ਹਨ। ਇੱਥੇ 80 ਨੰਬਰਾਂ ਦਾ ਲਿਖਤੀ ਟੈਸਟ ਹੁੰਦਾ ਹੈ ਅਤੇ 20 ਨੰਬਰ ਅਸੇਸਮੈਂਟ ਦੇ ਦਿੱਤੇ ਜਾਂਦੇ ਹਨ। ਇਸ ਵਾਰ ਅਸੇਸਮੈਂਟ ਦੇ ਨੰਬਰ ਹੀ ਟੀਚਰਸ ਨੇ ਦਿੱਤੇ ਹਨ, ਜਿਸ ਨੂੰ 20 ਵਿਚੋਂ 7 ਨੰਬਰ ਮਿਲੇ ਹਨ। ਉਸ ਨੂੰ ਯੋਗ ਘੋਸ਼ਿਤ ਕੀਤਾ ਗਿਆ ਹੈ।