Four Cases of Black Fungus : ਕੋਰੋਨਾ ਦਾ ਖੌਫ ਅਜੇ ਲੋਕਾਂ ਦੇ ਦਿਲਾਂ ਵਿੱਚੋਂ ਜਾ ਨਹੀਂ ਰਿਹਾ, ਉਤੋਂ ਬਲੈਕ ਫੰਗਸ ਦੇ ਮਾਮਲੇ ਵੀ ਪੰਜਾਬ ਵਿੱਚ ਲਗਾਤਾਰ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਅਜਿਹੇ ਚਾਰ ਮਾਮਲੇ ਸਾਹਮਣੇ ਆਏ ਹਨ।
ਇਨ੍ਹਾਂ ਵਿੱਚੋਂ ਦੋ ਕੋਰੋਨਾ ਤੇ ਬਲੈਕ ਫੰਗਸ ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਲੁਧਿਆਣਾ ਵਿੱਚ ਵੀ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਜਿਹੜੇ ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜਿਹੜੇ ਅਜੇ ਵੀ ਕੋਰੋਨਾ ਤੋਂ ਪੀੜਤ ਹਨ, ਉਨ੍ਹਾਂ ਨੂੰ ਵੀ ਧਿਆਨ ਰੱਖਣ ਦੀ ਲੋੜ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਮਿਲੇ ‘ਬਲੈਕ ਫੰਗਸ’ ਦੇ 6 ਹੋਰ ਮਾਮਲੇ, ਚਾਰ ਦੀ ਹੋਈ ਸਰਜਰੀ, ਦੋ PGI ਰੈਫਰ
ਜੇ ਉਨ੍ਹਾਂ ਦੀਆਂ ਅੱਖਾਂ ’’ਚ ਦਰਦ, ਚਿਹਰੇ ਦੀ ਚਮੜੀ ‘ਚ ਦਰਦ, ਨੱਕ ਦੇ ਦੰਦ, ਅੱਖਾਂ ਦੀ ਸੋਜਿਸ਼, ਦੰਦ ਹਿਲਣ ਲੱਗੇ, ਨੱਕ ਬੰਦ ਹੋਣ ਦੀ ਸ਼ਿਕਾਇਤ ਹੋਵੇ ਤਾਂ ਬਲੈਕ ਫੰਗਸ ਦਾ ਇਨਫੈਕਸ਼ਨ ਹੋ ਸਕਦੀ ਹੈ। ਤੁਰੰਤ ਡਾਕਟਰ ਦੀ ਜਾਂਚ ਕਰਵਾਓ। ਜੇ ਸਮੇਂ ਸਿਰ ਇਲਾਜ ਕੀਤਾ ਜਾਵੇ ਤਾਂ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਟੇਰਾਇਡ ਦੀ ਹਾਈ ਡੋਜ਼ ਕਾਰਨ ਬਲੈਕ ਫੰਗਸ ਦਾ ਖਤਰਾ ਹੁੰਦਾ ਹੈ। ਮਰੀਜ਼ ਨੂੰ ਸਟੇਰਾਇਡ ਉਦੋਂ ਦਿਤਾ ਜਾਂਦਾ ਹੈ, ਜਦੋਂ ਉਨ੍ਹਾਂ ਦਾ ਆਕਸੀਜਨ ਦਾ ਪਧਰ 93 ਫੀਸਦੀ ਤੋਂ ਘੱਟ ਹੋਵੇ।
ਦੱਸਣਯੋਗ ਹੈ ਕਿ ਇਹ ਫੰਗਲ ਇਨਫੈਕਸ਼ਨ ਦੀ ਇਕ ਕਿਸਮ ਹੈ, ਜੋ ਉਨ੍ਹਾਂ ਲੋਕਾਂ ਵਿਚ ਵਧੇਰੇ ਦਿਖਾਈ ਦਿੰਦੀ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਸਿਹਤ ਸਮੱਸਿਆਵਾਂ, ਖ਼ਾਸਕਰ ਸ਼ੂਗਰ, ਪਹਿਲਾਂ ਤੋਂ ਸਿਹਤ ਪ੍ਰੇਸ਼ਾਨੀਆਂ ਝੱਲ ਰਹੇ ਸਰੀਰ ਵਿੱਚ ਵਾਤਾਵਰਣ ਵਿੱਚ ਮੌਜੂਦ ਵਾਇਰਸ, ਬੈਕਟੀਰੀਆ ਜਾਂ ਦੂਜੇ ਪੈਥੋਜਨਸ ਨਾਲ ਲੜਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਅਜਿਹੇ ਵਿੱਚ ਸਰੀਰ ਵਿੱਚ ਫੰਗਲ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ।