Jass Bajwa launched Campaign : ਪਿਛਲੇ ਕਾਫੀ ਸਮੇ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਹਜੇ ਤੱਕ ਕੋਈ ਵੀ ਫੈਂਸਲਾ ਸਰਕਾਰ ਵਲੋਂ ਨਹੀਂ ਆਇਆ ਹੈ। ਆਮ ਲੋਕਾਂ ਦੇ ਨਾਲ – ਨਾਲ ਪੰਜਾਬੀ ਇੰਡਸਟਰੀ ਦੀਆਂ ਪ੍ਰਸਿੱਧ ਮਸ਼ਹੂਰ ਹਸਤੀਆਂ ਦੇ ਵਲੋਂ ਵੀ ਇਸ ਅੰਦੋਲਨ ਨੂੰ ਸੁਪੋਰਟ ਕੀਤਾ ਜਾ ਰਿਹਾ ਹੈ। ਗਾਇਕ ਜੱਸ ਬਾਜਵਾ ਸ਼ੁਰੂ ਤੋਂ ਹੀ ਇਸ ਅੰਦੋਲਨ ਦਾ ਸਮਰਥਨ ਕਰਦੇ ਆ ਰਹੇ ਹਨ ‘ਤੇ ਹੁਣ ਜਿਥੇ ਲੋਕ ਠੰਡੇ ਪੈ ਰਹੇ ਹਨ।
ਉੱਥੇ ਹੀ ਇੱਕ ਵਾਰ ਫਿਰ ਤੋਂ ਇਕੱਤਰ ਹੋ ਕੇ ਦਿੱਲੀ ਪਹੁੰਚਣ ਲਈ ਗਾਇਕ ਜੱਸ ਬਾਜਵਾ ਨੇ ਹੁਣ ਠੋਸ ਕਦਮ ਚੁੱਕਿਆ ਹੈ। ਕਿਸਾਨੀ ਅੰਦੋਲਨ ਨੂੰ ਹੋਰ ਵੱਡਾ ਹੁੰਗਾਰਾ ਦੇਣ ਲਈ ਪੰਜਾਬੀ ਅਦਾਕਾਰ ਤੇ ਗਾਇਕ ਜੱਸ ਬਾਜਵਾ ਮੋਹਾਲੀ ਦੇ ਪਿੰਡ ਬੱਲੋ ਮਾਜਰਾ ਤੋਂ ਸ਼ੁਰੂ ਕੀਤੀ ਹੌਂਕਾ ਮੁਹਿੰਮ ਸ਼ੁਰੂ ਕੀਤੀ ਹੈ। ਜੱਸ ਬਾਜਵਾ ਦਾ ਕਹਿਣਾ ਸੀ ਕਿ – ਇਹ ਮੁਹਿੰਮ ਬੱਲੋ ਮਾਜਰਾ ਤੋਂ ਪੂਰੇ ਪੰਜਾਬ ਵਿਚ ਸ਼ੁਰੂ ਹੋਣ ਜਾ ਰਹੀ ਹੈ। ਕਿਸਾਨ ਅੰਦੋਲਨ ਨੂੰ ਪਿੰਡਾਂ ਚ ਹੋਰ ਮਜਬੂਤ ਕਰਨ ਲਈ ਪਿੰਡ ਪਿੰਡ ਹੌਂਕਾ ਦਿੱਤਾ ਜਾ ਰਿਹਾ । ਤਾਂ ਕਿ ਲੋਕ ਫ਼ਿਰ ਹੁਮ ਹੁਮ , ਹੁਮਾ ਕੇ ਦਿੱਲ੍ਹੀ ਪਹੁੰਚਣ ਤੇ ਅੰਦੋਲਨ ਨੂੰ ਫ਼ਿਰ ਜਾਰੀ ਰਹੇ ਤੇ ਸਰਕਾਰ ਸਾਡੇ ਹੱਕਾਂ ਬਾਰੇ ਸੋਚੇ।
ਨਾਲ ਹੀ ਉਹਨਾਂ ਨੇ ਕੋਰੋਨਾ ਕਾਲ ਦੇ ਕਰਕੇ distance ਵੀ ਬਣਾਈ ਰੱਖਣਾ ਹੈ। ਜੇਕਰ ਆਪ ਠੀਕ ਹੋਵਾਂਗੇ ਤਾਂ ਹੀ ਅਸੀਂ ਧਰਨੇ ਤੇ ਜਾ ਸਕਾਂਗੇ । ਨਾਲ ਹੀ ਉਹਨਾਂ ਨੇ ਗਾਇਕ ਵੀਰਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਫਿਰ ਤੋਂ ਆਪਾ ਬਾਹਰ ਨਿਕਲੀਏ ਤੇ ਆਪਣੇ ਧਰਨੇ ਦਾ ਸਮਰਥਨ ਕਰੀਏ। ਦੱਸਣਯੋਗ ਹੈ ਕਿ ਕਿਸਾਨਾਂ ਵਲੋਂ ਚਲ ਰਹੇ ਇਸ ਅੰਦੋਲਨ ਨੂੰ ਬਹੁਤ ਸਮਾਂ ਹੋ ਗਿਆ ਹੈ ਪਰ ਸਰਕਾਰ ਵਲੋਂ ਕੋਈ ਵੀ ਜਵਾਬ ਨਹੀਂ ਆ ਰਿਹਾ। ਧਰਨੇ ਤੇ ਬੈਠੇ ਕਿਸਾਨਾਂ ਦੀਆ ਮੌਤਾਂ ਵੀ ਹੋ ਗਈਆਂ ਹਨ ਪਰ ਸਰਕਾਰ ਇਸ ਬਾਰੇ ਕੁੱਝ ਵੀ ਨਹੀਂ ਸੋਚ ਰਹੀ।