Inmate died in Nabha : ਨਾਭਾ ਵਿੱਚ ਓਪਨ ਜੇਲ੍ਹ ਦੇ ਇੱਕ ਕੈਦੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਘਬੀਰ ਸਿੰਘ ਨਾਮ ਦੇ 55 ਸਾਲਾ ਕੈਦੀ ਨੂੰ ਸਾਹ ਦੀ ਤਕਲੀਫ ਦੇ ਚਲਦਿਆਂ ਸਿਵਲ ਹਸਪਤਾਲ ਨਾਭਾ ਵਿਖੇ ਬੀਤੀ ਰਾਤ ਕਰਵਾਇਆ ਗਿਆ ਸੀ।
ਜਿਥੇ ਗੰਭੀਰ ਹਾਲਤ ਦੇ ਚਲਦਿਆਂ ਉਸ ਨੂੰ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਅੱਜ ਸਵੇਰੇ ਕੈਦੀ ਨੇ ਰਾਜਿੰਦਰਾ ਹਸਪਤਾਲ ਵਿੱਚ ਦਮ ਤੋੜ ਦਿੱਤਾ। ਹਾਲਾਂਕਿ ਕੈਦੀ ਦਾ ਅਜੇ ਕੋਰੋਨਾ ਟੈਸਟ ਦੀ ਰਿਪੋਰਟ ਨਹੀਂ ਆਈ ਪਰ ਉਸ ਦੇ ਲੱਛਣ ਕੋਰੋਨਾ ਦੇ ਹੀ ਸਨ।
ਦੱਸਣਯੋਗ ਹੈ ਕਿ ਨਾਭਾ ਓਪਨ ਜੇਲ੍ਹ ਵਿੱਚ ਇਸ ਸਮੇਂ 34 ਕੈਦੀ ਸਜ਼ਾ ਕੱਟ ਰਹੇ ਹਨ। ਕੋਰੋਨਾ ਦੇ ਸ਼ੱਕੀ ਕੈਦੀ ਦੀ ਮੌਤ ਹੋਣ ਦੇ ਚੱਲਦਿਆਂ ਹੁਣ ਸਾਰੇ ਕੈਦੀਆਂ ਦਾ ਵੀਰਵਾਰ ਸਵੇਰੇ ਕੋਰੋਨਾ ਟੈਸਟ ਹੋਵੇਗਾ।
ਇਹ ਵੀ ਪੜ੍ਹੋ : ਹਰਿਆਣਾ ‘ਚ ਪਿੰਡ ਵਾਲਿਆਂ ਨੇ ਲਿਆ ਵੱਡਾ ਫੈਸਲਾ, ਲੌਕਡਾਊਨ ਦੇ ਬਾਵਜੂਦ ਖੋਲ੍ਹਣਗੇ ਦੁਕਾਨਾਂ
ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਵਿੱਚ ਕੋਰੋਨਾ ਦੇ 7143 ਨਵੇਂ ਮਾਮਲੇ ਸਾਹਮਣੇ ਆਏ ਪਰ 231 ਲੋਕਾਂ ਦੀ ਮੌਤ ਹੋ ਗਈ। ਉਥੇ ਹੀ 422 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 8202 ਪਾਜ਼ੀਟਿਵ ਮਰੀਜ਼ ਸਾਹ ਦੀ ਤਕਲੀਫ ਤੋਂ ਹੀ ਪੀੜਤ ਹਨ।
ਦੱਸ ਦੇਈਏ ਕਿ ਬੇਸ਼ੱਕ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਤਾਂ ਘੱਟ ਰਹੇ ਹਨ ਪਰ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਦਾ ਇਹ ਨਵਾਂ ਸਟ੍ਰੇਨ ਮਰੀਜ਼ਾਂ ਦੇ ਫੇਫੜਿਆਂ ‘ਤੇ ਮਾਰ ਕਰ ਰਿਹਾ ਹੈ, ਜਿਸ ਦੇ ਚੱਲਦਿਆਂ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤੇ ਸਰੀਰ ਵਿੱਚ ਆਕਸੀਜਨ ਲੈਵਲ ਘੱਟ ਜਾਂਦਾ ਹੈ। ਇਹ ਫੇਫੜਿਆਂ ਨੂੰ ਇੰਨੀ ਜਲਦੀ ਖਰਾਬ ਕਰਦਾ ਹੈ ਕਿ ਮਰੀਜ਼ ਦੀ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਪਰਿਵਾਰ ਦਾ ‘ਕਾਲ’ ਬਣਿਆ ‘ਕੋਰੋਨਾ’- ਪਹਿਲਾਂ ਪੁੱਤ ਫਿਰ ਪਿਓ ਤੇ ਹੁਣ ਮਾਂ ਨੇ ਤੋੜਿਆ ਦਮ
ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਵਿੱਚ ਕੋਰੋਨਾ ਦੇ 7143 ਨਵੇਂ ਮਾਮਲੇ ਸਾਹਮਣੇ ਆਏ ਪਰ 231 ਲੋਕਾਂ ਦੀ ਮੌਤ ਹੋ ਗਈ। ਉਥੇ ਹੀ 422 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 8202 ਪਾਜ਼ੀਟਿਵ ਮਰੀਜ਼ ਸਾਹ ਦੀ ਤਕਲੀਫ ਤੋਂ ਹੀ ਪੀੜਤ ਹਨ।