208 deaths due : ਕੋਰੋਨਾ ਮਹਾਮਾਰੀ ਨਾਲ ਪੰਜਾਬ ਵਿਚ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ ਵੱਧ ਘਾਤਕ ਸਾਬਤ ਹੋ ਰਹੀ ਹੈ। ਅੱਜ ਕੋਰੋਨਾ ਨਾਲ 208 ਮੌਤਾਂ ਹੋਈਆਂ ਅਤੇ 6407 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ।
ਸੂਬੇ ‘ਚ ਅੱਜ 7872 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਡਿਸਚਾਰਜ ਵੀ ਕੀਤਾ ਗਿਆ। ਜਿਹੜੇ 208 ਮਰੀਜ਼ਾਂ ਦੀ ਕੋਰੋਨਾ ਕਾਰਨ ਅੱਜ ਮੌਤ ਹੋ ਗਈ ਉਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 11, ਬਰਨਾਲੇ ਤੋਂ 7, ਬਠਿੰਡੇ ਤੋਂ 23, ਫਰੀਦਕੋਟ ਤੋਂ 4, ਫਤਿਹਗੜ੍ਹ ਸਾਹਿਬ ਤੋਂ 3, ਫਾਜ਼ਿਲਕਾ ਤੋਂ 11, ਫਿਰੋਜ਼ਪੁਰ ਤੋਂ 6, ਗੁਰਦਾਸਪੁਰ ਤੋਂ 5, ਹੁਸ਼ਿਆਰਪੁਰ ਤੋਂ 7, ਜਲੰਧਰ ਤੋਂ 13, ਕਪੂਰਥਲਾ ਤੋਂ 5, ਲੁਧਿਆਣਾ ਤੋਂ 27, ਮਾਨਸੇ ਤੋਂ 4, ਮੋਗੇ ਤੋਂ 3, ਐੱਸ.ਏ. ਐੱਸ. ਨਗਰ ਤੋਂ 15, ਮੁਕਤਸਰ ਤੋਂ 15, ਪਠਾਨਕੋਟ ਤੋਂ 5, ਪਟਿਆਲੇ ਤੋਂ 16, ਰੋਪੜ ਤੋਂ 5, ਸੰਗਰੂਰ-18, ਐੱਸ. ਬੀ. ਐੱਸ. ਨਗਰ ਤੋਂ 4, ਤਰਨਤਾਰਨ ਤੋਂ 1 ਸੀ।
ਪੰਜਾਬ ‘ਚ ਹੁਣ ਤੱਕ 8410481 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿਚ 73245 ਵਿਅਕਤੀਆਂ ਦੇ ਸੈਂਪਲ ਲਏ ਗਏ। 434930 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ। ਪੰਜਾਬ ‘ਚ ਪਿੰਡਾਂ ਤੱਕ ਵੀ ਕੋਰੋਨਾ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਲਈ ਮਿਸ਼ਨ ਫਤਿਹ-2 ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਸਾਰੇ ਕੋਵਿਡ ਮਰੀਜ਼ਾਂ ਨੂੰ ਫਤਿਹ ਕਿੱਟਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਵੱਲ ਵਧਿਆ ਤਾਊਤੇ ਤੂਫ਼ਾਨ, ਮਚਾਉਂਦਾ ਆ ਰਿਹਾ ਕਹਿਰ, ਦੇਖੋ ਤਬਾਹੀ ਦੀਆਂ ਤਸਵੀਰਾਂ