ਰਾਜ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ੋਭਨ ਦੇਵ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਵਿਧਾਨ ਸਭਾ ਉਪ-ਚੋਣ ਦਾ ਰਾਹ ਸਾਫ ਕਰਦੇ ਹੋਏ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ।
ਇਹ ਵਿਧਾਨ ਸਭਾ ਸੀਟ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰਵਾਇਤੀ ਸੀਟ ਰਹੀ ਹੈ। ਪਰ ਜਦੋਂ ਸੀ.ਐੱਮ ਮਮਤਾ ਬੈਨਰਜੀ ਵਿਧਾਨ ਸਭਾ ਚੋਣਾਂ ਵਿੱਚ ਸੁਵੇਂਦੂ ਅਧਿਕਾਰੀ ਦੇ ਖਿਲਾਫ ਚੋਣ ਲੜਨ ਲਈ ਨੰਦੀਗ੍ਰਾਮ ਸੀਟ ਤੋਂ ਸਿਆਸੀ ਮੈਦਾਨ ਵਿੱਚ ਆਈ ਤਾਂ ਸ਼ੋਭਨ ਦੇਵ ਨੂੰ ਟੀਐਮਸੀ ਦੀ ਟਿਕਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ।
ਇਹ ਵੀ ਪੜ੍ਹੋ : BJP ਦੇ ਸੰਬਿਤ ਪਾਤਰਾਂ ਦੇ ‘ਟੂਲਕਿਟ ਟਵੀਟ’ ‘ਤੇ ਟਵਿੱਟਰ ਦਾ ਐਕਸ਼ਨ; ਦੱਸਿਆ – ‘Manipulated Media’
ਪਰ, ਨੰਦੀਗਰਾਮ ਵਿੱਚ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਤੋਂ 1953 ਵੋਟਾਂ ਨਾਲ ਹਾਰਨ ਤੋਂ ਬਾਅਦ ਮਮਤਾ ਲਈ ਉਪ-ਚੋਣ ਜਿੱਤਣਾ ਜ਼ਰੂਰੀ ਹੋ ਗਿਆ ਹੈ ਤਾਂ ਜੋ ਵਿਧਾਨ ਸਭਾ ਵਿੱਚ ਦੁਬਾਰਾ ਪਹੁੰਚਿਆ ਜਾ ਸਕੇ। ਮੁੱਖ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣ ਲਈ ਮਮਤਾ ਬੈਨਰਜੀ ਨੂੰ ਛੇ ਮਹੀਨਿਆਂ ਦੇ ਅੰਦਰ ਵਿਧਾਨ ਸਭਾ ਦੀ ਮੈਂਬਰਸ਼ਿਪ ਲੈਣੀ ਪਏਗੀ। ਪੱਛਮੀ ਬੰਗਾਲ ਅਸੈਂਬਲੀ ਦੇ ਸਪੀਕਰ ਬਿਮਾਨ ਬੈਨਰਜੀ ਨੇ ਕਿਹਾ- “ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਆਪਣੀ ਇੱਛਾ ਨਾਲ ਜਾਂ ਫਿਰ ਮਜ਼ਬੂਰੀ ‘ਚ ਆਪਣਾ ਅਸਤੀਫਾ ਦੇ ਰਹੇ ਹਨ। ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਅਤੇ ਮੈਂ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।”
ਇਹ ਵੀ ਦੇਖੋ : Moga ਦੇ ਪਿੰਡ ‘ਚ Crash ਹੋ ਕੇ ਡਿੱਗਿਆ Army ਦਾ MIG-21 ਜਹਾਜ਼, ਦੇਖੋ LIVE ਤਸਵੀਰਾਂ